Friday, 1 January 2016

ਕਹਾਵਤਾਂ ਦੀਆਂ ਕਹਾਣੀਆਂ

ਇਕ ਅਨਾਰ ਸੌ ਬਿਮਾਰ

ਅਰਥ : ਚੀਜ਼ ਇਕ ਹੋਵੇ ਤੇ ਉਹਦੀ ਲੋੜ ਵਧੇਰੇ ਲੋਕਾਂ ਨੂੰ ਹੋਵੇ |
• ਕਿਸੇ ਪਿੰਡ 'ਚ ਇਕ ਬਹੁਤ ਪ੍ਰਸਿੱਧ ਹਕੀਮ ਸਾਹਿਬ ਰਹਿੰਦੇ ਸਨ | ਪਿੰਡ ਤੇ ਆਲੇ-ਦੁਆਲੇ ਦੇ ਲੋਕ ਉਨ੍ਹਾਂ ਤੋਂ ਇਲਾਜ ਕਰਾਉਂਦੇ ਸਨ | ਇਕ ਵਾਰ ਪਿੰਡ 'ਚ ਅਜਿਹੀ ਬਿਮਾਰੀ ਫੈਲੀ ਕਿ ਉਹਦੇ ਇਲਾਜ ਲਈ ਅਨਾਰ ਦੇ ਦਾਣੇ ਬਹੁਤ ਜ਼ਰੂਰੀ ਸਨ |
ਉਨ੍ਹਾਂ ਦਿਨਾਂ ਵਿਚ ਅਨਾਰ ਦਾ ਮੌਸਮ ਨਹੀਂ ਸੀ | ਹਕੀਮ ਸਾਹਿਬ ਨੂੰ ਬੜੀ ਔਖਿਆਈ ਨਾਲ ਕਿਧਰੋਂ ਇਕ ਅਨਾਰ ਮਿਲ ਗਿਆ | ਉਸ ਨਾਲ ਉਨ੍ਹਾਂ ਕੁਝ ਰੋਗੀਆਂ ਲਈ ਦਵਾਈ ਬਣਾ ਲਈ, ਪਰ ਬਿਮਾਰੀ ਫੈਲਦੀ ਗਈ ਹਰ ਇਕ ਅਨਾਰ ਦੇ ਦਾਣਿਆਂ ਵਾਲੀ ਦਵਾਈ ਮੰਗਦਾ | ਹਕੀਮ ਸਾਹਿਬ ਤੰਗ ਆ ਕੇ ਬੋਲੇ, 'ਭਈ, ਮੈਂ ਕੀ ਕਰ ਸਕਦਾ ਹਾਂ? ਇਕ ਅਨਾਰ ਏ ਤੇ ਸੌ ਬਿਮਾਰ ਨੇ, ਮੈਂ ਕੀਹਨੂੰ-ਕੀਹਨੂੰ ਦਿਆਂ?'
ਇਹ ਕਹਾਵਤ ਤਦੋਂ ਹੀ ਆਖੀ ਜਾਂਦੀ ਏ, ਜਦੋਂ ਵਸਤੂ ਥੋੜ੍ਹੀ ਹੋਵੇ ਤੇ ਮੰਗਣ ਵਾਲੇ ਬਹੁਤੇ ਹੋਣ |

ਜਿਹੜੇ ਗਰਜਦੇ ਨੇ ਉਹ ਵਰ੍ਹਦੇ ਨਹੀਂ
ਅਰਥ : ਇਹ ਕਹਾਵਤ ਉਸ ਬੰਦੇ ਬਾਰੇ ਕਹੀ ਜਾਂਦੀ ਏ, ਜਿਹੜਾ ਸ਼ੇਖੀ ਵਧੇਰੇ ਮਾਰੇ, ਵੱਧ ਤੋਂ ਵੱਧ ਗੱਲਾਂ ਕਰੇ, ਪਰ ਕੁਝ ਕਰ ਨਾ ਸਕੇ |
• ਇਕ ਵਾਰੀ ਦੋ ਅਜਨਬੀ ਯਾਤਰੀ ਜੰਗਲ 'ਚ ਜਾ ਰਹੇ ਸਨ | ਇੰਨੇ 'ਚ ਬੱਦਲ ਘਿਰ ਕੇ ਆਏ ਤੇ ਥੋੜ੍ਹੀ ਦੇਰ 'ਚ ਜ਼ੋਰ-ਸ਼ੋਰ ਨਾਲ ਗੱਜਣ ਲੱਗੇ | ਇਕ ਯਾਤਰੀ ਨੇ ਕਿਹਾ, 'ਆ, ਅਸੀਂ ਥੋੜ੍ਹੀ ਦੇਰ ਲਈ ਕਿਸੇ ਸੰਘਣੇ ਰੁੱਖ ਹੇਠਾਂ ਬਹਿ ਜਾਈਏ | ਵਰਖਾ ਰੁਕ ਜਾਵੇਗੀ ਤਾਂ ਅਸੀਂ ਆਪਣੀ ਯਾਤਰਾ ਫਿਰ ਸ਼ੁਰੂ ਕਰ ਦਿਆਂਗੇ |' ਦੂਜੇ ਯਾਤਰੀ ਨੇ ਕਿਹਾ, 'ਨਹੀਂ, ਬਸ ਚਲਦੇ ਰਵ੍ਹੋ | ਵਰਖਾ ਨਹੀਂ ਹੋਵੇਗੀ ਕਿਉਂ ਜੋ ਬੱਦਲ ਵਧੇਰੇ ਗਰਜਦੇ ਨੇ, ਉਹ ਵਸਦੇ ਨਹੀਂ |' ਦੋਵਾਂ ਨੇ ਆਪਣੀ ਯਾਤਰਾ ਜਾਰੀ ਰੱਖੀ | ਥੋੜ੍ਹੀ ਦੇਰ ਮਗਰੋਂ ਜਦੋਂ ਉਹ ਪਿੰਡ ਦੇ ਨੇੜੇ ਪੁੱਜਣ ਵਾਲੇ ਸਨ ਕਿ ਬੱਦਲਾਂ ਦੀ ਗਰਜ ਮੁੱਕ ਗਈ ਤੇ ਕਾਲੇ-ਕਾਲੇ ਬੱਦਲ ਘਿਰ ਕੇ ਆ ਗਏ | ਹੌਲੀ-ਹੌਲੀ ਵਰਖਾ ਸ਼ੁਰੂ ਹੋ ਗਈ | ਇੰਨੇ 'ਚ ਉਹ ਚੌਪਾਲ 'ਚ ਪੁੱਜ ਗਏ | ਪਹਿਲੇ ਯਾਤਰੀ ਨੇ ਹੱਸ ਕੇ ਕਿਹਾ, 'ਸੱਚਮੁੱਚ ਤੂੰ ਠੀਕ ਕਿਹਾ ਸੀ ਕਿ ਜਿਹੜੇ ਗੱਜਦੇ ਨੇ ਉਹ ਵਸਦੇ ਨਹੀਂ |'
ਉਸ ਸਮੇਂ ਤੋਂ ਇਹ ਕਹਾਵਤ ਡੀਂਗ ਮਾਰਨ ਵਾਲਿਆਂ ਲਈ ਕਹੀ ਜਾਂਦੀ ਹੈ |

ਘਰ ਦਾ ਭੇਤੀ ਲੰਕਾ ਢਾਏ
ਅਰਥ : ਜਿਹੜਾ ਬੰਦਾ ਤੁਹਾਡੇ ਭੇਦ ਜਾਣਦਾ ਹੈ, ਉਹ ਭੇਦ ਹੋਰ ਲੋਕਾਂ ਨੂੰ ਦੱਸ ਕੇ ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ |
• ਰਾਮਾਇਣ ਦੀ ਇਹ ਕਹਾਣੀ ਪ੍ਰਸਿੱਧ ਹੈ ਕਿ ਜਦੋਂ ਰਾਵਣ ਸੀਤਾ ਨੂੰ ਚੁੱਕ ਕੇ ਲੈ ਗਿਆ ਤੇ ਉਹਨੂੰ ਲੰਕਾ ਦੇ ਕਿਲ੍ਹੇ 'ਚ ਕੈਦ ਕਰ ਦਿੱਤਾ ਤਾਂ ਰਾਜਾ ਰਾਮ ਚੰਦਰ ਨੇ ਲੰਕਾ 'ਤੇ ਹਮਲਾ ਕੀਤਾ | ਲੰਕਾ ਦਾ ਕਿਲ੍ਹਾ ਬੜਾ ਮਜ਼ਬੂਤ ਸੀ | ਬਹੁਤ ਯਤਨ ਕਰਨ ਦੇ ਬਾਵਜੂਦ ਵੀ ਰਾਮ ਚੰਦਰ ਉਸ 'ਤੇ ਅਧਿਕਾਰ ਕਰਨ 'ਚ ਸਫ਼ਲ ਨਾ ਹੋ ਸਕਿਆ | ਉਹਦੀ ਸਮਝ 'ਚ ਨਹੀਂ ਸੀ ਆਉਂਦਾ ਕਿ ਮੈਂ ਕਿਵੇਂ ਕਿਲ੍ਹੇ ਦੇ ਅੰਦਰ ਪ੍ਰਵੇਸ਼ ਕਰਾਂ | ਅੰਤ 'ਚ ਰਾਵਣ ਦਾ ਇਕ ਭਰਾ ਹੀ ਰਾਮ ਚੰਦਰ ਦੇ ਕੰਮ ਆਇਆ | ਕਿਉਂ ਜੋ ਉਹਦੀ ਰਾਵਣ ਨਾਲ ਅਣ-ਬਣ ਸੀ | ਉਸ ਨੇ ਰਾਜਾ ਰਾਮ ਚੰਦਰ ਨੂੰ ਦੱਸ ਦਿੱਤਾ ਕਿ ਕਿਲ੍ਹੇ ਦੀ ਕੰਧ ਕਿਸੇ ਪਾਸਿਉਂ ਨੀਵੀਂ ਤੇ ਕਮਜ਼ੋਰ ਹੈ | ਰਾਤ ਨੂੰ ਰਾਜਾ ਰਾਮ ਚੰਦਰ ਨੇ ਕਮਜ਼ੋਰ ਕੰਧ 'ਤੇ ਹਮਲਾ ਕੀਤਾ ਤੇ ਉਨ੍ਹਾਂ ਦੀ ਸੈਨਾ ਨੇ ਕਿਲ੍ਹੇ ਅੰਦਰ ਦਾਖਲਾ ਲੈ ਲਿਆ | ਇਸ ਪ੍ਰਕਾਰ ਲੰਕਾ ਉਤੇ ਜਿੱਤ ਪ੍ਰਾਪਤ ਹੋਈ |
ਉਸ ਸਮੇਂ ਤੋਂ ਇਹ ਕਹਾਵਤ ਪ੍ਰਸਿੱਧ ਹੋ ਗਈ 'ਘਰ ਦਾ ਭੇਤੀ ਲੰਕਾ ਢਾਏ' ਜੇਕਰ ਰਾਵਣ ਦਾ ਭਰਾ ਕਿਲ੍ਹੇ ਦੀ ਕਮਜ਼ੋਰੀ ਨਾ ਦੱਸਦਾ ਤਾਂ ਕਿਲ੍ਹੇ ਨੂੰ ਜਿੱਤ ਪਾਉਣਾ ਅਤਿ ਮੁਸ਼ਕਿਲ ਸੀ |
- ਸੁਰਜੀਤ 
-ਸੀ-35, ਸੁਦਰਸ਼ਨ ਪਾਰਕ, ਨਵੀਂ ਦਿੱਲੀ-110015.
ਮੋਬਾਈਲ : 093121-24829

60 ਸਾਲ ਪਹਿਲਾਂ :- ਪਹਿਲਾਂ ਬਾਜੀ ਕੌਣ ਦੇਊ ,ਇਸ ਲਈ ਪੁੱਗਣ ਵਾਸਤੇ ਇਹ ਰਵਾਨਗੀ ਭਰਿਆ ਗੀਤ ਹਰ ਖੇਡਣ ਵਾਲੇ ਬੱਚੇ ਦੇ ਹੱਥ ਲਾਕੇ ਗਾਇਆ ਜਾਂਦਾ ਸੀ ,ਤੇ ਜਿਸ ਤੇ ਇਹ ਗੀਤ ਖਤਮ ਹੁੰਦਾ ਓਹ ਪੁੱਗ ਗਿਆ ਮੰਨਿਆ ਜਾਂਦਾ ਸੀ ...

ਅੱਕੜ ਬੱਕੜ .ਭੱਭਾ ਭੌ
ਅੱਸੀ ਨੱਬੇ ਪੂਰਾ ਸੌ 
ਸੌ ਗਲੋਟਾ ,ਤਿੱਤਰ ਮੋਟਾ 
ਚੱਲ ਮਦਾਰੀ ,ਪੈਸਾ ਖੋਟਾ 
ਖੋਟੇ ਦੀ ਖਟਾਈ ਆਈ
ਚਾਮਚੜਿਕ ਛਡਾਉਣ ਆਈ
ਚਾਮਚੜਿਕ ਦੇ ਵੱਜਿਆ ਡੰਡਾ

ਨਿੱਕਲ ਵੇ ਤੂੰ ਰਾਮ ਚੰਦਾ ..ਲਓ ਜੀ ਰਾਮ ਚੰਦ ਪੁੱਗ ਗਿਆ ,,,,,,,,,,,,,,,,ਅੱਜਕਲ੍ਹ ਗੀਤ ਬਣ ਗਏ ਇਸਤੇ ,,, ਅੱਕੜ ਬੱਕੜ ...ਰਾਤ ਕੇ ਵੱਜ ਗਏ ਪਾਉਣੇ ਦੋ ,ਹੋਣਾ ਹੈ ਜੋ ਹੋਣੇ ਦੋ ,,,

No comments:

Post a Comment