ਚੁੱਟਕਲੇ



ਅੱਜਕੱਲ੍ਹ ਦੀ ਤਣਾਓ ਭਰੀ ਜ਼ਿੰਦਗੀ ਵਿਚ ਮਨੁੱਖ ਨੂੰ ਥੋੜ੍ਹਾ-ਥੋੜ੍ਹਾ ਹੱਸਣਾ ਨਹੀਂ ਸਗੋਂ ਵੱਧੋ-ਵੱਧ ਹੱਸਣਾ ਜ਼ਰੂਰ ਚਾਹੀਦੈ।
ਹਾਸਾ ਸਰੀਰ ਦੇ ਕਈ ਰੋਗਾਂ ਨੂੰ ਦੂਰ ਕਰਦਾ ਹੈ।
ਬੇਖੌਫ ਹੋ ਕੇ ਹੱਸਣਾ ਜ਼ਰੂਰ ਚਾਹੀਦੈ। ਖਚਰੀ ਹਾਸੀ ਜਿਹੜੀ ਬੁੱਲ ਚਬਾ ਕੇ ਹੱਸੀ ਜਾਂਦੀ ਹੈ ਉਹ ਠੀਕ ਨਹੀਂ ਕਿਉਂਕਿ ਇਸ ਨਾਲ ਤਣਾਓ ਵੱਧ ਜਾਂਦਾ ਹੈ।
ਹਾਸਾ ਉਹ ਜਿਹੜਾ ਦਿਲੋਂ ਨਿਕਲੇ, ਜਿਸ ਨਾਲ ਢਿੱਡ ਤੱਕ ਦੀ ਕਸਰਤ ਹੋਵੇ।
ਹਾਸੇ ਕਿਸੇ ਨੂੰ ਰੁਲਾਉਣ ਲਈ ਨਹੀਂ ਸਗੋਂ ਚੰਗਾ ਮਾਹੌਲ ਬਣਾਉਣ ਦੇ ਲਈ ਹੋਵੇ।
ਸਭ ਨੂੰ ਹਾਸੇ ਵਿਚ ਸ਼ਾਮਲ ਕਰਨ ਦਾ ਯਤਨ ਕੀਤਾ ਜਾਵੇ ਨਾ ਕਿ ਹਾਸੇ ਨਾਲ ਕਿਸੇ ਦੂਜੇ ਦਾ ਮਖੌਲ ਬਣਾਇਆ ਜਾਵੇ।
ਲਾਫਟਰ ਕਲੱਬਾਂ ਦਾ ਹਾਸਾ ਮਾੜਾ ਨਹੀਂ ਪ੍ਰੰਤੂ ਉਹ ਹਾਸਾ ਕਾਹਦਾ ਜਿਹੜਾ ਵਨ, ਟੂ, ਥਰੀ ਕਰ ਕੇ ਹੱਸਿਆ ਜਾਵੇ। ਇਸ ਤਰ੍ਹਾਂ ਦੇ ਨਕਲੀ ਹਾਸੇ ਸਰੀਰ ਨੂੰ ਓਨਾ ਫਾਇਦਾ ਨਹੀਂ ਦਿੰਦੇ ਜਿੰਨਾ ਢਿੱਡੋਂ ਨਿਕਲੇ ਹਾਸੇ ਸਰੀਰ ਨੂੰ ਕਸਰਤ ਦੇ ਰੂਪ ਵਿਚ ਫਾਇਦਾ ਦਿੰਦੇ ਹਨ।
ਹਾਸਾ ਦਿਲ ਦੀ ਸਰਵੋਤਮ ਕਸਰਤ ਹੈ। ਇਹ ਟੀ-ਸੈੱਲਾਂ ਦੀ ਸੰਖਿਆ ਵਿਚ ਵਾਧਾ ਕਰਦਾ ਹੈ।
ਹਾਸੇ ਨੂੰ ਵੱਧੋ-ਵੱਧ ਮਹਿਫਲਾਂ ਦਾ ਸ਼ਿੰਗਾਰ ਬਣਾਇਆ ਜਾਵੇ।
ਹੱਸਣ ਨਾਲ ਤਣਾਓ ਨੂੰ ਜਨਮ ਦੇਣ ਵਾਲੇ ਹਾਰਮੋਨਜ਼ ਘੱਟਦੇ ਹਨ।
ਹੱਸਣ ਦੇ ਨਾਲ ਚਿਹਰੇ ਅਤੇ ਹੱਡੀਆਂ ਦੀ ਵੀ ਕਸਰਤ ਹੁੰਦੀ ਹੈ।
ਹੱਸਣ ਦੇ ਨਾਲ ਐਂਟੀ ਬਾਡੀ ਇਮਿਊਨੋਗਲੋਬਯੂਲਿਨ ‘ਏ’ ਦੀ ਮਾਤਰਾ ਵੱਧਦੀ ਹੈ।
ਸਾਹ ਦੀ ਨਲੀ ਦੀ ਇਨਫੈਕਸ਼ਨ ਦੂਰ ਹੁੰਦੀ ਹੈ।
ਹਾਸਾ ਸਰੀਰ ਦੇ ਅੰਦਰ ਮੌਜੂਦ ਨੈਚੁਰਲ ਕਿੱਲਰ ਸੈੱਲਾਂ ਦਾ ਵਾਧਾ ਕਰਦਾ ਹੈ ਜਿਹੜੇ ਵਾਇਰਸ ਨਾਲ ਪੈਦਾ ਹੋਣ ਵਾਲੇ ਰੋਗਾਂ ਅਤੇ ਟਿਊਮਰ ਸੈੱਲਾਂ ਨੂੰ ਨਸ਼ਟ ਕਰ ਦਿੰਦਾ ਹੈ।
ਹੱਸਦਾ ਚਿਹਰਾ ਇਕ ਸਕਾਰਾਤਮਕ ਛਵੀ ਪ੍ਰਦਾਨ ਕਰਦਾ ਹੈ ਅਤੇ ਦੂਜਿਆਂ ਨੂੰ ਆਪਣੇ ਨਾਲ ਜੋੜਦਾ ਹੈ।
ਹੱਸਣ ਦੇ ਨਾਲ ਤਣਾਓ ਪੈਦਾ ਕਰਨ ਵਾਲੇ ਹਾਰਮੋਨਜ਼ ਘੱਟਦੇ ਹਨ।
ਆਮ ਕਿਹਾ ਜਾਂਦਾ ਹੈ ਕਿ ਹਾਸੇ ਉਤੇ ਕੋਈ ਟੈਕਸ ਨਹੀਂ ਲੱਗਦਾ। ਨਾ ਹੀ ਇਸ ਤਰ੍ਹਾਂ ਦੇ ਟੈਕਸ ਦੀ ਕੋਈ ਭਵਿੱਖ ਵਿਚ ਉਮੀਦ ਕੀਤੀ ਜਾਂਦੀ ਹੈ।
ਹੱਸਣ ਦੇ ਨਾਲ ਦਿਲਾਂ ਵਿਚ ਭਰੀ ਹੋਈ ਕੜਵਾਹਟ ਦੂਰ ਹੋ ਜਾਂਦੀ ਹੈ।
ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਵਿਚ ਬੈਠੇ ਉਦੋਂ ਬਰੇਕ ਲਗਾ ਲੈਣੀ ਚਾਹੀਦੀ ਹੈ ਜਦੋਂ ਹਾਸਾ ਅੱਖਾਂ ਵਿਚੋਂ ਹੰਝੂ ਕੱਢਣ ਲੱਗੇ।
ਹਰ ਚੀਜ਼ ਇਕ ਸੀਮਾ ਤੱਕ ਹੀ ਹੁੰਦੀ ਹੈ।
ਹਾਸਾ ਹਮੇਸ਼ਾਂ ਦੁਖਾਂ ਨੂੰ ਦੂਰ ਕਰਦਾ ਹੈ। ਦੁਖ ਭੁਲਾ ਦਿੰਦਾ ਹੈ।
ਨਵੇਂ ਦੋਸਤ ਬਣਾਉਂਦਾ ਹੈ। ਖੁਸ਼ੀ ਦਾ ਮਾਹੌਲ ਪੈਦਾ ਕਰਦਾ ਹੈ।
ਸਰੀਰ ਦੇ ਲਈ ਹਾਸਾ ਕਿਸੇ ਦਵਾਈ ਤੋਂ ਘੱਟ ਨਹੀਂ ਹੈ।
ਨਕਲੀ ਹਾਸਾ ਸਿਹਤ ਲਈ ਖਤਰਨਾਕ ਹੁੰਦਾ ਹੈ।
ਚੁਟਕਲੇ ਹਾਸਿਆਂ ਦੀ ਵਿਰਾਸਤ ਹਨ।
ਹਾਸਾ ਗੁਣਕਾਰੀ ਹੈ ਨਾ ਹੱਸਣਾ ਵਿਨਾਸ਼ਕਾਰੀ ਹੋ ਸਕਦਾ ਹੈ।
ਡਾਕਟਰਾਂ ਅਨੁਸਾਰ ਹਾਸਾ ਸਰੀਰ ਲਈ ਪ੍ਰਾਕਿਰਤਕ ਇਲਾਜ ਹੈ।
ਲਾਫਿੰਗਬੁੱਧਾ ਹਾਸੇ ਲਈ ਪ੍ਰਸਿੱਧ ਰਹੇ ਹਨ। ਦੋਸਤਾਂ ਵਿਚ ਬੈਠ ਕੇ ਸਾਂਝੇ ਰੂਪ ਵਿਚ ਹਾਸਾ ਠੱਠਾ ਕਰਨਾ ਆਪਣੇ ਆਪ ਵਿਚ ਇਕ ਦੂਜੇ ਦਾ ਸੁਆਗਤ ਕਿਹਾ ਜਾਂਦਾ ਹੈ।
-ਪੀ.ਪੀ. ਵਰਮਾ


😡    Monday Night
------------------------------------
Wife: ਅੱਜ ਤੁਸੀਂ ਸ਼ਰਾਬ ਕਿਉ ਪੀ ਕੇ ਆਏ ਹੋ ??
Husband: ਅੱਜ ਆਫਿਸ ਵਿੱਚ foreign clients ਦੇ ਨਾਲ ਮੀਟਿੰਗ ਸੀ ਤਾਂ ਕਰਕੇ ਪੀਣੀ ਪਈ। 

😡    Tuesday Night
------------------------------------
Wife: ਅੱਜ ਤੁਸੀਂ ਫਿਰ ਪੀ ਕੇ ਆਏ ਹੋ??
Husband: ਅੱਜ ਮੇਰੇ ਇਕ ਦੋਸਤ ਦੀ ਇੰਗੇਜ਼ਮੈਂਟ ਪਾਰਟੀ ਸੀ ਇਸ ਲਈ ਪੀਤੀ ਗਈ। 

😡    Wednesday Night
------------------------------------
Wife: ਅੱਜ ਤੁਸੀਂ ਫਿਰ ਪੀ ਕੇ ਆਏ ਹੋ ??
Husband:ਉਹ ਅੱਜ ਮੇਰੇ ਇਕ ਫਰੈਂਡ ਦਾ ਬਰੇਕ-ਅੱਪ ਹੋ ਗਿਆ ਸੀ, ਉਹਦਾ ਮੂਡ ਫਰੈਸ਼ ਕਰਨ ਲਈ ਪੀਤੀ ਗਈ। 

😡    Thursday Night
------------------------------------
Wife: ਅੱਜ ਫੇਰ ਕਿਹਦਾ ਬਰੇਕ-ਅੱਪ ਹੋ ਗਿਆ???????
Husband: ਨਹੀਂ, ਨਹੀਂ, ਅੱਜ ਆਫ਼ਿਸ ਵਿੱਚ ਬਹੁਤ ਵਰਕ ਲੋਡ ਸੀ.... ਬਹੁਤ ਟੈਸ਼ਨ ਸੀ ਇਸ ਲਈ ਪੀਤੀ ਗਈ। 

😡    Friday Night
------------------------------------
Wife: ਅੱਜ ਕੀ ਗੋਲੀ ਵੱਜ ਗਈ ਜਿਹੜੀ ਫਿਰ ਡੱਫ ਲਈ???????
Husband: ਉਹ ਜਿਹੜੇ ਦੋਸਤ ਦੀ ਇੰਗੇਜ਼ਮੈਂਟ ਸੀ ਨਾ Tuesday ਨੂੰ ਅੱਜ ਉਹਦਾ ਵਿਆਹ ਸੀ... ਹੁਣ ਖ਼ੁਸ਼ੀ ਦੇ ਮੌਕੇ ਤਾਂ ਪੀਣੀ ੲੀ ਪੈਦੀ ਹੈ। 

😡    Saturday Night
------------------------------------
Wife: ਅੱਜ ਫੇਰ ਕੀਹਦਾ ਬੇੜਾ ਬਹਿ ਗਿਅਾ........??????
Husband: ਅੱਜ ਪੁਰਾਣੇ ਸਕੂਲ ਦੇ ਯਾਰ ਬੇਲੀ ਮਿਲ ਪਏ, ਪੱਟੂਅਾਂ ਨੇ ਜ਼ਬਰਦਸਤੀ ਪਿਲਾ ਤੀ, ਮੈਂ ਤਾ ਬਹੁਤ ਨਾਂਹ ਕੀਤੀ ਮੰਨੇ ਹੀ ਨਹੀਂ। 

😡    Sunday Night
------------------------------------
Wife: (ਗ਼ੁੱਸੇ ਵਿੱਚ) ਅੱਜ ਫੇਰ ਕੌਣ ਜੰਮ ਪਿਆ?????
Husband: ਹੁਣ ਬੰਦਾ ਸਾਲਾ ਇਕ ਦਿਨ ਆਪਣੀ ਮਰਜ਼ੀ ਨਾਲ ਪੀ ਵੀ ਨਹੀਂ ਸਕਦਾ।
😳😳😳😳😳😳
😜😜😜😜😜😜
🍷🍷🍻🍺🍷🍷🍺🍻🍷🍷🍸🍸🍻






ਜੱਜ ਨੇ ਮੁਜ਼ਰਮ ਨੂੰ ਫਾਂਸੀ ਦੀ ਸਜ਼ਾ ਸੁਣਾ ਕੇ ਪੁੱਛਿਆ  
"ਕੋਈ ਅੰਤਿਮ ਇੱਛਾ ?"
ਮੁਜ਼ਰਮ ਕਹਿੰਦਾ 
"ਮੇਰੀ ਇੱਛਾ ਹੈ ਕਿ ਵਿਦੇਸ਼ਾਂ ਆਲਾ ਕਾਲਾ ਧਨ ਦੇਸ਼ 'ਚ ਲਿਆਂਦਾ ਗਿਆ ਦੇਖ ਕੇ ਹੀ ਮਰਾ"

ਜੱਜ ਕਹਿੰਦਾ
"ਬਾਹਲਾ ਚਲਾਕ ਨਾ ਬਣ, ਸਾਰੀ ਉਮਰ ਫਾਂਸੀ ਲੱਗਣ ਤੋਂ ਬਚਣਾ ਚਾਹੁੰਦੈ"

😂😂😂😜😜😜


ਪਤੀਆਂ ਦਾ ਇੱਕ ਸੈਂਟਰ ਖੁਲਿਆ ਸੀ 
ਕਿ ਔਰਤਾਂ ਓਥੇ ਜਾ ਕੇ ਆਪਣੇ ਪਸੰਦ ਦਾ ਪਤੀ ਚੁਣ ਸਕਣ। 
..
ਇਹ ਸ਼ਾਪਿੰਗ ਸੈਂਟਰ ..?
.
ਪੰਜ ਮੰਜਿਲਾ ਸੀ।
ਹਰ ਮੰਜਿਲ ਤੇ ਅਲੱਗ ਅਲੱਗ ਪਤੀਆਂ ਦੀ ਵਰਾਈਟੀ ਸੀ ..
...
ਪਰ ਇੱਕ ਸ਼ਰਤ ਸੀ ਕਿ ਕਿਸੇ ਇੱਕ ਮੰਜਿਲ ਦਾ ਦਰਵਾਜਾ
ਖੋਲਣ ਤੇ ਉਸੇ ਮੰਜਿਲ ਵਿਚੋਂ ਪਤੀ ਚੁਣਨਾ ਪੈਣਾਂ ਸੀ
ਅਤੇ ਫਿਰ ਉਹ ਔਰਤ ਉਪਰਲੀ ਮੰਜਿਲਾਂ ਤੇ ਵੀ ਨਹੀਂ ਜਾ ਸਕਦੀ ਸੀ ..
..
ਕੁਝ ਕੁੜੀਆਂ ਆਪਣੇ ਪਤੀ ਦੀ ਭਾਲ ਵਿਚ ਉਸ ਸੈਂਟਰ
ਵਿਚ ਚਲੀਆਂ ਗਈਆਂ ।
..
ਪਹਿਲੀ ਮੰਜਿਲ ਤੇ ਲੀਖਿਆ ਸੀ 

"ਇਹ ਆਦਮੀ ਦਾ ਆਪਣਾ ਕਾਰੋਬਾਰ ਹੈ 
ਅਤੇ ਬੱਚਿਆਂ ਨੂੰ ਪਿਆਰ ਕਰਦਾ ਹੈ" ,...
ਵਿਚੋ ਇੱਕ ਕੁੜੀ ਬੋਲੀ 

"ਇਹ ਬਹੁਤ ਵਧੀਆ ਹੈ
ਕਿ ਆਪਣਾ ਕਾਰੋਬਾਰ ਵੀ ਕਰਦਾ ਹੈ 

ਅਤੇ ਬੱਚਿਆਂ ਨੂੰ ਪਿਆਰ ਵੀ
..
ਪਰ ਦੇਖਿਏ ਦੂਸਰੀ ਮੰਜਿਲ ਤੇ ਕੀ ਹੈ ? 

ਉਹ ਦੁਸਰੀ ਮੰਜਿਲ ਤੇ ਚਲੀਆ ਗਈਆਂ 
......
ਉਥੇ ਲਿਖਿਆ ਸੀ 
"ਇਸ ਆਦਮੀ ਦੀ ਚੰਗੀ ਆਮਦਨ ਹੈ, 
ਬੱਚਿਆ ਨੂੰ ਪਿਆਰ ਕਰਦਾ ਹੈ 
ਅਤੇ ਬਹੁਤ ਸੁੰਦਰ ਵੀ ਹੈ".........
..
ਕੁੜੀਆ ਵਿਚੋ ਇੱਕ ਕਹਿਦੀ "ਬਹੁਤ ਵਧੀਆ
ਪਰ ਦੇਖੀਏ ਹੋਰ ਉਪਰ ਕੀ ਹੈ"
..
ਉਹ ਤੀਸਰੀ ਮੰਜਿਲ ਤੇ ਚਲੀਆਂ ਗਈਆਂ ।
ਤੀਸਰੀ ਮੰਜਿਲ ਤੇ ਲਿਖਿਆ ਸੀ  - 

"ਇਸ ਆਦਮੀ ਦੀ ਬਹੁਤ ਕਮਾਈ ਹੈ,
ਬੱਚਿਆ ਨੂੰ ਪਿਆਰ ਕਰਦਾ ਹੈ 

ਅਤੇ ਬਹੁਤ ਸੁੰਦਰ ਹੋਣ ਦੇ ਨਾਲ ਨਾਲ 
ਘਰ ਦੇ ਕੰਮਾ ਵਿਚ ਹੱਥ ਵੀ ਵਟਾਉਦਾ ਹੈ " 
...................

ਫਿਰ ਕੁੜੀਆ ਕਹਿੰਦੀਆਂ 

"ਕਿਆ ਬਾਤ ਆ, 
ਪਰ ਹੋਰ ਉਪਰ ਜਾ ਕੇ ਦੇਖੀਏ।"
..
ਚੋਥੀ ਮੰਜਿਲ ਤੇ ਲਿਖਿਆ ਸੀ  -

ਇਸ ਆਦਮੀ ਦੀ ਬਹੁਤ ਕਮਾਈ ਹੈ,
ਬੱਚਿਆ ਨੂੰ ਪਿਆਰ ਕਰਦਾ ਹੈ ਅਤੇ
ਬਹੁਤ ਸੁੰਦਰਹੋਣ ਦੇ ਨਾਲ ਨਾਲ 

ਘਰ ਦੇ ਕੰਮਾਂ ਵਿਚ ਹੱਥ ਵੀ ਵਟਾਉਦਾ ਹੈ 
ਅਤੇ ਸੱਚਾ ਪਿਆਰ ਵੀ ਕਰਦਾ ਹੈ।
..
ਇਹ ਦੇਖ ਕਿ ਸਾਰੀਆਂ ਬਹੁਤ ਖੁਸ਼ ਹੋ ਜਾਦੀਆਂ ....
ਅਤੇ ਫਿਰ ਸੋਚਦੀਆ ਹਨ ਕਿ 

"ਦੇਖੀਏ ਹੋਰ ਉਪਰ ਕੀ ਹੈ ?" .........
...
ਇਸ ਤਰਾ ਉਹ ਪੰਜਵੀ ਮੰਜਿਲ ਤੇ ਪਹੁੰਚ ਜਾਦੀਆਂਂ ਹਨ।
ਪੰਜਵੀ ਮੰਜਿਲ ਤੇ ਲਿਖਿਆ ਸੀ

........
"ਇਹ ਮੰਜਿਲ ਇਹ ਸਿਧ ਕਰਦੀ ਹੈ 
ਕਿ ਔਰਤਾਂ ਨੂੰ ਖੁਸ਼ ਕਰਨਾ ਕੋਈ ਖਾਲਾ ਜੀ ਦਾ ਵਾੜਾ ਨਹੀ ,
...
ਕਿਰਪਾ ਕਰਕੇ ਇਸ ਸ਼ਾਪਿੰਗ ਸੈਂਟਰ ਤੋਂ ਦਫਾ ਹੋ ਜਾਵੋ "..

💖💖💝💝💛💛💚💚💙💙💜💜💖💖💗💗💓💓🖤🖤💕💕💞💞💟💟❣❣💘💘💲