ਮਾਂ ਬੋਲੀ ਵੀ ਭੁੱਲਦੇ ਜਾ ਰਹੇ ਹਾਂ ਕੀ ਬਣੇਗਾ?
ਹਿੰਦੀ ਦਾ ਸ਼ਬਦ ਹੈ ਭਾਈ, ਪੰਜਾਬੀ ਵਿਚ ਇਸ ਦਾ ਮਲਵਈ ਉਚਾਰਣ ਹੈ ਬਾਈ।
ਦੋਆਬੇ ਵਾਲੇ ਭਾਅ ਜਾਂ ਭਾਅ ਜੀ ਕਹਿੰਦੇ ਹਨ।
ਮਾਝੇ ਵਾਲੇ ਭਾਊ ਕਹਿੰਦੇ ਹਨ।
ਹੁਣ ਕਈ ਵਿਅਕਤੀ ਇਹ ਸ਼ਬਦ ਭਾਜੀ ਜਾਂ ਪਾਜੀ ਲਿਖਦੇ ਹਨ, ਜਦੋਂ ਕਿ ਭਾਜੀ ਦਾ ਅਰਥ ਹੈ ਵਿਆਹ ਸਮੇਂ ਰਿਸ਼ਤੇਦਾਰਾਂ ਨੂੰ ਦਿੱਤੀ ਜਾਂਦੀ ਮਠਿਆਈ। ਵਿਆਹ ਵਾਲੀ ਭਾਜੀ ਨੂੰ ਜ ਚੱਬ ਕੇ ਬੋਲਿਆ ਜਾਂਦਾ ਹੈ।
ਇੱਕ ਮੁਹਾਵਰਾ ਵੀ ਹੈ, "ਭਾਜੀ ਮੋੜਣਾ"।
ਸਬਜੀ ਨੂੰ ਵੀ ਭਾਜੀ ਕਹਿੰਦੇ ਹਨ, ਜਿਵੇਂ ਆਲੂ ਪਾਲਕ ਦੀ ਭਾਜੀ, ਹਾਲੌਂ ਦੀ ਭਾਜੀ। ਸਬਜੀ ਭਾਜੀ ਸ਼ਬਦ ਇਕੱਠਾ ਵੀ ਬੋਲਿਆ ਜਾਂਦਾ ਹੈ।
ਪਾਜੀ ਦਾ ਅਰਥ ਹੈ ਪਾਖੰਡੀ।
ਭਾਅ ਜੀ ਬੋਲਦੇ ਸਮੇਂ ਜੀ ਸ਼ਬਦ ਵਿੱਚ ਲਚਕਤਾ ਅਤੇ ਮਿਠਾਸ ਆ ਜਾਂਦੀ ਹੈ। ਇਹ ਸ਼ਬਦ ਇਸ ਤਰ੍ਹਾਂ ਲਿਖਿਆ ਕਰੋ: ਭਾਅ ਜੀ ਜਾਂ ਭਾ ਜੀ।
ਪੰਜਾਬੀ ਭਾਸ਼ਾ ਦੀ ਬੇਹਤਰੀ ਲਈ ਸ਼ਬਦ-ਜੋੜਾਂ ਵੱਲ ਧਿਆਨ ਦੇਣਾ ਮਹੁਤ ਜਰੂਰੀ ਹੈ।
ਪੰਜਾਬੀ ਭਾਸ਼ਾ
ਕਿਸੇ ਸਮੇਂ 'ਚ ਪੰਜਾਬੀ ਭਾਸ਼ਾ ਵਿੱਚ ਆਰਸੀ, ਨਾਗਮਣੀ, ਪ੍ਰੀਤਲੜੀ, ਜਨ ਸਾਹਿਤ, ਸਿਰਜਣਾ ਆਦਿ ਰਿਸਾਲੇ ਪ੍ਰਕਾਸ਼ਿਤ ਹੁੰਦੇ ਸਨ। ਇਨ੍ਹਾ ਦੇ ਸੰਪਾਦਕ ਪੰਜਾਬੀ ਦੇ ਵੱਡੇ ਲੇਖਕ ਅਤੇ ਵਿਦਵਾਨ ਸਨ ਪਰ ਹਉਮੈ ਤੋਂ ਉੱਚੇ ਸਨ। ਕਿਸੇ ਲਿਖਾਰੀ ਨੇ ਜਦੋਂ ਇਨ੍ਹਾ ਸੰਪਾਦਕਾਂ ਨੂੰ ਰਚਨਾਵਾਂ ਜੇ ਭੇਜੀਆਂ ਤਾਂ ਇਨ੍ਹਾਂ ਨੇ ਆਪਣੇ ਰਿਸਾਲਿਆਂ ਵਿੱਚ ਛਾਪ ਕੇ ਉਤਸ਼ਾਹਿਤ ਕੀਤਾ। ਪਰ ਅਜੋਕੇ ਦੌਰ ਵਿੱਚ ਕੁਝ ਸੰਪਾਦਕ ਆਪਣੇ ਰਿਸਾਲੇ ਵਿੱਚ ਇਹ ਲਿਖ ਦਿੰਦੇ ਹਨ ਕਿ ਸਾਨੂੰ ਕੋਈ ਲੇਖਕ ਆਪਣੀ ਰਚਨਾ ਨਾ ਭੇਜੇ, ਅਸੀਂ ਜਿਸ ਲੇਖਕ ਦੀ ਰਚਨਾ ਛਾਪਣੀ ਹੁੰਦੀ ਹੈ ਖ਼ੁਦ ਮੰਗਵਾਉਂਦੇ ਹਾਂ। ਸੋਚੋ ਕਿ ਜੇ ਇਨ੍ਹਾਂ ਘੁਮੰਡੀਆਂ ਦੇ ਦੌਰ ਵਿੱਚ ਨਵੇਂ ਲਿਖਾਰੀ ਲਿਖਣਾ ਸ਼ੁਰੂ ਕਰਦੇ ਹਨ ਤਾਂ ਉਹਨਾਂ ਦੀਆਂ ਰਚਨਾਵਾਂ ਕੌਣ ਛਾਪੇਗਾ? ਕਿਉਂਕੇ ਨਵੇਂ ਲਿਖਾਰੀ ਨੂੰ ਤਾਂ ਕੋਈ ਸੰਪਾਦਕ ਜਾਣਦਾ ਹੀ ਨਹੀਂ। ਫਿਰ ਉਹਨਾਂ ਦੀ ਪਛਾਣ ਇੱਕ ਲੇਖਕ ਵਜੋਂ ਕਿੰਜ ਬਣੇਗੀ?
ਪਹਿਲਾਂ ਸੰਪਾਦਕ ਮਿਹਨਤ ਕਰਦੇ ਸਨ. ਹਜਾਰਾਂ ਨਵੇਂ ਲੇਖਕ ਰਚਨਾਵਾਂ ਭੇਜਦੇ ਸਨ ਤੇ ਸੰਪਾਦਕ ਤੇ ਉਸ ਦੇ ਲੇਖਕ ਦੋਸਤ ਲਗਭਗ ਸਾਰੀਅਾਂ ਰਚਨਾਵਾਂ ਪੜ੍ਹਦੇ ਸਨ . ਫਿਰ ਬੜੀ ਬਹਿਸ ਤੋਂ ਬਾਦ ਰਚਨਾਵਾਂ ਚੁਣੀਅਾਂ ਜਾਂਦੀਅਾਂ ਸਨ .ਤੇ ਮਿਅਾਰੀ ਰਚਨਾਵਾਂ ਛਪਦੀਅਾਂ ਸਨ।
ਇਹੀ ਕਾਰਨ ਹੈ ਪੰਜਾਬੀ ਵਿੱਚ ਨਵੇ ਲੇਖਕ ਪੈਦਾ ਨਹੀਂ ਹੋ ਰਹੇ ਤੇ ਪੁਰਾਣੇ ਲੇਖਕ ਅਜਿਹੀਆਂ ਸਥਿਤੀਆਂ ਤੌ ਤੰਗ ਂਆਕੇ ਨਵਾਂ ਲਿਖਣ ਵਿੱਚ ਦਿਲਚਸਪੀ ਨਹੀਂ ਲੈ ਰਹੇ ।
ਇੰਜ ਲੱਗਦਾ ਹੈ ਕਿ ਪੰਜਾਬੀ ਬੋਲੀ, ਭਾਸ਼ਾ ਨੂੰ ਓਹੀ ਅਦਾਰੇ ਢਾਅ ਲਾ ਰਹੇ ਤੇ ਪਿੱਛੇ ਖਿੱਚ ਰਹੇ ਨੇ ਜੋ ਇਸਦੀ ਪਰਮੋਸ਼ਨ ਤੇ ਇਸਦੇ ਪ੍ਰਚਾਰ ਪ੍ਰਸਾਰ ਦੇ ਦਾਅਵੇ ਕਰਦੇ ਰਹਿੰਦੇ ਹਨ।
ਠੇਠ ਪੰਜਾਬੀ ਦੇ ਸ਼ਬਦ ਵਿਸਾਰੀਏ ਨਾ
ਕੀ ਹੈ ਤੇਰੀ ਬੱਕੀ ਮਿਰਜ਼ਿਆ ਕੀ ਹੈ ਇਹਦੀ ਤੋਰ। ਇਹਨੇ ਨਹੀਂ ਦੁਬੇਲਾ ਕੱਢਣਾ ਇਹਦੀ ਕੰਡ ਚ ਹੈਨੀ ਜ਼ੋਰ।। ਇਹਨਾ ਪੰਕਤੀਆਂ ਵਿੱਚ ਆਏ ਸ਼ਬਦ ਦੁਬੇਲਾ ਦਾ ਅਰਥ ਹੈ
ਦੋ ਸੁਆਰ
ਦੁਬੇਲਾ ਦੇ ਅਰਥ ਦੋ ਸਵਾਰਾਂ ਦਾ ਭਾਰ ਚੁੱਕਣਾ।
ਬੱਕੀ ਦਾ ਅਰਥ ਹੈ ਬੱਗੇ (ਚਿੱਟੇ) ਰੰਗ ਦੀ ਘੋੜੀ।
ਬੱਗੀ ਤੋਂ ਬੱਕੀ ਸ਼ਬਦ ਬਣਿਆਂ ਜਾਪਦਾ ਹੈ।
ਸਾਨੂੰ ਪੁਰਾਣੇ ਸ਼ਬਦ ਵਿਸਾਰਨੇ ਨਹੀਂ ਚਾਹੀਦੇ। ਸ਼ਬਦ ਭੰਡਾਰ ਹੀ ਕਿਸੇ ਭਾਸ਼ਾ ਦੀ ਅਮੀਰੀ ਦਾ ਪ੍ਰਤੀਕ ਹੁੰਦਾ ਹੈ
ਗੁਰੂ ਜਿਨਾਂ ਦੇ ਟੱਪਣੇ ਚੇਲੇ ਜਾਣ ਛੜੱਪ
ਅਸਲੀਅਤ ਤਾਂ ਇਹ ਹੈ ਕਿ ਜਿਸ ਦਾ ਗੁਰੂ ਜਾਂ ਉਸਤਾਦ ਚੁਸਤ ਚਲਾਕ ਤੇ ਗਿਆਨਵਾਨ ਹੋਵੇਗਾ ਚੇਲਾ ਉਸ ਤੋਂ ਵੀ ਚਾਰ ਕਦਮ ਅੱਗੇ ਨਿੱਕਲੇਗਾ
ਜਦੋਂ ਚੇਲਾ ਗੁਰੂ ਤੋਂ ਵੀ ਚਾਰ ਕਦਮ ਅੱਗੇ ਹੋਵੇ ਤਾਂ ਇਹ ਅਖਾਣ ਵਰਤਿਆ ਜਾਂਦਾ ਹੈ... ਗੁਰੂ ਜੁਗਾੜੀ ਤੇ ਚੇਲੇ ਮਹਾਂ ਜੁਗਾੜੀ
ਬੜੇ ਮੀਆਂ ਬੜੇ ਮੀਆਂ ,ਛੋਟੇ ਮੀਆਂ ਸੁਬਾਹਨ ਅੱਲਾ
ਜਦੋਂ ਚੇਲਾ ਗੁਰੂ ਤੋਂ ਵੀ ਚਾਰ ਕਦਮ ਅੱਗੇ ਹੋਵੇ ...ਜਿਸ ਤਰਾਂ ਮੋਦੀ ਦਾ ਗੁਰੂ ਅਡਵਾਨੀ ਬੇਚਾਰਾ ਪ੍ਰਧਾਨ ਮੰਤਰੀ ਦਾ ਸੁਪਨਾ ਲੈਂਦਾ ਰਹਿ ਗਿਆ ...ਚੇਲਾ ਗਿਆ ਛੜੱਪ...
ਜਿੰਨੇ ਗੁਰੂ ਚਲਾਕ/ਸਿਆਣੇ.... ਓਦਾਂ ਦੇ ਗਹਾਂ ਚੇਲੇ ਹੁੰਦੇ ਨੇ..... ਮਤਲਬ ਸੰਗਤ ਦਾ ਅਸਰ ਬਹੁਤ ਹੁੰਦਾ ਹੈ।
ਜ਼ਰਦ ਫ਼ਾਰਸੀ ਦਾ ਲਫ਼ਜ਼ ਹੈ
ਜਿਸਦਾ ਮਤਲਬ ਹੈ ਪੀਲ਼ਾ, ਭਾਵ ਹਲਕਾ ਪੀਲਾ ਰੰਗ
'ਜ਼ਰਦਾ' ਸ਼ਬਦ ਜ਼ਰਦ ਤੋਂ ਬਣਿਆ ਹੈ, .......ਲੋਕ-ਗੀਤ ਨੁਮਾ ਇਕ ਮਸ਼ਹੂਰ ਗੀਤ ਦੀ ਸਤਰ ਹੈ.......
ਰੰਗ ਹੋ ਗਿਆ ਪੀਲਾ ਜ਼ਰਦ ਵਸਾਰ,
ਮੈਂ ਨਾ ਬੱਚਦੀ।
ਹੂੰ ਵੇ ਜ਼ੈਲਦਾਰ,
ਮੈਂ ਨਾ ਬੱਚਦੀ।
ਹਾਂ ਵੇ ਜ਼ੈਲਦਾਰ,
ਮੈਂ ਨਾ ਬੱਚਦੀ.......
ਜਰਦਾ ਰੰਗ ਵਾਲੇ ਚੌਲ.
ਮਾਲਵੇ ਦਾ= ਤੇਲੂ ਰਾਮ ਦੀ ਹਟੀ ਦਾ ਜ਼ਰਦਾ ਜੋੜਾਂ ਵਿਚ ਬਹਿ ਗਿਅਾ ਜੱਟ ਦੇ .
ਹੁਜ਼ਰਾ'?
ਹੁਜਰੇ ਸ਼ਾਹ ਮੁਕੀਮ ਦੇ
ਇੱਕ ਜੱਟੀ ਅਰਜ ਕਰੇ
ਮੈਂ ਬਕਰਾ ਦੇਨੀਆਂ ਪੀਰ ਦਾ
ਮੇਰੇ ਸਿਰ ਦਾ ਸਾਂਈਂ ਮਰੇ
ਕੁੱਤੀ ਮਰੇ ਫਕੀਰ ਦੀ
ਜਿਹੜੀ ਚਊਂ ਚਊਂ ਨਿੱਤ ਕਰੇ
ਹੱਟੀ ਸੜੇ ਕਰਾੜ ਦੀ
ਜਿੱਥੇ ਦੀਵਾ ਨਿੱਤ ਬਲੇ
ਪੰਜ ਸੱਤ ਮਰਨ ਗੁਆਂਢਣਾਂ
ਰਹਿੰਦੀਆਂ ਨੂੰ ਤਾਪ ਚੜੇ
ਗਲੀਆਂ ਹੋ ਜਾਣ ਸੁੰਨੀਆਂ
ਵਿੱਚ ਮਿਰਜਾ ਯਾਰ ਫਿਰੇ
Mirza Jutt - Kutti Mare Fakeer Di Jehdi Chaon Chaon Nitt Kare
ਪਾਕਿਸਤਾਨ ਦੇ ਸ਼ਹਿਰ ਪਾਕਪਟਨ ਤੋਂ 12 ਕਿਲੋਮੀਟਰ ਦੀ ਦੂਰੀ 'ਤੇ ਪਾਕਪਟਨ-ਸਾਹੀਵਾਲ ਰੋਡ 'ਤੇ ਇਕ ਮਲਕਾ ਹਾਂਸ ਨਾਮੀ ਇਤਿਹਾਸਕ ਕਸਬਾ ਆਬਾਦ ਹੈ।
ਮਲਕਾ ਹਾਂਸ ਦੀ ਪੁਰਾਤਨ ਮਸੀਤ, ਜੋ ਬਾਅਦ ਵਿਚ 'ਵਾਰਿਸ ਸ਼ਾਹ ਦੀ ਮਸੀਤ' ਦੇ ਨਾਂਅ ਨਾਲ ਜਾਣੀ ਜਾਣ ਲੱਗੀ, ਨੂੰ 740 ਹਿਜ਼ਰੀ ਮੁਤਾਬਕ ਸੰਨ 1340 ਈ: ਵਿਚ ਮਲਿਕ ਮੁਹੰਮਦ ਉਰਫ਼ ਮਲਕਾ ਨੇ ਬਣਵਾਇਆ ਸੀ। ਬਾਬਾ ਵਾਰਿਸ ਸ਼ਾਹ ਨੇ ਇਸ ਮਸੀਤ ਦੇ ਨਾਲ ਲਗਦੇ ਜਿਸ ਭੋਰੇ ਵਿਚ ਰਹਿੰਦਿਆਂ ਹੀਰ ਦੀ ਰਚਨਾ ਸੰਪੂਰਨ ਕੀਤੀ, ਉਸ ਨੂੰ 'ਹੁਜ਼ਰਾ-ਏ-ਵਾਰਿਸ ਸ਼ਾਹ' ਕਿਹਾ ਜਾਂਦਾ ਹੈ।
ਇਸ ਭੋਰੇ ਦਾ ਸਾਈਜ਼ 8'×6' ਹੈ। ਇਹ ਹੁਜ਼ਰਾ ਬਾਕੀ ਮਸੀਤ ਤੋਂ 5-6 ਪੌੜੀਆਂ ਨੀਵਾਂ ਕਰਕੇ ਬਣਾਇਆ ਗਿਆ ਹੈ। ਇਸ ਦੇ ਬਾਹਰ ਲਗਾਏ ਗਏ ਛੋਟੇ ਜਿਹੇ ਬੋਰਡ 'ਤੇ ਹਰੇ ਰੰਗ ਨਾਲ ਉਰਦੂ ਵਿਚ ਲਿਖਿਆ ਹੋਇਆ ਹੈ-'ਪੀਰ ਸੱਯਦ ਵਾਰਿਸ ਸ਼ਾਹ ਨੇ ਯਹਾਂ ਰਹਤੇ ਹੁਏ ਹੀਰ ਕੇ ਕਿੱਸੇ ਕੋ ਮੁਕੰਮਲ ਕੀਆ (ਪੀਰ ਸੱਯਦ ਵਾਰਿਸ ਸ਼ਾਹ ਨੇ ਇਥੇ ਰਹਿੰਦਿਆਂ ਹੋਇਆਂ ਹੀਰ ਦੀ ਰਚਨਾ ਲਿਪੀਬੱਧ ਕੀਤੀ)।'
ਹੁਜ਼ਰਾ-ਏ-ਵਾਰਿਸ ਸ਼ਾਹ ਦੇ ਨਾਲ ਹੀ ਇਕ ਕਮਰੇ ਵਿਚ ਲਾਇਬ੍ਰੇਰੀ ਬਣਾਈ ਗਈ ਹੈ, ਜਿਸ ਦੇ ਬਾਹਰ ਉਰਦੂ ਵਿਚ 'ਲਾਇਬ੍ਰੇਰੀ ਵਾਰਿਸ ਸ਼ਾਹ' ਲਿਖਿਆ ਹੋਇਆ ਹੈ।
ਹੁਜਰਾ (ਸੰ.। ਅ਼ਰਬੀ ਹ਼ੁਜਰਾ) ਕੋਠਾ। ਯਥਾ-‘ਬੰਦਗੀ ਅਲਹ ਆਲਾ ਹੁਜਰਾ’ ਰੱਬ ਦੀ ਬੰਦਗੀ ਵੱਡਾ ਕੋਠਾ ਹੈ।
ਹੁਜ਼ਰਾ ਪਸਤੁਨੀ ਸਬਦ ਹੈ ਇਹ ਅਫਗਾਨਿਸਤਨ ਅਤੇ ਪਕਿਸਤਾਨ ਦੀ ਸਰਹੱਦ ਤੇ ਦੋਨੋ ਪਾਸੇ ਵਰਤੀਂਦਾ ਹੈ। ਇਹ ਬਾਹਰਲਾ ਘਰ , ਵਾਦੀ ਜਾ ਮਾਝੇ ਦੀ ਹਵੇਲੀ ਨੂੰ ਹੁਜਰਾ ਆਖਦੇ ਹਨ ਇਹ ਪਿੰਡ ਦੇ ਮੋਹਤਬਰ ਬੰਦਿਆਂ ਦੇ ਕੋਲ ਹੀ ਹੁੰਦਾ ਹੈ ਜਿਥੇ ਉਹ ਫੈਸਲੇ ਵਗੈਰਾ ਵੀ ਕਰਦੇ ਹਨ।
ਉਹ ਕੋਠੜੀ/ਛੋਟਾ ਕਮਰਾ/ਭੋਰਾ ਜਿੱਥੇ ਬੈਠ ਕੇ ਰੱਬ ਨੂੰ ਯਾਦ ਕੀਤਾ ਜਾਵੇ
ਅਲਿਫ਼-ਇਹ ਤਨ ਰੱਬ ਸੱਚੇ ਦਾ ਹੁਜਰਾ,
ਵਿਚ ਪਾ ਫ਼ਕੀਰਾਂ ਝਾਤੀ ਹੂ ।
ਨਾ ਕਰ ਮਿਨਤ ਖਵਾਜ਼ਾ ਖਿਜ਼ਰ ਦੀ,
ਤੈਂੇ ਅੰਦਰ ਆਬਹਯਾਤੀ ਹੂ ।
ਸ਼ੌਕ ਦਾ ਦੀਵਾ ਬਾਲ ਅੰਧੇਰੇ,
ਮਤਾਂ ਲਭੇ ਵਸਤ ਖੜਾਤੀ ਹੂ ।
ਮਰਨ ਥੀਂ ਮਰ ਰਹੇ ਅੱਗੇ ਬਾਹੂ,
ਜਿਨ੍ਹਾਂ ਹੱਕ ਦੀ ਰਮਜ਼ ਪਛਾਤੀ ਹੂ ।
- ਹਜ਼ਰਤ ਸੁਲਤਾਨ ਬਾਹੂ
ਟੁੱਟਪੈਣਾ
ਪਿੰਡਾਂ ਵਿੱਚ ਆਮ ਹੀ ਔਰਤਾਂ ਵੱਲੋਂ ਕਿਸੇ ਮਰਦ ਨੂੰ ਸਲੋਕ ਮਹੱਲਾ
ਨਵੀਂ ਵਿਆਹੀ ਵਹੁਟੀ ਤੇ ਜਦ,
ਭਰ ਮਾਰੀ ਪਚਕਾਰੀ।
ਦਿਉਰ ਬੜਾ ਟੁੱਟ ਪੈਣਾ ਮੈਨੂੰ,
ਰੰਗ ਗਿਆ ਕਈ ਵਾਰੀ।
- ਮਲਕੀਅਤ "ਸੁਹਲ"
ਮੇਰਾ ਦਿਓਰ ਬੜਾ ਟੁੱਟ ਪੈਣਾ, ਹੱਸਦੀ ਦੇ ਦੰਦ ਗਿਣਦਾ
ਰੱਖਦਾ ਏ ਸਾਡੀਆਂ ਬਿੜਕਾਂ, ਹਰ ਵੇਲੇ ਦੇਂਦਾ ਝਿੜਕਾਂ
ਮੇਰਾ ਜੇਠ ਬੜਾ ਟੁੱਟ ਪੈਣਾ, ਹੁਣ ਮੈਂ ਨੀ ਐਥੇ ਰਹਿਣਾ
ਬਾਪੂ ਵੇ ਅੱਡ ਹੁੰਨੀ ਆਂ। ..
ਮਾ ਦੀਆ ਗਾਲਾ ਦਾ ਸਵਾਦ ਵੀ ਅੱਵਲਾ ਏ,
ਡੁੱਬ ਜਾਣਾ ਰੁੜ ਜਾਣਾ, ਟੁੱਟ ਪੈਣਾ ਝੱਲਾ ਏ,
ਕੁੱਟਣਾ ਵੀ ਰੱਜ ਕੇ, ਰੱਜ ਕੇ ਪਿਆਰ ਦੇਣਾ, ਰੱ
ਬ ਦੀ ਸੋਹੁੰ ਮਾ ਦਾ ਪਿਆਰ ਵੀ ਸਵੱਲਾ ਏ.
ਕੁੱਟ ਖਾ ਕੇ ਬਾਪੂ ਤੋਂ
ਫੇਰ ਵੀ ਖਾਂਦੇ
ਓ ਜਾਮਨ ਕਾਲੇ…….
ਬੇਬੇ ਡੰਡਾ ਫੜ੍ਹ ਲੈਣਾ
ਨੀਂ ਇਹ ਟੁੱਟ ਪੈਣਾ,
ਨਾ ਮਨਦਾ ਕਿਹਣਾ,
ਕਰਦਾ ਹੈ ਮਰਜ਼ੀ
ਗੰਦੀ ਕਰ ਲੈਂਦਾ
ਸਕੂਲ ਦੀ ਵਰਦੀ,
ਆਪਾਂ ਰੋਈ ਜਾਂਦੇ
ਫੇਰ ਵ ਖਾਂਦੇ
ਓ ਜਾਮਨ ਕਾਲੇ …….
- ਸਾਬ ਰਾਏ
ਕੁਰਣਾ
ਕੁਰਣਾ:- (ਸੰਸਕ੍ਰਿਤ ਕੁਰਣਾ) ਕਿਰਪਾ, ਦਇਆ, ਤਰਸ, ਮੇਹਰ, ਰਹਿਮਦਿਲੀ, ਹਲੀਮੀ, ਦੀਨਤਾ
ਕਰੁਣਾ: ਕੁਰਣਾ ਨੂੰ ਚਿੱਤ ਦੀ ਭਾਵਨਾ ਜਾਂ ਬਿਰਤੀ ਮੰਨਿਆ ਜਾਂਦਾ ਹੈ। ਇਸ ਦੇ ਮਨੁੱਖ-ਮਨ ਵਿਚ ਪ੍ਰਗਟ ਹੋਣ ਦੀ ਸਥਿਤੀ ਉਦੋਂ ਪੈਦਾ ਹੁੰਦੀ ਹੈ ਜਦੋਂ ਕਿਸੇ ਪ੍ਰਤਿ ਹਮਦਰਦੀ ਜਾਂ ਦਇਆ ਦੀ ਭਾਵਨਾ ਪ੍ਰਗਟ ਕਰਨੀ ਹੋਵੇ। ਭਾਰਤੀ ਧਰਮ-ਸਾਧਨਾ ਵਿਚ ਇਸ ਬਿਰਤੀ ਨੂੰ ਵਿਕਸਿਤ ਕਰਨ ਉਤੇ ਬਹੁਤ ਬਲ ਦਿੱਤਾ ਗਿਆ ਹੈ। ਇਸ ਨਾਲ ਚਿੱਤ ਵਿਚ ਸ਼ਾਂਤੀ ਪੈਦਾ ਹੁੰਦੀ ਹੈ ਅਤੇ ਦੂਜਿਆਂ ਨਾਲ ਸਪਤਾ ਦੀ ਭਾਵਨਾ ਵੀ ਵਿਕਸਤ ਹੁੰਦੀ ਹੈ।
ਕਰੁਣਾ ਰਸ
ਇਸ ਸਿਧਾਂਤ ਬਾਰੇ ਆਚਾਰੀਆ ਵਿਸ਼ਵਨਾਥ ਨੇ ਲਿਖਿਆ ਹੈ ਕਿ ਜਦੋਂ ਕਿਸੇ ਮਨਚਾਹੀ ਵਸਤੂ ਦੀ ਹਾਨੀ ਹੋ ਜਾਵੇ ਉਹ ਵਸਤੂ ਪ੍ਰਾਪਤ ਨਾ ਹੋਵੇ ਜੋ ਵਿਆਕਤੀ ਚਾਹੁੰਦਾ ਹੈ ਤਾ ਕਰੁਣਾ ਰਸ ਉਤਪੰਨ ਹੁੰਦਾ ਹੈ। ਇਸ ਦਾ ਸਥਾਈ ਭਾਵ ਸ਼ੋਕ ਹੈ। ਮਨਚਾਹੀਆਂ ਵਸਤੂਆਂ ਦੀ ਪ੍ਰਾਪਤੀ ਨਾ ਹੋਣ ਕਾਰਣ ਜੋ ਸ਼ੋਕ ਜਾ ਦੁੱਖ ਪੈਦਾ ਹੁੰਦਾ ਹੈ ਓਹ ਕਰੁਣਾ ਰਸ ਹੁੰਦਾ ਹੈ। ਹੰਝੂ ਵਹਾਉਣਾ, ਹੌਂਕੇ ਭਰਨਾ, ਹਿੱਕ ਪਿੱਟਣਾ, ਰੱਬ ਨੂੰ ਕੋਸਣਾ, ਵਿਰਲਾਪ ਇਸ ਦੇ ਅਨੁਭਾਵ ਹਨ।
ਧਲਿਆਰਾ
ਧਲਿਆਰਾ:- ਡੰਗਰਾਂ ਦੀ ਬੂਥੀ ਦੁਆਲੇ ਵਲ਼ਿਆ ਰੱਸੇ ਜਾਂ ਚਮੜੇ ਦਾ ਜੁਗਾੜ; ਜੋ ਕੰਨਾਂ ਦੇ ਮਗਰ ਜਾ ਕੇ ਬੰਨਿਆਂ ਹੁੰਦਾ ਹੈ। ਇਸ ਨੂੰ ਬਣਾਉਣ ਲਈ ਜੋ ਗੰਢ ਦਿੱਤੀ ਜਾਂਦੀ ਉਹ ਹਾਰੀ-ਸਾਰੀ ਨੀ ਦੇ ਸਕਦਾ। ਇਸ ਨੂੰ ਮ੍ਹੋਰੀ/ਮੂਹਰੀ ਵੀ ਕਿਹਾ ਜਾਂਦਾ ਹੈ।
ਦਾਗੀ ਸਾਨ੍ਹ ਅਵਾਰਾ ਚੰਗਾ, ਪਾੜ੍ਹੇ ਨੂੰ ਚੁਬਾਰਾ ਚੰਗਾ !
ਢਾਂਡੀ ਨੂੰ ਧਲਿਆਰਾ ਚੰਗਾ, ਨੱਕ ਓਤੋਂ ਪਾਇਆ ਹੋਵੇ !
ਦੁਆਬੇ 'ਚ ਧਲਿਆਰੇ ਨੂਂੰ ਝੱਬੂ ਆਖਦੇ ਹਨ। ਕਈ ਇਲਾਕਿਆਂ 'ਚ ਘਲਿਆਰਾ ਕਹਿੰਦੇ ਹਨ ਜੋ ਅੱਖੜ ਪਸ਼ੂ ਦੇ ਪਾਰਿਆ ਜਾਂਦੈ ਉਸ ਨੂੰ ਬੰਨਣ ਲਈ ਨੱਕ ਤੇ ਗਲੇ ਨੂੰ ਰੱਸੀਆ ਜਾ ਚਮੜੇ ਦਾ ਬਣਾਇਆ ਧਲਿਆਰਾ ਪਾਇਆ ਜਾਂਦਾ ਹੈ।
ਚੁੱਪ ਕਰਦਾ ਕੇ ਧਲਿਆਰਾ ਪਾਵਾਂ
A leather "Newmarket headcollar" (UK) or "stable halter" (US) for horses
ਧਲਿਆਰਾ, ਡੰਗਰਾਂ ਦੀ ਬੂਥੀ ਦੁਆਲੇ ਵਾਲ਼ਿਆ ਰੱਸੇ ਜਾਂ ਚਮੜੇ ਦਾ ਜੁਗਾੜ; ਜੋ ਕੰਨਾਂ ਦੇ ਮਗਰ ਜਾ ਕੇ ਬੰਨਿਆਂ ਹੁੰਦਾ ਹੈ। ਇਹ ਜਾਨਵਰ ਨੂੰ ਕੰਟਰੋਲ ਰੱਖਣ ਲਈ ਲਗਾਮ, ਮੁਹਾਰ ਜਾਂ ਰੱਸਾ ਪਾਉਣ ਵਾਸਤੇ ਕੱਢੀ ਕਾਢ ਹੈ।
ਧਲਿਆਰੇ ਦੀ ਕਾਢ ਪੁਰਾਣੇ ਜਮਾਨੇ ਵਿੱਚ, ਜਦੋਂ ਜਾਨਵਰਾਂ ਨੂੰ ਪਾਲਤੂ ਬਣਾਉਣਾ ਸ਼ੁਰੂ ਹੋਇਆ, ਨਿਕਲੀ ਹੋਣੀ ਹੈ, ਅਤੇ ਇਨ੍ਹਾਂ ਦੇ ਇਤਿਹਾਸ ਦਾ ਓਨੀ ਚੰਗੀ ਤਰ੍ਹਾਂ ਅਧਿਐਨ ਨਹੀਂ ਹੋਇਆ ਜਿੰਨਾ ਲਗਾਮ ਜਾਂ ਮੂਹਰੀ ਦਾ। ਅੰਗਰੇਜ਼ੀ ਸ਼ਬਦ "halter" ਦੀ ਉਤਪਤੀ ਜਰਮਨ ਸ਼ਬਦਾਂ ਤੋਂ ਹੋਈ ਹੈ ਜਿਸਦਾ ਮਤਲਬ ਹੈ "ਜਿਸ ਨਾਲ ਕਿਸੇ ਚੀਜ਼ ਨੂੰ ਫੜ ਕੇ ਰੱਖਿਆ ਜਾਂਦਾ ਹੈ।"
ਜਦੋਂ ਵੀ ਕਿਤੇ ਹੀਰ ਦੀ ਗੱਲ ਚੱਲਦੀ ਏ ਤਾਂ ਪੰਜਾਬ ਦਾ ਹਰ ਗੱਭਰੂ ਸੋਚਣ ਲੱਗ ਪੈਂਦਾ ਏ ਕਿ ਉਸਦੀ ਮਹਿਬੂਬਾ ਦੀ ਗੱਲ ਹੋ ਰਹੀ ਏ...
ਹੀਰ ਖੇੜਿਆਂ ਦੀ ਡੋਲੀ ਚੜ੍ਹ ਕੇ ਤੁਰ ਜਾਂਦੀ ਆ ਤੇ ਰਾਂਝਾ ਚਾਕ ਰੁੱਖਾਂ ਦੇ ਗਲ ਲੱਗ ਲੱਗ ਰੋਂਦਾ ਏ ਤੇ ਦੁਖੀ ਦਿਲ ਨਾਲ ਕੀ ਕਹਿੰਦਾ ਏ...
ਟੰਗੇ ਪਏ ਨੇ ਕਿਲੀ ਤੇ ਧਲਿਆਰੇ ਮੱਝੀਂ ਨੀ ਸਾਥੋਂ ਚਾਰ ਹੁੰਦੀਆਂ
ਚੂਰੀ ਚੁੱਕ ਲੈ ਸੈਦੇ ਦੀਏ ਨਾਰੇ ਮੱਝੀਂ ਨੀ ਸਾਥੋਂ ਚਾਰ ਹੁੰਦੀਆਂ