ਗ਼ਜ਼ਲ - ਧਨਵੰਤ ਸਿੰਘ ਗੁਰਾਇਆ
ਹੁਕਮ ਰਜ਼ਾ-ਵਿਚ ਰਹਿਣਾ ਸਿਖ।
ਫਟ ਸੀਨੇ ਤੇ ਸਹਿਣਾ ਸਿਖ।
ਸ਼ੀਸ਼ਾ ਤੇਰੇ ਅੰਦਰ ਜੋ
ਉਸਦੇ ਸਾਹਵੇਂ ਬਹਿਣਾ ਸਿਖ।
ਨਿਖ਼ਰੇ ਰੂਪ ਬਥੇਰਾ ਫਿਰ
ਸਜ ਧਜ ਕੇ ਤੂੰ ਰਹਿਣਾ ਸਿਖ।
ਨਿਕਲੇ ਤੀਰ ਨ ਮੁੜਦੇ ਨੇ
ਸੋਚ ਸਮਝ ਕੇ ਕਹਿਣਾ ਸਿਖ।
ਪਿਆਰ ਕਿਸੇ ਨੂੰ ਦੇਣਾ ਸਿਖ।
ਦੁੱਖ ਕਿਸੇ ਦਾ ਲੈਣਾ ਸਿਖ।
ਸੁਹਜ-ਸਵਾਦੀ ਭਰਕੇ ਰੰਗ
ਸ਼ਿਅਰ ਸੁਚੱਜੇ ਕਹਿਣਾ ਸਿਖ।
No comments:
Post a Comment