ਇੱਕੋ ਹਾਕ ‘ਤੇ ਜਿਹੜੇ ਪਰਬਤ ਵਾਂਗੂ ਖੜ੍ਹ ਜਾਂਦੇ
ਬਿਨਾਂ ਬੋਲਿਆ ਧੀ ਦੇ ਦੁੱਖ ਨੂੰ ਨੈਣੋ ਪੜ੍ਹ ਜਾਂਦੇ
ਮੋਹ ਦੀਆਂ ਤੇਰਾਂ ਜਮਾਤਾਂ ਜਿੰਨ੍ਹਾਂ ਕਰੀਆਂ ਹੁੰਦੀਆਂ ਨੇ
ਬਾਬੁਲ ਹੋਣ ਫਰਿਸ਼ਤੇ ਅੰਮੀਆਂ ਪਰੀਆਂ ਹੁੰਦੀਆਂ ਨੇ...
ਬਾਬੁਲ ਹੋਣ ਫਰਿਸ਼ਤੇ ਅੰਮੀਆਂ ਪਰੀਆਂ ਹੁੰਦੀਆਂ ਨੇ...
ਉਹ ਗੱਲਾਂ ਵੀ ਦੱਸਦੀ ਜੋ ਨਾ ਹੁੰਦੀਆਂ ਦੱਸਣ ਦੀਆਂ
ਕਈ ਖੋਟਿਆਂ ਨਾਲ ਵਿਆਹੀਆਂ ਖਰੀਆਂ ਹੁੰਦੀਆਂ ਨੇ
ਬਾਬੁਲ ਹੋਣ ਫਰਿਸ਼ਤੇ ਅੰਮੀਆਂ ਪਰੀਆਂ ਹੁੰਦੀਆਂ ਨੇ...
ਬਾਬੁਲ ਹੋਣ ਫਰਿਸ਼ਤੇ ਅੰਮੀਆਂ ਪਰੀਆਂ ਹੁੰਦੀਆਂ ਨੇ...
ਮਾਂਵਾਂ ਜੋੜਣ ਦਾਜ ਤੇ ਬਾਪੂ ਪੈਸਾ ਜੋੜਦਾ ਏ
ਕੱਖੋਂ ਹੋਲੀਆਂ ਪੰਡਾਂ ਸਿਰ ‘ਤੇ ਧਰੀਆਂ ਹੁੰਦੀਆਂ ਨੇ
ਬਾਬੁਲ ਹੋਣ ਫਰਿਸ਼ਤੇ ਅੰਮੀਆਂ ਪਰੀਆਂ ਹੁੰਦੀਆਂ ਨੇ...
ਕਈ ਘਰਾਂ ਵਿੱਚ ਵੀਰੇ ਬਾਬੁਲ ਬਣਕੇ ਰਹਿੰਦੇ ਨੇ
ਜਿੱਥੇ ਮਾਂ ਦੀਆਂ ਸੰਦਲੀ ਰੀਝਾਂ ਮਰੀਆਂ ਹੁੰਦੀਆਂ ਨੇ
ਬਾਬੁਲ ਹੋਣ ਫਰਿਸ਼ਤੇ ਅੰਮੀਆਂ ਪਰੀਆਂ ਹੁੰਦੀਆਂ ਨੇ...
ਵਿੱਚ ਫਰੇਮ ਨਾ ਜੜਕੇ ਕੋਈ ਮਾਂ ਰੱਖੀਂ ਤੂੰ
ਹੱਡਾਂ ਨਾਲ ਜੋ ਹੰਡਦੀਆਂ ਐਸੀਆਂ ਵਰੀਆਂ ਹੁੰਦੀਆਂ ਨੇ
ਬਾਬੁਲ ਹੋਣ ਫਰਿਸ਼ਤੇ ਅੰਮੀਆਂ ਪਰੀਆਂ ਹੁੰਦੀਆਂ ਨੇ...
ਪਤਾ ਨਹੀ ਇਹ ਰਿਸ਼ਤਾ ਕੋਈ ਕੈਸਾ ਜੋੜਦਾ ਏ
ਧੀਆਂ ਹੋਣ ਸਿਆਣੀਆਂ ਵੀਰੇ ਤਣਕੇ ਰਹਿੰਦੇ ਨੇ
ਯਾ ਖੁਦਾਇਆ “ਗੋਸਲ” ਦੇ ਸਿਰ ਛਾਂ ਰੱਖੀਂ ਤੂੰ
- ਮਨਪ੍ਰੀਤ ਗੋਸਲ