ਸੈਫ਼ੁਲ-ਮਲੂਕ ਮੀਆਂ ਮੁਹੰਮਦ ਬਖਸ਼
ਬਸ ਕਰ ਮੀਆਂ ਮੁਹੰਮਦ ਬਖਸ਼ਾ, ਮੋੜ ਕਲਮ ਦਾ ਘੋੜਾ।
ਸਾਰੀ ਉਮਰ ਦੁੱਖ ਨਹੀਂ ਮੁਕਦੇ, ਵਰਕਾ ਰਹਿ ਗਿਆ ਥੋੜਾ। ਲੱਗੀਆਂ ਵਾਲੇ ਚੁੱਪ ਨਹੀਂ ਕਰਦੇ, ਭਾਵੇਂ ਦੇਵੀਏ ਲੱਖ ਦਿਲਾਸੇ। ਯਾਰ ਜਿਨਾਂ ਦੇ ਵਿੱਛੜ ਜਾਂਦੇ, ਉਹ ਜਾਵਨ ਕਿਹੜੇ ਪਾਸੇ।
ਗਈ ਜਵਾਨੀ ਆਇਆ ਬੁੜਾਪਾ, ਜਾਗ ਪੈਈਆਂ ਸਭ ਪੀੜਾਂ। ਹੁਣ ਕਿਸ ਕੰਮ ਮਹੁੰਮਦ ਬਖਸ਼ਾ, ਸੌਂਫ, ਜਵੈਣ, ਹੜੀੜਾਂ। ਕੋਈ ਆਖੇ ਪੀੜ ਲੱਕੇ ਦੀ, ਕੋਈ ਆਖੇ ਚੁੱਕ। ਵਿਚਲੀ ਗੱਲ ਏ ਮੁਹੰਮਦ ਬਖਸ਼ਾ, ਅੰਦਰੋਂ ਗਈ ਏ ਮੁੱਕ।
ਬੋਹਤੀ ਖੁਸ਼ੀ ਵੀ ਗੰਮ ਬਰਾਬਰ, ਐਸ ਵਿਚ ਝੂਠ ਨਾ ਜਾਣੀ। ਸੁੱਕ ਜਾਂਦੇ ਨੇ ਰੁੱਖ ਮੁਹੰਮਦ, ਜਿਨਾਂ ਨੂੰ ਬਹੁਤਾ ਪਾਣੀ।
ਬੁਰੇ ਬੰਦੇ ਨੂੰ ਮੈਂ ਲੱਭਣ ਟੁਰਿਆ, ਪਰ ਬੁਰਾ ਲੱਭਾ ਨਾ ਕੋਈ। ਜਦ ਮੈਂ ਅੰਦਰ ਝਾਤੀ ਪਾਈ, ਤੇ, ਮੈਂ ਤੋਂ ਬੁਰਾ ਨਾ ਕੋਈ।
ਜਿਨਾਂ ਦੁੱਖਾਂ ਤੇ ਦਿਲਬਰ ਰਾਜ਼ੀ, ਉਨਾਂ ਤੋਂ ਸੁੱਖ ਵਾਰੇ। ਦੁੱਖ ਕਾਬੂਲ ਮੁਹੰਮਦ ਬਖਸ਼ਾ, ਰਾਜ਼ੀ ਰਹਿਣ ਪਿਆਰੇ।
ਇਹ ਕਾਵਿ ਬੰਦ ਕਿਹੜੇ ਪੇਜ ਤੇ ਦਰਜ ਹੈ ਜੀ ਮਿਹਰਬਾਨੀ ਕਰਕੇ ਦੱਸਣਾ।
ReplyDelete