ਅਹਿਸਾਨ - ਜਗਜੀਤ ਪਿਆਸਾ
ਕਿਵੇਂ ਲੱਥੂ ਜਿਹੜਾ ਅਹਿਸਾਨ ਕਰ ਚਲਿਐਂ |
ਜਿੰਦਗੀ ਨੂੰ ਮੌਤ ਦੇ ਸਮਾਨ ਕਰ ਚਲਿਐਂ |
ਤੇਰੇ ਦਿੱਤੇ ਹੌਕਿਆਂ ਦਾ ਮੁੱਲ ਕਿਵੇਂ ਮੋੜਾਂਗੇ ,
ਹਾਸਿਆਂ ਨੂੰ ਲੁੱਟ ਦਾ ਸਮਾਨ ਕਰ ਚਲਿਐਂ |
ਧੋਖੇ ਤੇ ਫਰੇਬ ਵਾਲੇ ਕਦੇ ਨਹੀਉਂ ਮਿਟਣੇ ,
ਪਿਆਰ ਵਾਲੇ ਰਾਹੀਂ ਜੋ ਨਿਸ਼ਾਨ ਕਰ ਚਲਿਐਂ |
ਸਾਨੂੰ ਤਨਹਾਈ ਦੇਕੇ ਤੁਰ ਗਿਉਂ ਜਿੰਦਗੀ ਦੀ ,
ਦਿਲ ਵਾਲਾ ਵਿਹੜਾ ਸ਼ਮਸ਼ਾਨ ਕਰ ਚਲਿ ਐਂ |
ਟਾਵਾਂ ਟਾਵਾਂ ਪੱਤਾ ਕੋਈ ਰਹਿ ਗਿਆ ਹੈ ਟਾਹਣੀ ਉੱਤੇ ,
ਸੱਜਰੀ ਬਹਾਰ ਬੀਆਬਾਨ ਕਰ ਚਲਿਐਂ |
"ਹੰਝੂਆਂ ਦੀ ਝੜੀ " ਹੈ ਜਾਂ "ਹਾਸਿਆਂ ਦਾ ਸਿਵਾ "ਪਿਆਸੇ",
ਜਿੰਦਗੀ ਦੇ ਐਸੇ ਉਨਵਾਨ ਕਰ ਚਲਿਐਂ |
No comments:
Post a Comment