ਆਪਣੇ ਹਮਾਮਾਂ ਚ ਸਾਰੇ ਹੀ ਨੰਗੇ - ਸਤਨਾਮ ਸਿੰਘ ਬੋਪਾਰਾਏ
ਨਾ ਕੋਊ ਮਾੜੇ, ਨਾ ਕੋਊ ਚੰਗੇ,
ਆਪਣੇ ਹਮਾਮਾਂ ਚ ਸਾਰੇ ਹੀ ਨੰਗੇ !!
ਅਕਲਾਂ ਤੋਂ ਖਾਲੀ ਸੱਪਾਂ ਦੇ ਡੰਗੇ,
ਧਰਮਾਂ ਦੇ ਨਾ ਤੇ ਕਰਦੇ ਨੇ ਦੰਗੇ !!
ਆਪਣੇ ਹਮਾਮਾਂ ਚ ਸਾਰੇ ਹੀ ਨੰਗੇ !!
ਅਕਲਾਂ ਤੋਂ ਖਾਲੀ ਸੱਪਾਂ ਦੇ ਡੰਗੇ,
ਧਰਮਾਂ ਦੇ ਨਾ ਤੇ ਕਰਦੇ ਨੇ ਦੰਗੇ !!
ਦੋਸ਼ਾਂ ਨੂੰ ਦੂਜੇ ਦੇ ਮੱਥੇ ਜਾ ਮੜ੍ਹਨਾ,
ਆਪਣੀ ਪਸੰਦ ਦਾ ਅੱਖਰ ਹੀ ਪੜ੍ਹਨਾ,
ਝੋਲੇ ਕਿਤਾਬਾਂ ਦੇ ਕਿੱਲੀਆਂ ਤੇ ਟੰਗੇ,
ਆਪਣੇ ਹਮਾਮਾਂ ਚ ਸਾਰੇ ਹੀ ਨੰਗੇ !!
ਆਪਣੀ ਪਸੰਦ ਦਾ ਅੱਖਰ ਹੀ ਪੜ੍ਹਨਾ,
ਝੋਲੇ ਕਿਤਾਬਾਂ ਦੇ ਕਿੱਲੀਆਂ ਤੇ ਟੰਗੇ,
ਆਪਣੇ ਹਮਾਮਾਂ ਚ ਸਾਰੇ ਹੀ ਨੰਗੇ !!
ਕੋਈ ਕਰੇ ਤਾਂ ਉਹ ਮਾੜੀ ਹੀ ਕੀਤੀ,
ਵਾਜਿਬ ਹੈ ਮੇਰੀ ਤਾਂ ਹਰ ਇੱਕ ਨੀਤੀ,
ਨੀਅਤ ਦੇ ਖੇਤੀਂ, ਵਿਛਦਾਰ ਕੰਡੇ,
ਆਪਣੇ ਹਮਾਮਾਂ ਚ ਸਾਰੇ ਹੀ ਨੰਗੇ !!
ਵਾਜਿਬ ਹੈ ਮੇਰੀ ਤਾਂ ਹਰ ਇੱਕ ਨੀਤੀ,
ਨੀਅਤ ਦੇ ਖੇਤੀਂ, ਵਿਛਦਾਰ ਕੰਡੇ,
ਆਪਣੇ ਹਮਾਮਾਂ ਚ ਸਾਰੇ ਹੀ ਨੰਗੇ !!
ਚਾਦਰ ਤੋਂ ਜਿਆਦਾ ਹੀ ਪੈਰ ਪਸਾਰੇ,
ਗੈਰਾਂ ਦੀਆਂ ਪੀਂਘਾਂ ਤੇ ਲੈਣ ਹੁਲਾਰੇ,
ਟੁੱਟੀ ਹੋਈ ਤਾਣੀ ਨੂੰ ਦੱਸ ਕੌਣ ਗੰਢੇ,
ਆਪਣੇ ਹਮਾਮਾਂ ਚ ਸਾਰੇ ਹੀ ਨੰਗੇ !!
ਗੈਰਾਂ ਦੀਆਂ ਪੀਂਘਾਂ ਤੇ ਲੈਣ ਹੁਲਾਰੇ,
ਟੁੱਟੀ ਹੋਈ ਤਾਣੀ ਨੂੰ ਦੱਸ ਕੌਣ ਗੰਢੇ,
ਆਪਣੇ ਹਮਾਮਾਂ ਚ ਸਾਰੇ ਹੀ ਨੰਗੇ !!
ਰਿਸ਼ਵਤ ਦੀ ਰੋਟੀ ਹੀ ਪਚਦੀ ਹੈ ਹੁਣ ਤਾਂ,
ਨਫਰਤ ਦੀ ਗੱਲ ਹੀ ਜਚਦੀ ਹੈ ਹੁਣ ਤਾਂ,
ਕਰੱਪਸ਼ਨ ਦੇ ਹਰ ਥਾਂ ਝੁੱਲਦੇ ਨੇ ਝੰਡੇ,
ਆਪਣੇ ਹਮਾਮਾਂ ਚ ਸਾਰੇ ਹੀ ਨੰਗੇ !!
ਨਫਰਤ ਦੀ ਗੱਲ ਹੀ ਜਚਦੀ ਹੈ ਹੁਣ ਤਾਂ,
ਕਰੱਪਸ਼ਨ ਦੇ ਹਰ ਥਾਂ ਝੁੱਲਦੇ ਨੇ ਝੰਡੇ,
ਆਪਣੇ ਹਮਾਮਾਂ ਚ ਸਾਰੇ ਹੀ ਨੰਗੇ !!
ਨਾ ਕੋਈ ਰਿਸ਼ਤਾ ਤੇ ਨਾ ਕੋਈ ਯਾਰੀ,
ਨਾ ਮਾਂ ਦਾ ਚੁੰਨੀ, ਨਾ ਪਿਓ ਦੀ ਦਾੜੀ,
ਹਰ ਗੱਲ ਤੇ ਗਾਲੀ ਹਰ ਇੱਕ ਨਾਲ ਪੰਗੇ,
ਆਪਣੇ ਹਮਾਮਾਂ ਚ ਸਾਰੇ ਹੀ ਨੰਗੇ !!
ਨਾ ਮਾਂ ਦਾ ਚੁੰਨੀ, ਨਾ ਪਿਓ ਦੀ ਦਾੜੀ,
ਹਰ ਗੱਲ ਤੇ ਗਾਲੀ ਹਰ ਇੱਕ ਨਾਲ ਪੰਗੇ,
ਆਪਣੇ ਹਮਾਮਾਂ ਚ ਸਾਰੇ ਹੀ ਨੰਗੇ !!
ਨਾ ਕੋਈ ਬੈਰਿ , ਨਾਹਿ ਬੇਗਾਨਾ,
ਬਾਣੀ ਦੀ ਹਰ ਗੱਲ ਬਣੀ ਹੈ ਫ਼ਸਾਨਾ,
ਇਨਸਾਂ ਦਾ ਡੰਗਿਆ ਪਾਣੀ ਨਾ ਮੰਗੇ,
ਆਪਣੇ ਹਮਾਮਾਂ ਚ ਸਾਰੇ ਹੀ ਨੰਗੇ !!
ਬਾਣੀ ਦੀ ਹਰ ਗੱਲ ਬਣੀ ਹੈ ਫ਼ਸਾਨਾ,
ਇਨਸਾਂ ਦਾ ਡੰਗਿਆ ਪਾਣੀ ਨਾ ਮੰਗੇ,
ਆਪਣੇ ਹਮਾਮਾਂ ਚ ਸਾਰੇ ਹੀ ਨੰਗੇ !!
ਅਮ੍ਰਿਤ ਦੀ ਦਾਤ, ਅਦਾਵਤ ਹੀ ਹੋਈ,
ਨਸ਼ਿਆਂ ਬਿਨਾ ਗੱਲ ਕਰਦਾ ਨਾ ਕੋਈ,
ਗੈਰਤ ਦੇ ਗਲ ਵਿੱਚ ਨਸ਼ਿਆਂ ਦੇ ਫੰਦੇ,
ਆਪਣੇ ਹਮਾਮਾਂ ਚ ਸਾਰੇ ਹੀ ਨੰਗੇ !!
ਨਸ਼ਿਆਂ ਬਿਨਾ ਗੱਲ ਕਰਦਾ ਨਾ ਕੋਈ,
ਗੈਰਤ ਦੇ ਗਲ ਵਿੱਚ ਨਸ਼ਿਆਂ ਦੇ ਫੰਦੇ,
ਆਪਣੇ ਹਮਾਮਾਂ ਚ ਸਾਰੇ ਹੀ ਨੰਗੇ !!
No comments:
Post a Comment