Saturday, 8 December 2012

ਚਲ ਦੁਨੀਆਂ ਨੂੰ ਮੀਤ ਬਣਾਈਏ - ਜਤਿੰਦਰ ਲਸਾੜਾ 


ਚਲ ਦੁਨੀਆਂ ਨੂੰ ਮੀਤ ਬਣਾਈਏ ॥
ਚਲ ਅਮਨਾਂ ਦੀ ਜੋਤ ਜਗਾਈਏ ॥
ਚਲ ਇਕ ਸੁੱਚੀ ਰੀਤ ਚਲਾਈਏ ॥
ਚਲ ਸਭ ਸਾਂਝੀਵਾਲ ਸਦਾਈਏ ॥

ਚਲ ਦੁਨੀਆਂ ਤੋਂ ਜ਼ਾਤ ਮੁਕਾਈਏ ॥
ਚਲ ਸਭ ਨੂੰ ਇਨਸਾਨ ਬਣਾਈਏ ॥
ਚਲ ਮੰਦਰ-ਮਸਜ਼ਿਦ ਹੋ ਜਾਈਏ ॥
ਚਲ ਰਬ ਦੇ ਨਾਲ ਯਾਰੀ ਲਾਈਏ ॥

ਚਲ ਬੁੱਲੇ ਦੀ ਕਾਫ਼ ਸੁਣਾਈਏ ॥
ਚਲ ਭਗਤਾਂ ਦੀ ਬਾਣੀ ਗਾਈਏ ॥
ਚਲ ਨਾਨਕ ਦਾ ਸਚ ਹੋ ਜਾਈਏ ॥
ਚਲ ਸ਼ਬਦਾਂ 'ਚੋਂ ਜੀਵਨ ਪਾਈਏ ॥ ..

No comments:

Post a Comment