ਨੇਕ ਬਣਨ ਲਈ ਸਾਰੀ ਉਮਰ ਲਗ ਜਾਂਦੀ ਹੈ ਤੇ ਬਦਨਾਮ ਹੋਣ ਨੂੰ ਇਕ ਪਲ ਲਗਦਾ ਹੈ..
ਧੀ ਤੇ ਰੁੱਖ, ਦੋਵਾਂ ਦਾ ਘਰ ਵਿੱਚ ਹੋਣਾ ਬਹੁਤ ਜਰੂਰੀ ਹੈ ,
ਕਿਉਂਕਿ ਰੁੱਖ ਧੁੱਪ ਵਿੱਚ ਤੇ ਧੀ ਦੁੱਖ ਵਿੱਚ, ਹਮੇਸ਼ਾ ਸਾਥ ਨਿਭਾਉਦੇ ਹਨ ||
ਤਾੜੀ ਵਜਾਓ ਰੋਗ ਭਜਾਓ
ਤੇਰੀ ਕਣਕ ਦੀ ਰਾਖੀ ਮੁੰਡਿਆ ਹੁਣ ਮੈਂ ਨਹੀਂ ਬਹਿੰਦੀ
ਚਿੜੀਆ ਦੀ ਚੀ ਚੀ ਹੈ ਕਾਂ ਕਾਂ ਕਾਵਾਂ ਦੀ।
ਸਾਰੀ ਹਾਲ ਦੁਹਾਈ ਵੱਖ-ਵੱਖ ਰਾਵਾਂ ਦੀ।
ਕੁਝ ਧਰਮਾ ਦੇ ਝੰਜਟ ਨੇ ਕੁਝ ਸਰਹਦਾਂ ਦੇ,
ਮਾਨਵਤਾ ਜਖਮੀ ਹੈ ਸ਼ਹਿਰ ਗਰਾਵਾਂ ਦੀ।
ਜੰਗ ਦਾ ਢਿੱਡ ਭਰਨ ਲਈ ਗੱਭਰੂ ਚਾਹੀਦੇ,
ਭਾਵੇ ਸੂਲੀ ਉਤੇ ਚੜ ਜਾਏ ਮਮਤਾ ਮਾਵਾਂ ਦੀ
ਤੇਰੀ ਰਜ਼ਾ ’ਚ ਰਹਿਣਾ ਆ ਜਾਵੇ ,
ਬੱਸ ਐਨਾ ਸਾਨੁੰ ਸਬੱਬ ਦੇ ਦੇ l
ਜਿਸਨੂੰ ਮਿਲਕੇ ਮਿਲੇ ਸਕੂਨ ਜਿਹਾ ,
ਬੱਸ ਐਸੈ ਸਕੂਨ ਦਾ ਸੰਗ ਦੇ ਦੇ l
ਅੰਗ - ਰੰਗ ਦੇਖ ਦਿਲ ਭਟਕੇ ਨਾ ,
ਬੱਸ ਐਸਾ ਵਾਹਿਗੁਰੂ ਰੱਜ ਦੇ ਦੇ l
ਹਰ ਸਾਹ ਨਾਲ ਤੇਰਾ ਸ਼ੁਕਰ ਕਰਾਂ ,
ਹਰ ਸਾਹ ਨੂੰ ਐਸਾ ਚੱਜ ਦੇ ਦੇ
ਜ਼ਿੰਦਗੀ ਚਲਦੀ ਸਾਹਵਾਂ ਦੇ ਨਾਲ,
ਹੋਂਸਲਾ ਮਿਲਦਾ ਦੁਆਵਾਂ ਦੇ ਨਾਲ,
ਮਾਣ ਹੁੰਦਾ ਭਰਾਵਾਂ ਦੇ ਨਾਲ,
ਚੰਗਾ ਲਗਦਾ ਮਿਲੇ ਕੋਈ ਚਾਵਾਂ ਦੇ ਨਾਲ,
ਦੁਨੀਆਂ ਵਸਦੀ ਮਾਵਾਂ ਦੇ ਨਾਲ,
ਮੰਜਿਲ ਮਿਲਦੀ ਰਾਹਵਾਂ ਦੇ ਨਾਲ ,
ਮੋਹ ਪੈ ਜਾਂਦਾ ਰੁਖਾਂ ਦੀਆਂ ਛਾਵਾਂ ਦੇ ਨਾਲ,
ਬੰਦਾ ਪਰਖਇਆ ਜਾਂਦਾ ਨਿਗ੍ਹਾਵਾਂ ਦੇ ਨਾਲ
ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ ॥ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ ॥155॥
This Shabad is by Bhagat Kabeer Ji in Salok Kabeer Jee on Pannaa 1372
ਇਕ ਸੁਫ਼ੀ ਫਕੀਰ ਦਾ ਕਹਿਣਾ ਹੈ ,,,,
ਹੇ ਮਿੱਤਰ
ਦੋਸਤੀ ਦਾ ਬੂਟਾ ਲਾ ,,
ਮਿਲਾਪ ਦਾ ਬੂਟਾ ਲਾ ,,
ਮਿੱਤਰਤਾ ਦਾ ਬੂਟਾ ਲਾ ,,
ਅਗਰ ਤੂੰ ਭੁੱਲਕੇ ਕਿਤੇ ਦੁਸ਼ਮਨੀ ਦਾ ਬੂਟਾ ਲਾ ਵੀ ਬੈਠਾਂ ਹੈਂ ,,
ਤਾਂ ਅੱਜ ਹੀ ਉਸਨੂੰ ਜੜ੍ਹੋਂ ਪੁੱਟਦੇ ,,
ਸਿਵਾਏ ਦੁੱਖਾਂ ਦੇ ਫਲ ਦੇ ਇਸ ਨੂੰ ਕੁਝ ਹੋਰ ਨਹੀਂ ਲਗਦਾ ,,
ਜਿੰਦਗੀ ਵਿੱਚ ਉੱਚਾ ਉੱਡਣ ਲਈ ਕਿਸੇ ਡਿਗਰੀ ਦੀ ਲੋੜ ਨਹੀ"
ਸੋਹਣੇ ਸ਼ਬਦ ਹੀ ਬੰਦੇ ਨੂੰ ਬਾਦਸ਼ਾਹ ਬਣਾ ਦਿੰਦੇ ਨੇ
🙏
ਸੋਹਣੇ ਸ਼ਬਦ ਹੀ ਬੰਦੇ ਨੂੰ ਬਾਦਸ਼ਾਹ ਬਣਾ ਦਿੰਦੇ ਨੇ
ਬਾਬਾ ਨਾਨਕ.. ਕੱਲ ਰਾਤੀ
ਮੇਰੇ ਸੁਪਨੇ ਦੇ ਵਿੱਚ ਅਾੲਿਅਾ..
ਕਹਿੰਦੇ ..ਕਾਕਾ ਮੇਰੀ ਸੋਚ ਦਾ
ਅਾਹ ਕੀ ਹਾਲ ਬਣਾੲਿਅਾ ..?
ਮੈਂ ਕਿਹਾ ..ਬਾਬਾ ਜੀ ਅਸੀ
ਅਾਪਣਾ ਫ਼ਰਜ਼ ਨਿਭਾੲੀ ਜਾਨੇ ਅਾ..
ਤੁਹਾਡੀ ਖੁਸ਼ੀ ਲਈ ਰੋਜ਼ ਹੀ..
ਫੋਟੋ ਅੱਗੇ ਮੱਥੇ ਘਸਾੲੀ ਜਾਨੇ ਅਾ..!
ਦਾਤਾਂ ਲੈਣ ਲੲੀ ਤੁਹਾਡੇ ਤੋਂ..
ਤੁਹਾਡੇ ਅੱਗੇ ਧੂਫਾਂ ਧੁਖਾੲੀ ਜਾਨੇ ਅਾ..
ਥੋੜੇ ਥੋੜੇ ਸਮੇਂ ਬਾਅਦ..
ਅਖੰਡਪਾਠ ਵੀ ਤਾਂ ਕਰਾੲੀ ਜਾਨੇ ਅਾ..!!
ਤੁਹਾਡੇ ਦੁਅਾਰੇ 'ਤੇ ਵੀ ਅਸੀ
ਕਰੋੜਾ ਰੁਪੲੇ ਲਗਾੲੀ ਜਾਨੇ ਅਾ..
ਸੁੱਖਣਾ ਸੁੱਖ ਤੇਰੀ ਬਾਣੀ ਅੱਗੇ..
ਰੇਸ਼ਮੀ ਰੁਮਾਲੇ ਰੋਜ਼ ਚੜਾੲੀ ਜਾਨੇ ਅਾ..!!
ਸੁਬਹਾ ਸ਼ਾਮ ਅੱਧਾ ਅੱਧਾ ਘੰਟਾ
ਪਾਠ ਦਾ ਫ਼ਰਜ਼ ਨਭਾੲੀ ਜਾਨੇ ਅਾ..
ਤੁਹਾਡੇ ਜ਼ਨਮ ਦਿਨ 'ਤੇ ਵੀ
ਦੀਵੇ ਬਾਲ.. ਪਟਾਕੇ ਚਲਾੲੀ ਜਾਨੇ ਅਾ..!!
ਪਹਿਰਾਵੇ ਭੇਸ 'ਚ ਕੱਚ ਨਾ ਰਹੇ..
ਪੂਰਾ ਦਿੱਖ'ਤੇ ਜੋਰ ਲਗਾੲੀ ਜਾਨੇ ਅਾ..
ਤੁਸੀ ਪਤਾ ਨੀ ਕਿੳੁਂਂ ਖੁਸ਼ ਨੀ..
ਅਸੀ ਤਾਂ ਹਰ ਰਸਮ ਨਿਭਾੲੀ ਜਾਨੇ ਆ..!!
ਬਾਬਾ ਬੋਲਿਅਾ..
ਮੈਂ ਕਦ ਅਾਖਿਅਾ ਸੀ
ਮੇਰੇ ਵਿਚਾਰਾਂ ਨੂੰ ਰੱਟੇ ਲਾੲੇੳੁ..
ਮੈਂ ਦੱਸੋ ਕਿੱਥੇ ਲਿਖਿਆ ੲੇ..
ਭਾੜੇ 'ਤੇ ਮੇਰੇ ਵਿਚਾਰ ਪੜਾੲੇੳੁ..!!
ਮੈਂ ਕਦ ਅਾਖਿਅਾ ਸੀ..
ਮੇਰੀ ਫੋਟੋ ਨੂੰ ਧੂਫਾਂ ਲਾੲਿੳੁ..!
ਮੈਂ ਕਿੱਥੇ ਲਿਖਿਆ ੲੇ..
ਮੇਰੇ ਦਿਨ 'ਤੇ ਪਟਾਕੇ ਚਲਾੲੇੳੂ..!
ਮੇਰੀ ਸਮਝ 'ਚ ਕਿੱਥੇ ਹੈ
ਕਿ ਮੰਦਰਾਂ 'ਤੇ ਧੰਨ ਵਹਾੲੇੳੁ..!!
ਮੈਂ ਤਾਂ ਸਿਰਫ ੲਿਹ ਚਾਹਿਅਾ ਸੀ..
ਮੇਰੇ ਵਿਚਾਰਾਂ ਨੂੰ ਅਪਨਾੲਿੳ..
ਮੇਰਾ ਚਿਹਰਾ ਹੋ ਗਿਅਾ ਬੱਗਾ ਸੀ..
ਮੈਂ ਵਿਚੋਂ ੲੀ ਬੋਲਣ ਲੱਗਾ ਸੀ..
ਪਰ ਫਿਰ ਬਾਬਾ ਬੋਲ ਪਿਅਾ..
ਤੁਸੀ ਮੈਨੂੰ ਮੰਨੀ ਜਾਨੇ ਅਾ..
ਪਰ ਮੇਰੀ ਨਹੀਂ ਤੁਸੀ ਮੰਨੀ..!!
ਮੇਰੀ ਸੋਚ--ਵਿਚਾਰਧਾਰਾ ਤੋਂ
ਤੁਸੀ ਸਭ ਖਿਸਕਾੳੂਦੇ ਕੰਨੀ..!
ੲਿਕ ਤੁਹਾਥੋਂ ਪਹਿਲਾਂ ਵੇਲਾ ਸੀ..
ਗੁਰਦੁਅਾਰੇ ਭਾਵੇਂ ਕੱਚੇ ਸੀ..
ਸਿਖਿਅਾ ਮੇਰੀ ਅਮਲ 'ਚ ਸੀ..
ਤੇ ਸਿੱਖ ਮੇਰੇ ਪੱਕੇ ਤੇੇ ਸੱਚੇ ਸੀ..!!
ਸੰਗਮਰਮਰ- ਸੋਨੇ ਲਾ ਲਾ ਕੇ..
ਭਾਵੇਂ ਮੇਰੇ ਮੰਦਰ ਪਾ ਲੲੇ ਪੱਕੇ..
ਦਿਖਾਵੇ ਅਡੰਬਰ ਅਮਲੋਂ ਖਾਲੀ..
ਮੇਰੇ ਸਿੱਖ ਸਿਖਿਅਾ ਤੋਂ ਕੱਚੇ..!!
ਮੈਂ ਫੋਟੋ-ਬੁੱਤ ਪੂਜਾ ਰੋਕੀ ਸੀ..
ਫੋਟੋ ਮੇਰੀ ਦੀ ਪੂਜਾ ਕਰੀ ਜਾਂਦੇ ੳੁ..!
ਮੈਂ ਰੋਕਿਅਾ ਸੀ ਅੰਧਵਿਸ਼ਵਾਸ਼ਾਂ ਤੋਂ..
ਧਾਗੇ -ਤਵੀਜ਼ਾਂ ਤੋਂ ਡਰੀ ਜਾਂਦੇ ੳੁ..!!
ਮੈਂ ਜਾਤ- ਗੋਤ ਛਡਾੲੀ ਸੀ..
ਤੁਸੀ ਨਾਵਾਂ ਨਾਲ ਸਜਾੳੁਦੇ ਹੋ..!!
ਮੈਂ ਕਿਰਤੀ ਲਾਲੋ ਲੲੀ ਲੜਿਅਾ ਸੀ..
ਤੁਸੀ ਭਾਗੋ ਨੂੰ ਜੱਫੀਅਾਂ ਪਾੳੁਂਦੇ ਹੋ ..!!
ਮੈ ਕਿਹਾ-ਰਾਜੇ ਸ਼ੀਹ ਮੁਕੱਦਮ ਕੁੱਤੇ..
ਤੁਸੀ ਤਖਤਾਂ' ਤੇ ਬਿਠਾੳੂਦੇ ਹੋ..!!
ਮੈਂ ਸੱਜਣ ਠੱਗ ਭਜਾੲੇ ਸੀ..
ਤੁਸੀ ਹਾਰ ਤੇ ਵੋਟਾਂ ਪਾੳੁਦੇ ਹੋ..!!
ਛੋੜੇ ਅੰਨ ਕਰੇ ਪਾਖੰਡ ..ਪੜ ਕੇ
ਤੁਸੀ ਖੁਦ ਵੀ ਵਰਤ ਰਖਾੳੁਦੇ ਹੋ..!!
ਵੰਡਕਾਣੀ ਤੇ ਅਨਿਅਾ ਵੇਖ
ਬੜੀ ਹੀ ਸ਼ਾਤੀ ਨਾਲ ਜਿੳੂਦੇ ਹੋ..
ਪਹਿਰਾਵਾ ਭੇਸ ਹੀ ਸਿੱਖੀ ਨਹੀਂ..
ਤੁਸੀ ਕਿਹਨੂੰ ਬੁੱਧੂ ਬਨਾੳੂਦੇ ਹੋ..?
ਸਿਖਿਅਾ ਮੇਰੀ ਕੋੲੀ ਮੰਨੀ ਨਾ..
ਪਰ ਮੇਰੇ ਸਿੱਖ ਕਹਾੳੂਦੇ ਹੋ ..!!
--------------------------
ਮੇਰੇ ਲਈ ਤਾਂ ਦੋਸਤੋ..
ੲਿਹ ਝਜੋੜਨ ਵਾਲਾ ਖੂਅਾਬ ਸੀ..
ਸੁਪਨਾ ਸੀ ਜਾਂ ਸ਼ਾੲਿਦ ..
ੲਿਹ ..ਮੇਰੀ ਜ਼ਮੀਰ ਦੀ ਹੀ ਅਵਾਜ਼ ਸੀ..!!
*************
ਮੇਰੇ ਸੁਪਨੇ ਦੇ ਵਿੱਚ ਅਾੲਿਅਾ..
ਕਹਿੰਦੇ ..ਕਾਕਾ ਮੇਰੀ ਸੋਚ ਦਾ
ਅਾਹ ਕੀ ਹਾਲ ਬਣਾੲਿਅਾ ..?
ਮੈਂ ਕਿਹਾ ..ਬਾਬਾ ਜੀ ਅਸੀ
ਅਾਪਣਾ ਫ਼ਰਜ਼ ਨਿਭਾੲੀ ਜਾਨੇ ਅਾ..
ਤੁਹਾਡੀ ਖੁਸ਼ੀ ਲਈ ਰੋਜ਼ ਹੀ..
ਫੋਟੋ ਅੱਗੇ ਮੱਥੇ ਘਸਾੲੀ ਜਾਨੇ ਅਾ..!
ਦਾਤਾਂ ਲੈਣ ਲੲੀ ਤੁਹਾਡੇ ਤੋਂ..
ਤੁਹਾਡੇ ਅੱਗੇ ਧੂਫਾਂ ਧੁਖਾੲੀ ਜਾਨੇ ਅਾ..
ਥੋੜੇ ਥੋੜੇ ਸਮੇਂ ਬਾਅਦ..
ਅਖੰਡਪਾਠ ਵੀ ਤਾਂ ਕਰਾੲੀ ਜਾਨੇ ਅਾ..!!
ਤੁਹਾਡੇ ਦੁਅਾਰੇ 'ਤੇ ਵੀ ਅਸੀ
ਕਰੋੜਾ ਰੁਪੲੇ ਲਗਾੲੀ ਜਾਨੇ ਅਾ..
ਸੁੱਖਣਾ ਸੁੱਖ ਤੇਰੀ ਬਾਣੀ ਅੱਗੇ..
ਰੇਸ਼ਮੀ ਰੁਮਾਲੇ ਰੋਜ਼ ਚੜਾੲੀ ਜਾਨੇ ਅਾ..!!
ਸੁਬਹਾ ਸ਼ਾਮ ਅੱਧਾ ਅੱਧਾ ਘੰਟਾ
ਪਾਠ ਦਾ ਫ਼ਰਜ਼ ਨਭਾੲੀ ਜਾਨੇ ਅਾ..
ਤੁਹਾਡੇ ਜ਼ਨਮ ਦਿਨ 'ਤੇ ਵੀ
ਦੀਵੇ ਬਾਲ.. ਪਟਾਕੇ ਚਲਾੲੀ ਜਾਨੇ ਅਾ..!!
ਪਹਿਰਾਵੇ ਭੇਸ 'ਚ ਕੱਚ ਨਾ ਰਹੇ..
ਪੂਰਾ ਦਿੱਖ'ਤੇ ਜੋਰ ਲਗਾੲੀ ਜਾਨੇ ਅਾ..
ਤੁਸੀ ਪਤਾ ਨੀ ਕਿੳੁਂਂ ਖੁਸ਼ ਨੀ..
ਅਸੀ ਤਾਂ ਹਰ ਰਸਮ ਨਿਭਾੲੀ ਜਾਨੇ ਆ..!!
ਬਾਬਾ ਬੋਲਿਅਾ..
ਮੈਂ ਕਦ ਅਾਖਿਅਾ ਸੀ
ਮੇਰੇ ਵਿਚਾਰਾਂ ਨੂੰ ਰੱਟੇ ਲਾੲੇੳੁ..
ਮੈਂ ਦੱਸੋ ਕਿੱਥੇ ਲਿਖਿਆ ੲੇ..
ਭਾੜੇ 'ਤੇ ਮੇਰੇ ਵਿਚਾਰ ਪੜਾੲੇੳੁ..!!
ਮੈਂ ਕਦ ਅਾਖਿਅਾ ਸੀ..
ਮੇਰੀ ਫੋਟੋ ਨੂੰ ਧੂਫਾਂ ਲਾੲਿੳੁ..!
ਮੈਂ ਕਿੱਥੇ ਲਿਖਿਆ ੲੇ..
ਮੇਰੇ ਦਿਨ 'ਤੇ ਪਟਾਕੇ ਚਲਾੲੇੳੂ..!
ਮੇਰੀ ਸਮਝ 'ਚ ਕਿੱਥੇ ਹੈ
ਕਿ ਮੰਦਰਾਂ 'ਤੇ ਧੰਨ ਵਹਾੲੇੳੁ..!!
ਮੈਂ ਤਾਂ ਸਿਰਫ ੲਿਹ ਚਾਹਿਅਾ ਸੀ..
ਮੇਰੇ ਵਿਚਾਰਾਂ ਨੂੰ ਅਪਨਾੲਿੳ..
ਮੇਰਾ ਚਿਹਰਾ ਹੋ ਗਿਅਾ ਬੱਗਾ ਸੀ..
ਮੈਂ ਵਿਚੋਂ ੲੀ ਬੋਲਣ ਲੱਗਾ ਸੀ..
ਪਰ ਫਿਰ ਬਾਬਾ ਬੋਲ ਪਿਅਾ..
ਤੁਸੀ ਮੈਨੂੰ ਮੰਨੀ ਜਾਨੇ ਅਾ..
ਪਰ ਮੇਰੀ ਨਹੀਂ ਤੁਸੀ ਮੰਨੀ..!!
ਮੇਰੀ ਸੋਚ--ਵਿਚਾਰਧਾਰਾ ਤੋਂ
ਤੁਸੀ ਸਭ ਖਿਸਕਾੳੂਦੇ ਕੰਨੀ..!
ੲਿਕ ਤੁਹਾਥੋਂ ਪਹਿਲਾਂ ਵੇਲਾ ਸੀ..
ਗੁਰਦੁਅਾਰੇ ਭਾਵੇਂ ਕੱਚੇ ਸੀ..
ਸਿਖਿਅਾ ਮੇਰੀ ਅਮਲ 'ਚ ਸੀ..
ਤੇ ਸਿੱਖ ਮੇਰੇ ਪੱਕੇ ਤੇੇ ਸੱਚੇ ਸੀ..!!
ਸੰਗਮਰਮਰ- ਸੋਨੇ ਲਾ ਲਾ ਕੇ..
ਭਾਵੇਂ ਮੇਰੇ ਮੰਦਰ ਪਾ ਲੲੇ ਪੱਕੇ..
ਦਿਖਾਵੇ ਅਡੰਬਰ ਅਮਲੋਂ ਖਾਲੀ..
ਮੇਰੇ ਸਿੱਖ ਸਿਖਿਅਾ ਤੋਂ ਕੱਚੇ..!!
ਮੈਂ ਫੋਟੋ-ਬੁੱਤ ਪੂਜਾ ਰੋਕੀ ਸੀ..
ਫੋਟੋ ਮੇਰੀ ਦੀ ਪੂਜਾ ਕਰੀ ਜਾਂਦੇ ੳੁ..!
ਮੈਂ ਰੋਕਿਅਾ ਸੀ ਅੰਧਵਿਸ਼ਵਾਸ਼ਾਂ ਤੋਂ..
ਧਾਗੇ -ਤਵੀਜ਼ਾਂ ਤੋਂ ਡਰੀ ਜਾਂਦੇ ੳੁ..!!
ਮੈਂ ਜਾਤ- ਗੋਤ ਛਡਾੲੀ ਸੀ..
ਤੁਸੀ ਨਾਵਾਂ ਨਾਲ ਸਜਾੳੁਦੇ ਹੋ..!!
ਮੈਂ ਕਿਰਤੀ ਲਾਲੋ ਲੲੀ ਲੜਿਅਾ ਸੀ..
ਤੁਸੀ ਭਾਗੋ ਨੂੰ ਜੱਫੀਅਾਂ ਪਾੳੁਂਦੇ ਹੋ ..!!
ਮੈ ਕਿਹਾ-ਰਾਜੇ ਸ਼ੀਹ ਮੁਕੱਦਮ ਕੁੱਤੇ..
ਤੁਸੀ ਤਖਤਾਂ' ਤੇ ਬਿਠਾੳੂਦੇ ਹੋ..!!
ਮੈਂ ਸੱਜਣ ਠੱਗ ਭਜਾੲੇ ਸੀ..
ਤੁਸੀ ਹਾਰ ਤੇ ਵੋਟਾਂ ਪਾੳੁਦੇ ਹੋ..!!
ਛੋੜੇ ਅੰਨ ਕਰੇ ਪਾਖੰਡ ..ਪੜ ਕੇ
ਤੁਸੀ ਖੁਦ ਵੀ ਵਰਤ ਰਖਾੳੁਦੇ ਹੋ..!!
ਵੰਡਕਾਣੀ ਤੇ ਅਨਿਅਾ ਵੇਖ
ਬੜੀ ਹੀ ਸ਼ਾਤੀ ਨਾਲ ਜਿੳੂਦੇ ਹੋ..
ਪਹਿਰਾਵਾ ਭੇਸ ਹੀ ਸਿੱਖੀ ਨਹੀਂ..
ਤੁਸੀ ਕਿਹਨੂੰ ਬੁੱਧੂ ਬਨਾੳੂਦੇ ਹੋ..?
ਸਿਖਿਅਾ ਮੇਰੀ ਕੋੲੀ ਮੰਨੀ ਨਾ..
ਪਰ ਮੇਰੇ ਸਿੱਖ ਕਹਾੳੂਦੇ ਹੋ ..!!
--------------------------
ਮੇਰੇ ਲਈ ਤਾਂ ਦੋਸਤੋ..
ੲਿਹ ਝਜੋੜਨ ਵਾਲਾ ਖੂਅਾਬ ਸੀ..
ਸੁਪਨਾ ਸੀ ਜਾਂ ਸ਼ਾੲਿਦ ..
ੲਿਹ ..ਮੇਰੀ ਜ਼ਮੀਰ ਦੀ ਹੀ ਅਵਾਜ਼ ਸੀ..!!
*************
ਇਹ ਕਹਾਣੀ ਸ਼ਾਇਦ ਚੌਥੀ ਜਾਂ ਪੰਜਵੀਂ ਕਲਾਸ ਵਿੱਚ ਹੁੰਦੀ ਸੀ।
ਗੁਰੂ ਨਾਨਾਕ ਸਾਹਿਬ ਜੀ ਆਪਣੀਆਂ ਉਦਾਸੀਆਂ ਸਮੇਂ ਜਾ ਰਹੇ ਸਨ। ਉਨਾਂ ਨਾਲ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਵੀ ਸਨ। ਉਹ ਇੱਕ ਪਿੰਡ ਵਿੱਚ ਪੁੱਜੇ। ਗੁਰੂ ਨਾਨਕ ਜੀ ਤੇ ਭਾਈ ਮਰਦਾਨਾ ਜੀ ਭੁੱਖੇ ਪਿਆਸੇ ਸਨ ਪਰ ਕਿਸੇ ਨੇ ਵੀ ਪਿੰਡ ਵਿਚੋਂ ਉਹਨਾਂ ਦੀ ਸਾਰ ਨਾ ਲਈ। ਇਸ ਤੇ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਇਹ ਪਿੰਡ ਇੱਥੇ ਹੀ ਵੱਸਿਆ ਰਹੇ। ਭਾਈ ਮਰਦਾਨਾ ਜੀ ਨੂੰ ਗੁਰੂ ਨਾਨਕ ਜੀ ਦੀ ਇਹ ਗੱਲ ਸਮਝ ਨਾ ਪਈ ਤੇ ਉਹ ਅੱਗੇ ਤੁਰ ਪਏ। ਤੁਰਦੇ ਤੁਰਦੇ ਉਹ ਅਗਲੇ ਪਿੰਡ ਪਹੁੰਚੇ। ਇੱਥੇ ਦੇ ਲੋਕਾਂ ਨੇ ਗੁਰੂ ਨਾਨਕ ਦੇਵ ਜੀ ਤੇ ਭਾਈ ਮਰਦਾਨਾ ਜੀ ਦੀ ਖੂਬ ਆਉ-ਭਗਤ ਕੀਤੀ ਤੇ ਬਣਦਾ ਸਰਦਾ ਭੋਜਨ ਵੀ ਕਰਵਾਇਆ। ਤੁਰਨ ਲੱਗੇ ਗੁਰੂ ਨਾਨਕ ਦੇਵ ਜੀ ਕਹਿੰਦੇ ਇਹ ਪਿੰਡ ਉਜੜ ਜਾਵੇ। ਇਸ ਬਚਨ ਤੇ ਭਾਈ ਮਰਦਾਨਾ ਜੀ ਹੈਰਾਨ ਸਨ। ਆਖਿਰ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਕਿ ਜਿਸ ਪਿੰਡ ਵਾਲਿਆਂ ਨੇ ਸਾਨੂੰ ਕੁੱਝ ਵੀ ਕਿਹਾ ,ਨਾ ਭੋਜਨ ਪਾਣੀ ਦਿੱਤਾ, ਉਨਾਂ ਨੂੰ ਤੁਸੀ ਕਿਹਾ ਕਿ ਇਹ ਪਿੰਡ ਇੱਥੇ ਹੀ ਵੱਸਦਾ ਰਹੇ ਜਦ ਕਿ ਆਹ ਪਿੰਡ ਵਾਲਿਆਂ ਨੇ ਸਾਨੂੰ ਸਤਿਕਾਰਿਆ, ਭੋਜਨ ਕਰਵਾਇਆ ਤੇ ਰਹਿਣ ਲਈ ਵੀ ਸ਼ਰਨ ਦਿੱਤੀ ਤੇ ਇਨਾਂ ਨੂੰ ਤੁਸੀ ਕਿਹਾ ਇਹ ਪਿੰਡ ਉਜੜ ਜਾਵੇ, ਇਸ ਤਰ੍ਹਾਂ ਕਿਉਂ ...????
ਗੁਰੂ ਨਾਨਕ ਦੇਵ ਜੀ ਬੜੀ ਨਮਰਤਾ ਨਾਲ ਭਾਈ ਮਰਦਾਨੇ ਨੂੰ ਕਹਿਣ ਲੱਗੇ, "ਜੇਕਰ ਉਸ ਪਿਛਲੇ ਪਿੰਡ ਦੇ ਲੋਕ ਸਾਰੇ ਸੰਸਾਰ ਵਿੱਚ ਜਾਣਗੇ ਤਾਂ ਉਹ ਸਭ ਨੂੰ ਗਲ਼ਤ ਰਾਹੇ ਪਾਉਣਗੇ, ਇਸ ਲਈ ਉਹ ਪਿੰਡ ਉੱਥੇ ਹੀ ਵੱਸਿਆ ਰਹੇ ਤਾਂ ਚੰਗਾ ਹੈ, ਅਤੇ ਇਹ ਪਿੰਡ ਜਿਸ ਨੇ ਸਾਡੀ ਚੰਗੀ ਆਉ-ਭਗਤ ਕੀਤੀ ਇਸ ਪਿੰਡ ਦੇ ਲੋਕ ਚੰਗੇ ਵਿਚਾਰਾਂ ਵਾਲੇ ਨੇ ਇਹ ਸਾਰੇ ਸੰਸਾਰ ਵਿੱਚ ਵਿਚਰ ਕੇ ਸਭ ਨੂੰ ਚੰਗੇ ਕਰਮ ਕਰਨ ਤੇ ਚੰਗੀਆਂ ਗੱਲਾਂ ਦੱਸਣਗੇ ਸੋ ਇਸ ਪਿੰਡ ਨੂੰ ਮੈਂ ਕਿਹਾ ਕਿ ਇਹ ਪਿੰਡ ਉਜੜ ਜਾਵੇ"। ਭਾਈ ਮਰਦਾਨਾ ਜੀ ਨੂੰ ਫਿਰ ਸਾਰੀ ਗੱਲ ਸਮਝ ਆ ਗਈ।








No comments:
Post a Comment