"31 ਮਾਰਚ ਸ਼ਹੀਦੀ ਦਿਵਸ ਅਮਰ ਸ਼ਹੀਦ ਸਰਦਾਰ ਕੁਲਵੰਤ ਸਿੰਘ ਜੀ ਖੁਖਰਾਣਾ"
ਮੇਰੇ ਸਿਰ ਦਾ ਜੋ ਰੱਖਿਆ ਇਨਾਮ ਲਿਖ ਦੇਵੀਂ
ਮੇਰੇ ਯਾਰਾ! ਮੇਰਾ ਆਖਰੀ ਪੈਗਾਮ ਲਿਖ ਦੇਵੀਂ!
ਭਾਰ ਬਾਪੂ ਦਿਆਂ ਮੋਢਿਆਂ ਤੋਂ ਹੌਲਾ ਕਰ ਸਕਿਆ ਨਾ
ਹਾਕਮ ਜੋ ਚਾਹੁੰਦਾ ਸੀ ਮੈਂ ਮੌਤ ਮਰ ਸਕਿਆ ਨਾ
ਤੁਸੀਂ ਆਖ ਦੇਣਾ ਮਾਂ ਨੂੰ ਕਿ ਅੱਥਰੂ ਵਹਾਵੇ ਨਾ
ਹੋ ਸਕਦਾ ਏ ਲਾਸ਼ ਮੇਰੀ ਪਿੰਡ ਕਦੇ ਆਵੇ ਨਾ
ਪਰ ਪਿੰਡ ਦੀ ਹਵਾ ਤੇ ਮੇਰਾ ਨਾਮ ਲਿਖ ਦੇਵੀਂ
ਮੇਰੇ ਯਾਰਾ! ਮੇਰਾ ਆਖਰੀ ਪੈਗਾਮ ਲਿਖ ਦੇਵੀਂ!
ਹਾਕਮ ਜੋ ਚਾਹੁੰਦਾ ਸੀ ਮੈਂ ਮੌਤ ਮਰ ਸਕਿਆ ਨਾ
ਤੁਸੀਂ ਆਖ ਦੇਣਾ ਮਾਂ ਨੂੰ ਕਿ ਅੱਥਰੂ ਵਹਾਵੇ ਨਾ
ਹੋ ਸਕਦਾ ਏ ਲਾਸ਼ ਮੇਰੀ ਪਿੰਡ ਕਦੇ ਆਵੇ ਨਾ
ਪਰ ਪਿੰਡ ਦੀ ਹਵਾ ਤੇ ਮੇਰਾ ਨਾਮ ਲਿਖ ਦੇਵੀਂ
ਮੇਰੇ ਯਾਰਾ! ਮੇਰਾ ਆਖਰੀ ਪੈਗਾਮ ਲਿਖ ਦੇਵੀਂ!
ਕੁਝ ਸ਼ਿਕਵੇ ਵੀ ਹੁਣੇ ਮੇਰੇ ਭੈਣਾ ਤੇ ਭਰਾਵਾਂ ਦੇ
ਕੰਡੇ ਚੁਗ ਸਕਿਆ ਨਾ ਉਹਨਾਂ ਦਿਆਂ ਰਾਹਵਾਂ ਦੇ
ਤੂੰ ਅਣਖ ਨਾਂ ਜੀਣਾ, ਲਿਖ ਦੇਵੀਂ ਮੇਰੇ ਪੁੱਤ ਨੂੰ
ਨੇੜੇ ਆਉਣ ਦੇਵੇ ਨਾ ਉਹ ਗਮਾਂ ਵਾਲੀ ਰੁੱਤ ਨੂੰ
ਬਾਕੀ ਕਰਜ਼ ਜੋ ਮੇਰਾ ਉਹਦੇ ਨਾਮ ਲਿਖ ਦੇਵੀਂ
ਮੇਰੇ ਯਾਰਾ! ਮੇਰਾ ਆਖਰੀ ਪੈਗਾਮ ਲਿਖ ਦੇਵੀਂ!
ਕੰਡੇ ਚੁਗ ਸਕਿਆ ਨਾ ਉਹਨਾਂ ਦਿਆਂ ਰਾਹਵਾਂ ਦੇ
ਤੂੰ ਅਣਖ ਨਾਂ ਜੀਣਾ, ਲਿਖ ਦੇਵੀਂ ਮੇਰੇ ਪੁੱਤ ਨੂੰ
ਨੇੜੇ ਆਉਣ ਦੇਵੇ ਨਾ ਉਹ ਗਮਾਂ ਵਾਲੀ ਰੁੱਤ ਨੂੰ
ਬਾਕੀ ਕਰਜ਼ ਜੋ ਮੇਰਾ ਉਹਦੇ ਨਾਮ ਲਿਖ ਦੇਵੀਂ
ਮੇਰੇ ਯਾਰਾ! ਮੇਰਾ ਆਖਰੀ ਪੈਗਾਮ ਲਿਖ ਦੇਵੀਂ!
ਰਣ ਤੱਤੇ ਵਿੱਚ ਵੀਰ ਮੇਰੇ ਜੂਝਦੇ ਜੋ ਪਏ ਨੇ
ਜਾਲਮਾਂ ਦੇ ਗਲੇ ਦੀ ਉਹ ਹੱਡੀ ਬਣ ਗਏ ਨੇ
ਸਦਾ ਚੜ੍ਹਦੀ ਕਲਾ ਚ ਉਹ ਰਹਿਣ ਲਿਖ ਦੇਵੀਂ
ਕੁਝ ਉਹਨਾਂ ਦੇ ਨਸੀਬਾਂ ਵਿੱਚ ਚੈਨ ਲਿਖ ਦੇਵੀਂ
ਸਿਰਲੱਥਾਂ ਦੀ ਉਹ ਫੌਜ ਨੂੰ ਸਲਾਮ ਲਿਖ ਦੇਵੀਂ
ਮੇਰੇ ਯਾਰਾ! ਮੇਰਾ ਆਖਰੀ ਪੈਗਾਮ ਲਿਖ ਦੇਵੀਂ!
ਜਾਲਮਾਂ ਦੇ ਗਲੇ ਦੀ ਉਹ ਹੱਡੀ ਬਣ ਗਏ ਨੇ
ਸਦਾ ਚੜ੍ਹਦੀ ਕਲਾ ਚ ਉਹ ਰਹਿਣ ਲਿਖ ਦੇਵੀਂ
ਕੁਝ ਉਹਨਾਂ ਦੇ ਨਸੀਬਾਂ ਵਿੱਚ ਚੈਨ ਲਿਖ ਦੇਵੀਂ
ਸਿਰਲੱਥਾਂ ਦੀ ਉਹ ਫੌਜ ਨੂੰ ਸਲਾਮ ਲਿਖ ਦੇਵੀਂ
ਮੇਰੇ ਯਾਰਾ! ਮੇਰਾ ਆਖਰੀ ਪੈਗਾਮ ਲਿਖ ਦੇਵੀਂ!
ਕੌਮ ਉੱਤੇ ਭੀੜ ਦੇਖ ਦਿੱਤੇ ਨਹੀਂ ਬੇਦਾਵੇ ਜਿੰਨਾਂ
ਆਉਦਾਂ ਦੇਖ ਵੈਰੀਆਂ ਨੂੰ ਬੋਲ ਦਿੱਤੇ ਧਾਵੇ ਜਿੰਨਾਂ
ਕੱਚੀ ਗੜ੍ਹੀ ਵਿੱਚ ਜਿਹੜੇ ਪੱਕੀ ਕੰਧ ਬਣ ਗਏ
ਆਉਦੀ ਹਰ ਪੀੜ੍ਹੀ ਲਈ ਉਹ ਪੰਧ ਬਣ ਗਏ
ਜਿਹਦੇ ਲਈ ਸੀ ਤੁਰੇ ਉਹ ਮੁਕਾਮ ਲਿਖ ਦੇਵੀਂ
ਮੇਰੇ ਯਾਰਾ! ਮੇਰਾ ਆਖਰੀ ਪੈਗਾਮ ਲਿਖ ਦੇਵੀਂ!
#ਜੁਗਰਾਜਸਿੰਘ
੦੨/੦੪/੨੦੧੫
ਆਉਦਾਂ ਦੇਖ ਵੈਰੀਆਂ ਨੂੰ ਬੋਲ ਦਿੱਤੇ ਧਾਵੇ ਜਿੰਨਾਂ
ਕੱਚੀ ਗੜ੍ਹੀ ਵਿੱਚ ਜਿਹੜੇ ਪੱਕੀ ਕੰਧ ਬਣ ਗਏ
ਆਉਦੀ ਹਰ ਪੀੜ੍ਹੀ ਲਈ ਉਹ ਪੰਧ ਬਣ ਗਏ
ਜਿਹਦੇ ਲਈ ਸੀ ਤੁਰੇ ਉਹ ਮੁਕਾਮ ਲਿਖ ਦੇਵੀਂ
ਮੇਰੇ ਯਾਰਾ! ਮੇਰਾ ਆਖਰੀ ਪੈਗਾਮ ਲਿਖ ਦੇਵੀਂ!
#ਜੁਗਰਾਜਸਿੰਘ
੦੨/੦੪/੨੦੧੫