Saturday, 13 August 2016


ਮੁੱਖ ਬੰਦ / ਨਜ਼ਮ

ਪੁਸਤਕ ਚਾਹੇ
ਵਾਰਤਕ ਦੀ ਹੋਵੇ ।
ਜਾਂ
ਕਵਿਤਾ, ਗ਼ਜ਼ਲ
ਗੀਤਾਂ ਦੀ ਹੋਵੇ ।
ਪੁਸਤਕ ਦਾ
ਮਾਣ ਤਾਂ
ਉਹ ਹੁੰਦਾ ਹੈ
ਜੋ ਉਸ ਵਿਚ
ਲਿਖਿਆ ਹੈ ।
ਮੁੱਖ ਬੰਦ
ਲਿਖਣ ਨਾਲ
ਪੁਸਤਕ
ਹਰਮਨ-ਪਿਆਰੀ
ਨਹੀ ਹੁੰਦੀ ।
ਮੁੱਖਬੰਦ ਚਾਹੇ
ਉਸਤਾਦਾਂ ਦੇ
ਉਸਤਾਦ ਲਿਖ ਲੈਣ!!
ਹਰਮਨ ਪਿਆਰਾ
ਉਹ ਹੀ ਹੁੰਦਾ ਹੈ।
ਜੋ ਅਵਾਮ
ਦੀ ਗੱਲ ਕਰਦਾ ਹੈ ।
ਚਾਹੇ ਉਹ
ਗੀਤਾਂ ਵਿਚ ਕਰੇ
ਜਾਂ ਕਵਿਤਾ ਵਿਚ!!
- ਅਜੈ ਤਨਵੀਰ 

No comments:

Post a Comment