ਫੇਸਬੁਕ ਦੇ ਪੰਜਾਬੀ ਲੋਕਧਾਰਾ ਗਰੁੱਪ ਦਾ ਬਹੁਤ ਬਹੁਤ ਧੰਨਵਾਦ
ਟੱਪ ਟੱਪਿਆਂ ਦੀ ਆਈ ਵਾਰੀ
ਪੰਜਾਬੀ ਲੋਕ ਧਾਰਾ
ਟੱਪਿਆਂ ਤੋਂ ਨਾ ਹਾਰੀ
ਕੋਠੇ ਤੇ ਖਲੋ ਮਾਹੀਆ
ਚੰਨ ਭਾਵੇਂ ਚੜੇ ਨਾ ਚੜੇ
ਸਾਨੂੰ ਤੇਰੀ ਲੋਅ ਮਾਹੀਆ
ਦੋ ਪੱਤਰ ਅਨਾਰਾਂ ਦੇ,
ਸਾਡੀ ਗਲੀ ਲੰਘ ਮਾਹੀਆ,
ਦੁੱਖ ਟੁੱਟਣ ਬਿਮਾਰਾਂ ਦੇ।
ਗੱਡੀ ਚੱਲਦੀ ਏ ਤਾਰਾਂ ’ਤੇ
ਅੱਗੇ ਮਾਹੀਆ ਨਿੱਤ ਮਿਲਦਾ,
ਹੁਣ ਮਿਲਦਾ ਕਰਾਰਾਂ ’ਤੇ।
ਵਿੱਚ ਕਬਰ ਖ਼ਿਆਲ ਆਇਆ,
ਬੁੱਤ ਕੋਲੋਂ ਰੂਹ ਪੁੱਛਦੀ,
ਮਾਹੀ ਕਿੱਥੋਂ ਤੀਕ ਨਾਲ ਆਇਆ।
ਕਾਲੇ ਖੰਭ ਨੇ ਕਾਵਾਂ ਦੇ
ਧੀਆਂ ਪ੍ਰਦੇਸ ਗਈਆਂ
ਧੰਨ ਜਿਗਰੇ ਮਾਵਾਂ ਦੇ ।
ਸੋਟੀ ਦੇ ਬੰਦ ਕਾਲੇ
ਆਖੀਂ ਮੇਰੇ ਮਾਹੀਏ ਨੂੰ
ਲੱਗੀ ਯਾਰੀ ਦੀ ਲੱਜ ਪਾਲੇ ।
ਪੈਸੇ ਦੀ ਚਾਹ ਪੀਤੀ
ਲੱਖਾਂ ਦੀ ਜਿੰਦੜੀ ਮੈਂ
ਤੇਰੇ ਪਿਆਰ 'ਚ ਤਬਾਹ ਕੀਤੀ ।
ਚਿੜੀਆਂ ਵੇ ਬਾਰ ਦੀਆਂ
ਰੱਜ ਕੇ ਨਾ ਦੇਖੀਆਂ ਵੇ
ਅੱਖਾਂ ਸਾਂਵਲੇ ਯਾਰ ਦੀਆਂ ।
ਇਹ ਕੀ ਖੇਡ ਹੈ ਨਸੀਬਾਂ ਦੀ
ਧੱਕਾ ਵਿਚਕਾਰ ਦੇ ਗਿਉਂ
ਕੁੜੀ ਤੱਕ ਕੇ ਗ਼ਰੀਬਾਂ ਦੀ ।
ਪਾਣੀ ਦੇ ਜਾ ਤਿਹਾਇਆਂ ਨੂੰ
ਭੌਰੇ ਵਾਂਗ ਉੱਡ ਤੂੰ ਗਿਉਂ
ਤੱਕ ਫੁੱਲ ਕੁਮਲਾਇਆਂ ਨੂੰ ।
ਸਾਂ ਚੰਨ ਨੂੰ ਗਵਾਹ ਕੀਤਾ
ਮੋਤੀਏ ਦੇ ਫੁੱਲ ਵਰਗਾ ਨੀ
ਦਿੱਲ ਤੇਰੇ ਤੇ ਫਿਦਾ ਕੀਤਾ।
ਮਹਿੰਗਾ ਹੋ ਗਿਆ ਸੋਨਾ ਵੇ
ਇਕ ਪਲ ਕੀ ਹੱਸਿਆ
ਪਿਆ ਉਮਰਾਂ ਦਾ ਰੋਣਾ ਵੇ ।
ਖੂਹੇ ਤੇ ਆ ਮਾਹੀਆ
ਨਾਲੇ ਕੋਈ ਗੱਲ ਕਰ ਜਾਹ
ਨਾਲੇ ਘੜਾ ਵੇ ਚੁਕਾ ਮਾਹੀਆ ।
ਮੈਂ ਖੜੀ ਆਂ ਬਨੇਰੇ ਤੇ
ਬੁੱਤ ਮੇਰਾ ਏਥੇ ਵਸਦਾ
ਰੂਹ ਮਾਹੀਏ ਦੇ ਡੇਰੇ ਤੇ ।
ਬੋਲਣ ਦੀ ਥਾਂ ਕੋਈ ਨਾਂ
ਜਿਹੜਾ ਸਾਨੂੰ ਲਾ ਵੇ ਦਿੱਤਾ
ਇਸ ਰੋਗ ਦਾ ਨਾਂ ਕੋਈ ਨਾ ।
ਪਾਣੀ ਦੇ ਜਾ ਤਿਹਾਇਆਂ ਨੂੰ
ਭੌਰੇ ਵਾਂਗ ਉੱਡ ਤੂੰ ਗਿਉਂ
ਤੱਕ ਫੁੱਲ ਕੁਮਲਾਇਆਂ ਨੂੰ ।
ਚਿੱਠੀ ਮਾਹੀਏ ਨੂੰ ਪਾਉਣੀ ਏਂ
ਸੌਖੀ ਏ ਲਾਉਣੀ ਚੰਨਾਂ
ਔਖੀ ਤੋੜ ਨਿਭਾਉਣੀ ਏਂ ।
ਕਟੋਰਾ ਕਾਂਸੀ ਦਾ
ਤੇਰੀ ਵੇ ਜੁਦਾਈ ਸੱਜਣਾ
ਜਿਵੇਂ ਝੂਟਾ ਫਾਂਸੀ ਦਾ ।
ਦੋ ਕਪੜੇ ਸਿਲੇ ਹੋਏ ਨੇ
ਬਾਹਰੋਂ ਭਾਵੇਂ ਰੁੱਸੇ ਹੋਏ ਹਾਂ
ਵਿਚੋਂ ਦਿਲ ਤਾਂ ਮਿਲੇ ਹੋਏ ਨੇ ।
ਹੋਇਆ ਗਲ ਗਲ ਪਾਣੀ ਏਂ
ਅਜੇ ਤਕ ਤੂੰ ਮਾਹੀਆ
ਸਾਡੀ ਕਦਰ ਨਾ ਜਾਣੀ ਏਂ ।
ਖੂਹੇ ਤੇ ਆ ਮਾਹੀਆ
ਨਾਲੇ ਕੋਈ ਗੱਲ ਕਰ ਜਾਹ
ਨਾਲੇ ਘੜਾ ਵੇ ਚੁਕਾ ਮਾਹੀਆ ।
ਗਲ ਗਾਨੀ ਪਾਈ ਰੱਖੀਏ
ਜੀਹਦੇ ਨਾਲ ਦਿਲ ਲਾਈਏ
ਸਦਾ ਦਿਲ ਨਾਲ ਲਾਈ ਰੱਖੀਏ ।
ਵੇ ਮੈਂ ਭਤ ਨਾ ਖੋਲ੍ਹਾਂਗੀ
ਲੱਖਾਂ ਜਿਹੀ ਜਿੰਦੜੀ ਚੰਨਾ
ਤੇਰੇ ਕਦਮਾਂ ਚ' ਰੋਲਾਂਗੀ
ਸੜਕੇ ਤੇ ਰੁੜ੍ਹ ਵੱਟਿਆ
ਜਿਨ੍ਹਾਂ ਯਾਰੀ ਨਹੀਉਂ ਲਾਈ
ਉਨ੍ਹਾਂ ਦੁਨੀਆਂ 'ਚ ਕੀ ਖੱਟਿਆ ।
ਮੌਜਾਂ ਪਿਆ ਜਗ ਮਾਣੇ
ਅਸੀਂ ਤੇਰੇ ਨੌਕਰ ਹਾਂ
ਤੇਰੇ ਦਿਲ ਦੀਆਂ ਰੱਬ ਜਾਣੇ ।
ਪਈ ਰਾਤ ਨਾ ਹਾਲਾਂ ਵੇ
ਵਿੱਚੋਂ ਤੇਰੀ ਸੁਖ ਮੰਗਦੀ
ਕੱਢਾਂ ਉਤੋਂ ਉਤੋਂ ਗਾਲਾਂ ਵੇ ।
ਮੈਂ ਖੜੀ ਆਂ ਬਨੇਰੇ ਤੇ
ਬੁੱਤ ਮੇਰਾ ਏਥੇ ਵਸਦਾ
ਰੂਹ ਮਾਹੀਏ ਦੇ ਡੇਰੇ ਤੇ ।
ਦੋ ਪੱਤਰ ਅਨਾਰਾਂ ਦੇ
ਸਾਡਾ ਦੁਖ ਸੁਣ ਮਾਹੀਆ
ਰੋਂਦੇ ਪੱਥਰ ਪਹਾੜਾਂ ਦੇ ।
ਮੰਦੇ ਹਾਲ ਬੀਮਾਰਾਂ ਦੇ
ਇਸ਼ਕੇ ਦੇ ਵਹਿਣ ਅੰਦਰ
ਬੇੜੇ ਡੁਬ ਗਏ ਹਜ਼ਾਰਾਂ ਦੇ ।
ਲੀਰਾਂ ਲਮਕਣ ਸੂਟ ਦੀਆਂ
ਮੈਂ ਪਈ ਰੋਂਵਦੀ ਚੰਨਾਂ
ਸਹੀਆਂ ਪੀਂਘਾਂ ਝੂਟਦੀਆਂ ।
ਕਿੱਥੇ ਟੁੱਟੀਆਂ ਮਿਲਣ ਪਈਆਂ
ਜਦੋਂ ਦਾ ਤੂੰ ਗਿਆ ਸੱਜਣਾ
ਕੰਧਾਂ ਦਿਲ ਦੀਆਂ ਹਿਲਣ ਪਈਆਂ ।
ਨਾਂ ਤੇਰਾ ਲੀਤਾ ਈ
ਸਚ ਦੱਸ ਤੂੰ ਮਾਹੀਆ
ਕਦੀ ਯਾਦ ਵੀ ਕੀਤਾ ਈ ।
ਬੋਲਣ ਦੀ ਥਾਂ ਕੋਈ ਨਾਂ
ਜਿਹੜਾ ਸਾਨੂੰ ਲਾ ਵੇ ਦਿੱਤਾ
ਇਸ ਰੋਗ ਦਾ ਨਾਂ ਕੋਈ ਨਾ ।
ਮੀਂਹ ਵਰਦਾ ਏ ਕਿੱਕਰਾਂ ਤੇ
ਇਕ ਵਾਰੀ ਮੇਲ ਵੇ ਰੱਬਾ
ਮੁੜ ਕਦੇ ਵੀ ਨਾ ਵਿਛੜਾਂਗੇ ।
ਮੀਂਹ ਪੈਂਦਾ ਏ ਫਾਂਡੇ ਦਾ
ਭਿੱਜ ਗਈ ਬਾਹਰ ਖੜੀ
ਬੂਹਾ ਖੋਲ੍ਹ ਬਰਾਂਡੇ ਦਾ ।
ਚਿੱਠੀ ਮਾਹੀਏ ਨੂੰ ਪਾਉਣੀ ਏਂ
ਸੌਖੀ ਏ ਲਾਉਣੀ ਚੰਨਾਂ
ਔਖੀ ਤੋੜ ਨਿਭਾਉਣੀ ਏਂ ।
ਦੋ ਫੁੱਲ ਕੁਮਲਾਏ ਹੋਏ ਨੇ
ਸਾਡੇ ਨਾਲੋਂ ਬਟਣ ਚੰਗੇ,
ਜਿਹੜੇ ਹਿਕ ਨਾਲ ਲਾਏ ਹੋਏ ਨੇ ।
ਹੋਇਆ ਗਲ ਗਲ ਪਾਣੀ ਏਂ
ਅਜੇ ਤਕ ਤੂੰ ਮਾਹੀਆ
ਸਾਡੀ ਕਦਰ ਨਾ ਜਾਣੀ ਏਂ ।
ਚੰਨ ਬੱਦਲਾਂ ਵਿੱਚ ਆ ਨੀ ਗਿਆ
ਕੱਚਿਆ ਨੇ ਕਚ ਕੀਤਾ
ਸਾਡੇ ਪੱਕੇ ਨੂੰ ਵਟਾ ਨੀ ਗਿਆ
ਗਲ ਗਾਨੀ ਪਾਈ ਰੱਖੀਏ
ਜੀਹਦੇ ਨਾਲ ਦਿਲ ਲਾਈਏ
ਸਦਾ ਦਿਲ ਨਾਲ ਲਾਈ ਰੱਖੀਏ ।
ਠੰਡੀ ਛਾਂ ਹੋਵੇ ਏਸ ਰੁਖ ਦੀ
ਕਿੱਥੇ ਮਹੀਂਵਾਲ ਮੇਰਾ
ਸੋਹਣੀ ਮੱਛੀਆਂ ਨੂੰ ਰਾਹ ਪੁੱਛਦੀ।
ਫੁੱਲਾ ਵੇ ਗੁਲਾਬ ਦਿਆ
ਕਿੱਥੇ ਤੈਨੂੰ ਸਾਂਭ ਰੱਖਾਂ
ਮੇਰੇ ਮਾਹੀਏ ਦੇ ਬਾਗ਼ ਦਿਆ ।
ਅਸਾਂ ਚੰਨ ਨੂੰ ਗਵਾਹ ਕੀਤਾ
ਮੋਤੀਏ ਦੇ ਫੁੱਲ ਵਰਗਾ
ਨੀ ਦਿਲ ਤੇਰੇ ਤੇ ਫਿਦਾ ਕੀਤਾ
ਸਭ ਸੌਦੇ ਤਕਦੀਰਾਂ ਦੇ,
ਅਮੀਰਾਂ ਦੀਆਂ ਰੋਣ ਕਬਰਾਂ,
ਮੇਲੇ ਲੱਗਦੇ ਫ਼ਕੀਰਾਂ ਦੇ..||
ਓ ਬੱਗਾ-ਕੁੱਕੜ ਬਨੇਰੇ ਤੇ,
ਨੀਂ ਰੇਸ਼ਮੀ-ਦੁਪੱਟੇ ਵਾਲੀਏ,
ਮੁੰਡਾ ਆਸ਼ਿਕ ਤੇਰੇ ਤੇ..||
ਪਾਣੀ ਛੰਨੇ ਵਿੱਚੋਂ ਕਾਂ ਪੀਤਾ,
ਤੇਰੇ ਵਿੱਚੋਂ ਰੱਬ ਦਿਸਿਆ,
ਤੈਨੂੰ ਸਜਦਾ ਮੈਂ ਤਾਂ ਕੀਤਾ..||
ਮੇਰਾ ਸੂਟ ੲੇ ਲਾਲ ਮਾਹੀਅਾ
ਚੱਲਿਅਾ ਜੇ ਲਾਮਾਂ ਨੂੰ
ਮੈਨੂੰ ਲੈ ਚਲ ਨਾਲ ਮਾਹੀਅਾ
ਤੇਰੀ ਯਾਦ ਸਤਾਉਂਦੀ ਏ,
ਗੱਡੀਆਂ ਚ’ ਬੈਠਦਿਆਂ,
ਓ ਯਾਦ ਗੱਡਿਆਂ ਦੀ ਆਉਂਦੀ ਏ..||
ਪਾਣੀ ਵਿੱਚ ਵੀ ਲਕੀਰਾਂ ਨੇਂ,
ਦੁਨੀਆ ਨੇਂ ਜੱਗ ਖੱਟਿਆ,
ਤੇ ਰੱਬ ਖੱਟਿਆ ਫ਼ਕੀਰਾਂ ਨੇਂ..||
ਸੋਨੇ ਦੀਅਾਂ ਮੇਖਾਂ ਵੇ
ਵਿਅਾਹ ਵਿਚ ਨੱਚਦੇ ਨੂੰ
ਤੈਨੂੰ ਚੋਰੀ ਚੋਰੀ ਵੇਖਾਂ ਵੇ
ਸੜਕਾਂ ਤੇ ਰੋੜ੍ਹੀ ਏ,
ਨਾਲੇ ਮੇਰਾ ਛੱਲਾ ਲਾ ਲਿਆ,
ਨਾਲੇ ਉਂਗਲੀ ਮਰੋੜੀ ਏ..||
ਕੀ ਕਰਨਾਂ ਨਿਸ਼ਾਨੀ ਦਾ,
ਉਨ੍ਹਾਂ ਤੈਨੂੰ ਪਿਆਰ ਨਹੀਂ,
ਜਿੰਨਾਂ ਮਾਣ ਜਵਾਨੀਂ ਦਾ..||
ਨਦੀ ਵਿਚ ਫੁੱਲ ਤਰਦਾ
ਏਸ ਜੁਦਾਈ ਨਾਲੋ
ਰੱਬ ਪੈਦਾ ਹੀ ਨਾ ਕਰਦਾ
ਲੱਕੜੀ ਚ ਕਿਲ ਮਾਹੀਆ
ਲੋਕਾ ਦੀਆ ਰੋਣ ਅੱਖੀਆ
ਸਾਡਾ ਰੋਦਾ ਏ ਦਿਲ ਮਾਹੀਆ
ਲੋਕਾ ਦਿਆ ਪੱਥਰਾ ਦੀ ਪੀੜ ਰਤਾ ਨਾ ਹੋਈ
ਮਾਹੀਏ ਨੇ ਫੁਲ ਮਾਰਿਆ
ਸਾਡੀ ਰੂਹ ਅੰਬਰਾਂ ਤੱਕ ਰੋਈ
ਖੰਭ ਕਾਲੇ ਤਿੱਤਰਾਂ ਦੇ
ਇੱਕ ਵਾਰੀ ਮੇਲ ਕਰੀਂ
ਰੱਬਾ ਵਿਛੜੇ ਮਿੱਤਰਾਂ ਦੇ....
ਵੇ ਮਾਹੀਆ,
ਕੋਈ ਮੁੰਦਰੀ ਪਾਈ ਹੋਵੇ,
ਵੇ ਨੀਂਦਰ ਨਹੀ ਆਉਂਦੀ,
ਕਿਸੇ ਨਾਲ ਜੇ ਲਾਈ ਹੋਵੇ,
ਗਾਨੀ ਦੀਆਂ ਦੋ ਲੜੀਆਂ
ਇੱਕ ਵਾਰੀ ਆ ਮਾਹੀਆ
ਭਾਵੇਂ ਬਹਿ ਜਾਵੀਂ ਦੋ ਘੜੀਆਂ...
ਛੱਪੜੀ ਚ ਚੰਨ ਤਰਦਾ
ਏਸ ਜੁਦਾਈ ਨਾਲੋਂ
ਰੱਬ ਪੈਦਾ ਹੀ ਨਾ ਕਰਦਾ...
ਓ ਵੇਲ੍ਹਾ ਆਵੇਗਾ,
ਅੱਜ ਵੀ ਮਿਲਾਇਆ ਰੱਬ ਨੇਂ,
ਤੇ ਰੱਬ ਫ਼ੇਰ ਮਿਲਾਵੇਗਾ..||
ਦੋ-ਬੋਲ ਪਿਆਰਾਂ ਦੇ,
ਦੁਨੀਆ ਨੇਂ ਤਰੱਕੀ ਕਰ ਲਈ,
ਮੇਲੇ ਮੁੱਕ ਗਏ ਨੇਂ ਯਾਰਾਂ ਦੇ..||
ਤਸਵੀਰਾਂ ਨਾ ਮਿਲੀਆ
ਦੋ ਦਿਲ ਮਿਲ ਬੈਠੇ
ਤਕਦੀਰਾਂ ਨਾ ਮਿਲੀਆਂ
ਕੀ ਜਿਓਂਈਏ ਤੇ ਕੀ ਮਰੀਏ,
ਫ਼ੁੱਲਾਂ ਨਾਲ ਜੋ ਭੇਜੇ..
ਉਨ੍ਹਾਂ ਕੰਢਿਆਂ ਦਾ ਕੀ ਕਰੀਏ..||
ਕੁੰਡੇ ਲਾਉਂਦੀਆਂ ਤਾਕਾਂ ਨੂੰ,
ਨਿੱਕੀ ਹੁੰਦੀ ਮਰ ਜਾਂਦੀ,
ਠੰਡ ਪੈ ਜਾਂਦੀ ਸਾਕਾਂ ਨੂੰ,
ਸਾਰੇ ਸੌਦੇ ਦਿਲ ਦੇ ਨੇਂ,
ਫ਼ੁੱਲਾਂ ਕੋਲੋਂ ਬਚ ਕੇ ਰਹੀਂ,
ਫ਼ੁੱਲ ਕੰਢਿਆਂ ਚ’ ਖਿਲ ਦੇ ਨੇਂ..||
ਪਾਣੀ ਪਾਕ ਸਮੁੰਦਰਾਂ ਦੇ
ਯਾਰੀ ਤਾਂ ਦੋ ਦਿਨ ਦੀ
ਮਿਹਨੇ ਸਾਰੀਆਂ ਉਮਰਾਂ ਦੇ..
ਕੋਠੇ ਤੇ ਖਲੋ ਮਾਹੀਆ
ਚੰਨ ਭਾਵੇਂ ਚੜੇ ਨਾਂ ਚੜੇ
ਸਾਨੂੰ ਤੇਰੀ ਲੋਅ ਮਾਹੀਆ...
ਸਾਰੇ ਸੌਦੇ ਦਿਲ ਦੇ ਨੇ,
ਸਾਇੰਸ ਨੇ ਤਰੱਕੀ ਕਰਤੀ,
ਫੁੱਲ ਕੰਢਿਆਂ ਤੋ ਬਿਨਾਂ ਮਿਲਦੇ ਨੇ,
ਕਾਲੇ ਕਾਂ ਮਾਹੀਆ।
ਓਥੇ ਗੱਲਾਂ ਕਰੀਏ,
ਗੱਲਾਂ ਕਰਨੇ ਦੀ ਥਾਂ ਮਾਹੀਆ।
ਗਲ ਕਰ ਕੇ ਕੀ ਲੈਣਾ ਏ।
ਦੁਨੀਆ ਤੋਂ ਡਰ ਚੰਨ ਵੇ,
ਅਸੀਂ ਦੁਨੀਆ ’ਚ ਰਹਿਣਾ ਏ।
ਫੁੱਲ ਲੱਗ ਗਏ ਅਨਾਰਾਂ ਨੂੰ
ਦਰਸ਼ ਦਿਖਾ ਪਤਲੋ
ਨੀ ਸਾਨੂੰ ਇਸ਼ਕ ਬੀਮਾਰਾਂ ਨੂੰ,,,
ਕਾਟੋ ਫੁੱਲਾਂ ਰਹਿੰਦੀ ਏ,
ਦੁਨੀਆਂ ਤੋਂ ਨਾ ਡਰ ਸੱਜਣਾ,
ਇਹ ਤਾਂ ਭੌਂਕਦੀ ਰਹਿੰਦੀ ਏ,
ਕੋਈ ਬੱਕਰਾ ਥਲ ਮੋਇਆ,
ਮਸਲਾ ਇਸ਼ਕੇ ਦਾ,
ਨਹੀਂ ਦੁਨੀਆਂ ਤੋਂ ਹੱਲ ਹੋਇਆ
ਮੁੱਠੀ ਭਰੀ ਹੋਈ ਕਲੀਆਂ ਦੀ,
ਯਾਰ ਗੁਆ ਬੈਠੀ ਆਂ,
ਨਹੀਂ ਸੀ ਵਾਕਿਫ਼ ਗਲੀਆਂ ਦੀ
ਉਏ ਸਾਨੂੰ ਮਿਲਦਾ ਵਹਿਲ ਨਹੀਂ
ਇਸ਼ਕ ਹਕੀਕੀ ਸੱਜਣਾ
ਬੱਚਿਆਂ ਦਾ ਖੇਲ ਨਹੀਂ
ਕਾਲੀ ਘਟਾ ਚੜ ਆਈ ਏ
ਗੱਭਰੂ ਜੁਆਨ ਪੁੱਤ ਨੇ
ਜੁਆਨੀ ਨਸ਼ੇ ਲੇਖੇ ਲਾਈ ਏ,,,
ਬੇਰੀ ਨਾਲ ਕੰਡਾ ਕੋਈ ਨਾ,
ਆ ਢੋਲਾ ਗਲ ਲੱਗੀਏ,
ਵਿਹੜੇ ਵਿੱਚ ਬੰਦਾ ਕੋਈ ਨਾ।
ਚੁੱਲ੍ਹੇ ’ਚੋਂ ਅੱਗ ਪਾ ਲਾਂ ।
ਤੂੰ ਮੇਰਾ ਦੁਸ਼ਮਣ ਏਂ,
ਮੈਂ ਲੱਗੀਆਂ ਦੀ ਲੱਜ ਪਾਲਾਂ।
ਸੋਨੇ ਦਿਆ ਵੇ ਕੰਗਣਾ,
ਸੱਜਣਾ ਨੇ ਬੂਹਾ ਢੋਅ ਲਿਆ,
ਹੁਣ ਗਲੀ ਵਿੱਚੋਂ ਕੀ ਲੰਘਣਾ।
ਛੱਪੜੀ ਵਿਚ ਜੋਕਾਂ ਨੇ,
ਜਿਨਾ ਪਿਛੇ ਸਾਨੂ ਛੱਡਿਅਾ
ਸਾਡੀ ਜੁਤੀ ਦੀਅਾਂ ਨੋਕਾਂ ਨੇ!
ਲਾਡਾਂ ਦੀਏ ਪਲੀਏ ਨੀ।
ਮਿੱਠੀ ਮਿੱਠੀ ਗੱਲ ਕਰ ਜਾ,
ਮਿਸ਼ਰੀ ਦੀਏ ਡਲੀਏ ਨੀ।
ਬਾਗ਼ਾਂ ਵਿੱਚ ਮਹਿੰਦੀ ਏ।
ਇੱਕ ਗੇੜਾ ਮਾਰ ਮਾਹੀਏ ਤੂੰ,
ਬਾਲੋ ਬਾਰੀ ’ਚ ਬਹਿੰਦੀ ਏ।
ਗੱਡੀ ਚੱਲਦੀ ਏ ਲੀਕਾਂ ’ਤੇ
ਅੱਗੇ ਬਾਲੋ ਨਿੱਤ ਮਿਲਦੀ,
ਹੁਣ ਮਿਲਦੀ ਤਰੀਕਾਂ ’ਤੇ।
ਹਾਰ ਦੀਆਂ ਤਿੰਨ ਲੜੀਆਂ,
ਤੇਰਾ ਪਿੱਛਾ ਨਹੀਂ ਛੱਡਣਾ,
ਭਾਵੇਂ ਲੱਗ ਜਾਣ ਹੱਥਕੜੀਆਂ।
ਦੁੱਖ ਸਾਰੇ ਜਰ ਜਾਂਗੇ।
ਤੇਰੇ ਬਿਨਾਂ ਬਾਲੋ ਮੇਰੀਏ,
ਅਸੀਂ ਜਿਊਂਦੇ ਈ ਮਰ ਜਾਂਗੇ।
ਬਸ ਨੌਂ ਸੋ ਛਿਆਹਠ ਆਈ ,
ਉਦੋਂ ਅਸੀਂ ਉੱਜੜ ਗਏ,
ਜਦੋਂ ਵੱਸਣੇ ਦੀ ਜਾਚ ਆਈ।
ਦੋ ਗਿੱਟਕਾਂ ਰੀਠੇ ਦੀਆਂ,
ਗਬਰੂ ਭੁੱਲੇ ਰੰਗ ਮੁਸ਼ਕੀ,
ਹੁਣ ਤਾਂ ਉਡੀਕਾਂ ਚਿੱਟੇ ਦੀਆਂ,
ਮੁੱਠੀ ਭਰੀ ਹੋਈ ਕਲੀਆਂ ਦੀ,
ਯਾਰ ਗੁਆ ਬੈਠੀ ਆਂ,
ਨਹੀਂ ਸੀ ਵਾਕਿਫ਼ ਗਲੀਆਂ ਦੀ।
ਕੋਠੇ ਤੇ ਆਇਆ ਕਰੋ
ਘਰੇ ਥੋਡੇ ਰੇਂਜ ਨਹੀਂ
ਨਵਾਂ ਸਿਮ ਕੋਈ ਪਾਇਆ ਕਰੋ
ਕੋਠੇ 'ਤੇ ਚੜ੍ਹਿਅਾ ਕਰੋ
ਫੂਨ ਕਾਲ ਮਹਿੰਗੀ ਹੋ ਗੲੀ
ਗੱਲ ਸੈਨਤਾਂ ਦੇ ਨਾਲ ਕਰੋ
ਅੱਖੀਆਂ ਚ ਨੀਰ ਆਇਆ,
ਓਦੋਂ ਸਾਨੂੰ ਮਾਹੀ ਮਿਲਿਆ,
ਜਦੋਂ ਵਕਤ ਅਖ਼ੀਰ ਆਇਆ।
ਕਾਲੇ ਰੰਗ ਦੇ ਮਲੋਕ ਹੁੰਦੇ,
ਲੱਗੀਆਂ ਨਹੀਂ ਭੁੱਲਦੇ,
ਜਿਹੜੇ ਅਸਲੀ ਲੋਕ ਹੁੰਦੇ।
ਵਿੱਚ ਕਬਰ ਖਿਆਲ ਆਇਆ,
ਰੂਹ ਕੋਲੋਂ ਬੁੱਤ ਪੁੱਛਦਾ ,
ਮਾਹੀਆ ਕਿੱਥੋਂ ਤੱਕ ਨਾਲ ਆਇਆ,
ਵੇ ਹਾਏ ਮੇਰਾ ਦਿੱਲ ਹਿੱਲਿਆ
ਪੱਕੀ ਰਹਿਗੀ ਵੇ ਤਵੇ 'ਤੇ ਰੋਟੀ,
ਮਾਹੀ ਬਸਰੇ ਨੂੰ ਤੁਰ ਚੱਲਿਆ,
ਤੈਨੂੰ ਆਉਂਦੀ ਨੀ ਸੰਗ ਮਾਹੀਆ
ਗਾਲੀ ਵਿੱਚ ਬੜਾ ਖੰਘਨੈ
ਹੁਣ ਸਾਹਮਣੇ ਵੀ ਖੰਘ ਮਾਹੀਆ
ਕੋਠੇ 'ਤੇ ਕਾਂ ਬੋਲੇ
ੲਿਸ਼ਕੇ ਦੀ ਗੱਲ ਚਲ ਪੲੀ
ੳੁਥੇ ਤੇਰਾ ਮੇਰਾ ਨਾਂ ਬੋਲੇ
ਕੋਠੇ ਤੇ ਕਾਨਾ ਏ
ਮਿਲਣਾ ਤੇ ਰੱਬ ਨੂੰ ਏ
ਤੇਰਾ ਪਿਆਰ ਬਹਾਨਾ ਏ
ਕੋਠੇ ਤੇ ਆਇਆ ਕਰੋ
ਜਦੋਂ ਅਸੀਂ ਸੌਂ ਜਾਈਏ
ਤੁਸੀਂ ਮੱਖੀਆਂ ਉਡਾਇਆ ਕਰੋ
ਗੁੜ ਥੋੜਾ ਖਾਇਆ ਕਰੋ
ਮੱਖੀਆਂ ਨਹੀਂ ਉਡਾਣੀਆਂ,
ਤੁਸੀਂ ਰੋਜ਼ ਨਹਾਇਆ ਕਰੋ।
ਬਾਰੀ ਵਿਚ ਸੀਖਾਂ ਨੇ ,
ਪਰਾਂ ਹੋ ਕੇ ਬਹਿ ਮਾਹੀਆ ,
ਤੇਰੇ ਸਿਰ ਵਿਚ ਲੀਖਾਂ ਨੇ।
ਬਾਕੀ ਸਾਰੇ ਕੰਮ ਛੱਡ ਕੁੜੀੲੇ
ਲੀਖਾਂ ਦੀਅਾਂ ਜੂੰਅਾਂ ਬਣੀਅਾਂ
ਹਾੜਾ, ਰੋਲ਼ ਪਾਕੇ ਕੱਢ ਕੁੜੀੲੇ
ਬਾਈਸਾਈਕਲ ਚਲਾਈ ਜਾਂਦੇ ਓ
ਨਾਲੇ ਤੁਹਾਡਾ ਨੱਕ ਵੱਗਦਾ
ਨਾਲੇ ਕੁਲਫੀ ਖਾਈ ਜਾਂਦੇ ਓ
ਜਾਨ ਸੂਲ਼ੀ ਤੇ ਨਾ ਟੰਗਿਅਾ ਕਰੋ
ਜੇ ਸਾਡੇ ਨਾਲ ਨਹੀਂ ਬੋਲਣਾ
ਸਾਡੀ ਗਲ਼ੀ ਵੀ ਨਾ ਲੰਘਿਅਾ ਕਰੋ
ਜਿੰਦ ਕੀ ਪਈ ਸਹਿੰਦੀ ਏ,
ਬਿਰਹੋਂ ਦਾ ਮਲ਼ ਵੱਟਣਾ,
ਹੱਥੀਂ ਅੱਗ ਦੀ ਮਹਿੰਦੀ ਏ
ਕਣੀਆਂ ਪਈਆਂ ਵਰ੍ਹਦੀਆਂ ਨੇ
ਧੀਆਂ ਨੂੰ ਸੰਧਾਰੇ ਬੇਜ ਕੇ
ਮਾਵਾਂ ਪਈਆਂ ਠਰਦੀਆਂ ਨੇ
ਘਟਾ ਕਾਲੀ ਛਾ ਜਾਣੀ ਏ
ਛਮ ਛਮ ਮੇਘ ਬਰਸੇ
ਹਰਿਆਲੀ ਆ ਜਾਣੀ ਏ
ਰੱਬਾ ਸਾਵਣ ਵਰ੍ਹਾਉਣਾ ਏ
ਖਿੜੀਆਂ ਫਸਲਾਂ ਵੇਖ
ਕਿਸਾਨ ਵੀਰ ਮੁਸਕਾਉਣਾ ਏ
ਪੈਲਾਂ ਮੋਰਾਂ ਨੇ ਪਾਉਣੀਆਂ ਨੇ
ਸਾਵਣ ਦੇ ਗੀਤ ਗਾ ਕੇ
ਅਸਾਂ ਰੌਣਕਾਂ ਲਾਉਣੀਆਂ ਨੇ
ਦਿਨ ਪਿਅਾਰੇ ਨੇ ਸਾਵਣ ਦੇ
ਹੌਲੀ ਹੋਲ਼ੀ ਵਰ੍ਹ ਸਾੳੁਣਾ
ਘਰ ਮਾਹੀੲੇ ਨੂੰ ਅਾਵਣ ਦੇ
ਗੱਡੀ ਆ ਗਈ ਏ ਟੇਸ਼ਣ ਤੇ,
ਪਰਾਂ ਹੱਟ ਵੇ ਬਾਬੂ
ਸਾਨੂੰ ਮਾਹੀਆ ਵੇਖਣ ਦੇ।
ਕਿੳੁਂ ਚੁੱਪ ਮਾਂ ਜਾੲਿਅਾ ਵੇ
ਸੱਸ ਮੇਰੀ ਨਿੱਤ ਪੁੱਛਦੀ
ਤੇਰਾ ਵੀਰ ਨਹੀਂ ਅਾੲਿਅਾ ੲੇ
ਰੰਗ ਹੋ ਗਿਅਾ ਬਸਾਰ ਭੈਣੇ
ਤਾਪ ਨਹੀਂ ਖਹਿੜਾ ਛੱਡਦਾ
ਤੇਰੀ ਭਾਬੀ ਬੀਮਾਰ ਭੈਣੇ
ਰੇ ਦੁੱਖੜੇ ਵੰਡਾ ਜਾੳੂਂਗੀ
ਕਾਂ ਹੱਥ ਸਨੇਹਾ ਘੱਲ ਦੲੀਂ
ਗੱਡੀ ਤੱੜਕੇ ਦੀ ਅਾ ਜਾੳੂਂਗੀ
ਮੋਰ ਚੁੰਨੀ ‘ਤੇ ਪੁਆ ਲੈਣੇ
ਪੈਲਾਂ ਅੰਗ ਸੰਗ ਪਾਉਣੀਆਂ
ਜਿੰਦੇ ਬੱਦਲਾਂ ਨੂੰ ਲਾ ਲੈਣੇ
ਬੂਟਾ ਹਰਿਆ ਸੁੱਕ ਚੱਲਿਆ
ਐਸ਼ ਅਸਾਂ ਕੀ ਕਰਨੀ
ਜਦੋਂ ਸਾਵਣ ਹੀ ਮੁੱਕ ਚੱਲਿਆ।
ਬੀਜ ਨਵੇਂ ਕੋਈ ਪਾ ਚੱਲੀਏ
ਮੁਹੱਬਤਾਂ ਦੀ ਛਾਂ ਹੋਵੇ
ਬੂਟੇ ਸਾਂਝਾਂ ਵਾਲੇ ਲਾ ਚੱਲੀਏ
ਗਜ ਟੁੱਟ ਗਿਆ ਦਰਜੀ ਦਾ,
ਨਾਂ ਸਾਨੂੰ ਘਰ ਜੁੜਿਆ,
ਨਾਂ ਮਾਹੀਆ ਮਰਜੀ ਦਾ|
ਘੋੜੀ ਨੇ ਲਿੱਦ ਕੀਤੀ,
ਵੇ ਜਿੱਥੇ ਸਾਡਾ ਸਹੁ ਨਾਂ ਡੁੱਬੇ
ਉਥੇ ਮਾਪਿਆਂ ਨੇ ਜਿਦ ਕੀਤੀ|
ਕੰਨੀ ਕਾਂਟੇ ਪਾਏ ਹੋਏ ਆ,
ਸਾਡੇ ਨਾਲੋ ਬਟਣ ਚੰਗੇ,
ਜ੍ਹੇੜੇ ਸੀਨੇ ਨਾਲ ਲਾਏ ਹੋਏ ਆ|
ਬਾਗੇ ਵਿਚ ਚੁਅਲਾ ਚੌਂਕਾ
ਹੁਣ ਦੀਆਂ ਕੁੜੀਆਂ ਦਾ,
ਭੀੜਾ ਕੁੜਤਾ ਤੇ ਤੰਗ ਪ੍ਹੌਚਾ|
ਦੋ ਤਾਰਾਂ ਪਿੱਤਲ ਦੀਆਂ,
ਜਦੋ ਮਾਹੀ ਯਾਦ ਆਵੇ,
ਅੱਗਾਂ ਬਲ ਬਲ ਨਿਕਲਦੀਆਂ|
ਕੋਰੇ ਘੜੇ ਤੇ ਪਿਆਲਾ ਏ,
ਸੱਜਣਾਂ ਨੇ ਹੱਥ ਮਾਰਿਆ,
ਜਿਉ ਗਰਮ ਮਸਾਲਾ ਏ|
ਦੋ ਫੁਲਕੇ ਫੁੱਲ ਗਏ ਨੇ ,
ਪ੍ਰੀਤ ਲਗਾ ਕੇ ਚੰਨਾਂ
ਅੱਜ ਚੇਤੇ ਭੁੱਲ ਗਏ ਨੇ |
ਸਾਬਣ ਦੀ ਗਾਚੀ ਆ,
ਸਾਨੂੰ ਤਾਂ ਛੋੜ ਚਲੇ,
ਪਰਦੇਸੀ ਜਾਤੀ ਆ|
ਗੱਡੀ ਆਈ ਏ ਟੇਸ਼ਣ ’ਤੇ,
ਪਰਾਂ ਹੋ ਜਾ ਵੇ ਬਾਬੂ,
ਸਾਨੂੰ ਮਾਹੀਏ ਨੂੰ ਦੇਖਣ ਦੇ
ਗੱਡੀ ਤੁਰਦੀ ਨੂੰ ਪਾਵਾਂ ਰੱਸੀਆਂ
ਰੂਹੋਂ ਸੱਖਣੇ ਕਲਬੂਤ ਦੋ ਬੰਨ੍ਹਤੇ
ਰੂਹਾਂ ਕਿਤੇ ਹੋਰ ਵਸੀਆਂ
ਦਿਲ ਹੋ ਗਿਆ ਆਰੇ ਤੇ
ਵੇਖ ਕਾੜ੍ਹਨੀ ਦੇ ਦੁੱਧ ਵਰਗਾ
ਫੁੱਲ ਕਾਸ਼ਨੀ ਚੁਬਾਰੇ 'ਤੇ.
ਸਵਰਗਾਂ ਦਾ ਰਾਜ ਜਿਹਾ
ਪੰਜਾਬੀ ਲੋਕਧਾਰਾ ਸੱਜਣੋ
ਫੁੱਲਾਂ ਕਲੀਅਾਂ ਦਾ ਬਾਗ ਜਿਹਾ
ਗੱਡੀ ਚਲਦੀ ਏ ਸੰਗਲਾਂ ਤੇ,
ਅੱਗੇ ਮ੍ਹਾਈਆ ਨਿੱਤ ਮਿਲਦਾ,
ਹੁਣ ਮਿਲਦਾ ਏ ਮੰਗਲਾਂ ਤੇ|
ਗੱਡੀ ਚਲਦੀ ਸਲਾਖਾਂ ਤੇ,
ਜਦੋ ਮ੍ਹਾਈਆ ਯਾਦ ਆਵੇ,
ਹੰਝੂ ਡਿਗਦੇ ਕਿਤਾਬਾਂ ਤੇ|
ਗੱਡੀ ਚਲਦੀ ਸਲਾਖਾਂ ਤੇ,
ਅੱਗੇ ਮ੍ਹਾਈਆ ਨਿੱਤ ਮਿਲਦਾ,
ਹੁਣ ਮਿਲਦਾ ਏ ਆਖਾਂ ਤੇ|
ਭੁੱਗਾ ਤਿਲਾਂ ਦਾ ਬਣਾਉਣਾ ਏਾ,
ਲੋਹੜੀ ਦਾ ਨਿੱਘ ਮਾਣੀਏ,
ਵੈਰ ਦਿਲਾਂ 'ਚ ਨਾ ਪਾਉਣਾ ਏ
ਆਪਾਂ ਰੀਤ ਨਵੀਂ ਪਾਉਣੀ ਏ,
ਧੀ ਪੁੱਤ ਇੱਕੋ ਜਾਣ ਕੇ,
ਲੋਹੜੀ ਦੋਹਾਂ ਦੀ ਮਨਾਉਣੀ ਏ
ਦੋ ਤਾਰਾਂ ਲਿਸ਼ਕਦੀਆਂ
ਮੈਂ ਤੇਰੀ ਨਬਜ਼ ਵੇਖੀ
ਤੈਨੂੰ ਮਰਜ਼ਾਂ ਇਸ਼ਕ ਦੀਆਂ
ਇਸ਼ਕ਼ ਮਜਾਜੀ ਏ
ਸੰਭਲ ਕੇ ਚੱਲ ਸੱਜਣਾ
ਇਹ ਤਿਲਕਣ ਬਾਜੀ ਏ |
ਚਿੱਟਾ ਫੁੰਮਣ ਪਰਾਂਦੇ ਦਾ,
ਘਰ ਬੈਠੀ ਸੁਖਣਾਂ ਕਰਾਂ,
ਨਾਮਾਂ ਟੁੱਟ ਜਾਏ ਜਾਂਦੇ ਦਾ|
ਮਸਰਾਂ ਦੀਆਂ ਟੋਕਰੀਆਂ,
ਅਸੀ ਛੋਡੇ ਭੈਣ ਭਰਾ,
ਤੁਸੀ ਛੋਡੋ ਨੌਕਰੀਆਂ|
ਘੜਾ ਖੂਹ ਤੇ ਛੋੜ ਆਈ ਆਂ
ਕਿ ਅੱਜ ਦਿਲ ਖਫਾ ਏ ,
ਮੈਂ ਮਾਹੀਏ ਨੂੰ ਤੋਰ ਆਈ ਆਂ
ਦੀਵਾ ਬਲਦਾ ਬਨੇਰੇ ਤੇ
ਗਲੀ- ਗਲੀ ਤੂੰ ਫਿਰਦਾ
ਵੇ ਮੈਂ ਆਸ਼ਿਕ ਤੇਰੇ ਤੇ
ਮਸਰਾਂ ਦੀ ਗਹਾਈ ਕੀਤੀ,
ਮਾਪਿਆਂ ਦੀ ਧੀ ਲਾਡਲੀ,
ਤੁਸਾਂ ਬੇ ਪਰਵ੍ਹਾਈ ਕੀਤੀ|
ਕੋਟ ਕੀਲੀ ਉੰਤੇ ਟੰਗਿਆ ਕਰੋ,
ਸਾਡੇ ਨਾਲ ਨ੍ਹਈਉ ਬੋਲਣਾ,
ਸਾਡੀ ਗਲੀ ਵੀ ਨਾਂ ਲੰਘਿਆ ਕਰੋ|
ਕੋਟ ਕੀਲੀ ਨਾਲ ਟੰਗਣਾਂ ਏ ,
ਗਲੀ ਤੇਰੇ ਪੇ ਦੀ ਨ੍ਹਈਉਂ ,
ਅਸਾਂ ਸੌ ਬਾਰੀ ਲੰਘਣਾਂ ਏ |
ਕੋਠੋ ਤੇ ਰੱਸੀਆਂ ਨੇ
ਕਿ ਕੱਚੀਏ ਕਰਾਰਾਂ ਦੀਏ
ਗੱਲਾਂ ਘਰ ਜਾਕੇ ਦੱਸੀਆਂ ਨੇ
ਸਾਰੇ ਸੌਦੇ ਦਿਲ ਦੇ ਨੇਂ,
ਫ਼ੁੱਲਾਂ ਕੋਲੋਂ ਬਚ ਕੇ ਰਹੀਂ,
ਫ਼ੁੱਲ ਕੰਢਿਆਂ ਚ’ ਖਿਲ ਦੇ ਨੇਂ..||
ਤੇਰੀ ਯਾਦ ਸਤਾਉਂਦੀ ਏ,
ਗੱਡੀਆਂ ਚ’ ਬੈਠਦਿਆਂ,
ਓ ਯਾਦ ਗੱਡਿਆਂ ਦੀ ਆਉਂਦੀ ਏ..||
ਕੋਠੇ ਤੇ ਤਾਰ ਪਈ
ਫੁੱਲ ਵੇ ਗੁਲਾਬ ਦਿਆ
ਰਾਤੀਂ ਤੇਰੇ ਪਿੱਛੇ ਮਾਰ ਪਈ
ਕੀ ਜਿਓਂਈਏ ਤੇ ਕੀ ਮਰੀਏ,
ਫ਼ੁੱਲਾਂ ਨਾਲ ਜੋ ਭੇਜੇ..
ਉਨ੍ਹਾਂ ਕੰਢਿਆਂ ਦਾ ਕੀ ਕਰੀਏ..|
ਬਾਗੇ ਵਿੱਚ ਪਿੱਤਲ ਪਿਆ ,
ਮਾਹੀਏ ਮੈਨੂੰ ਅੱਖ ਮਾਰੀ ,
ਮੇਰਾ ਹਾਸਾ ਨਿਕਲ ਗਿਆ
ਆਟਾ ਗੁਅਨ ਕੇ ਪਲੱਥ ਕੀਤਾ,
ਅਸਾਂ ਤੈਨੂੰ ਕੀ ਆਖਿਆ,
ਕ੍ਹੇੜੀ ਗੱਲ ਦਾ ਤੂੰ ਵੱਟ ਕੀਤਾ|
ਚਿੱਟਾ ਕੁੱਕੜ ਬਨੇਰੇ ਤੇ,
ਕਾਸ਼ਨੀ ਡਵੱਟੇ ਵਾਲੀਏ
ਮੁੰਡਾ ਆਸ਼ਕ ਤੇਰੇ ਤੇ|
ਹੁਣ ਪੈ ਗਈਆਂ ਤਰਕਾਲਾਂ ਵੇ ,
ਕਿ ਵਿੱਚੋ ਤੇਰੀ ਸੁੱਖ ਮੰਗਦੀ
ਕੱਢਾ ਉੱਤੋਂ- ਉੱਤੋਂ ਗਾਲਾਂ ਵੇ
ਸੜਕਾਂ ਤੇ ਰੋੜ੍ਹੀ ਏ,
ਨਾਲੇ ਮੇਰਾ ਛੱਲਾ ਲਾ ਲਿਆ,
ਨਾਲੇ ਉਂਗਲੀ ਮਰੋੜੀ ਏ..||
ਚਿੱਟਾ ਫੁੰਮਣ ਪਰਾਂਦੇ ਦਾ,
ਬ੍ਹਾਰ ਖੜੀ ਮੈ ਭਿੱਜ ਗਈ,
ਬੂਹਾ ਖ੍ਹੋਲ ਵਰਾਂਡੇ ਦਾ|
ਕੀ ਕਰਨਾਂ ਨਿਸ਼ਾਨੀ ਦਾ,
ਉਨ੍ਹਾਂ ਤੈਨੂੰ ਪਿਆਰ ਨਹੀਂ,
ਜਿੰਨਾਂ ਮਾਣ ਜਵਾਨੀਂ ਦਾ..||
ਗੱਡੀ ਆ ਗਈ ਟੇਸ਼ਣ ਤੇ,
ਪ੍ਹਰਾਂ ਹੋ ਕੇ ਮਰ ਬਾਬੂ,
ਸਾਨੂੰ ਮ੍ਹਾਈਆ ਤਾਂ ਦੇਖਣ ਦੇ|
ਗੱਡੀ ਆ ਗਈ ਘੂੰ ਕਰ ਕੇ,
ਹੁਣ ਕਿਉ ਰੋਨੀ ਆਂ ਬਾਲੋ,
ਬਸਰੇ ਵਲ ਮੂੰਅ ਕਰ ਕੇ|
ਗੱਡੀ ਆਉ ਦੀ ਨੂੰ ਲੁੱਕ ਲਾਮਾਂ
ਮਾਹੀਏ ਆਉਂਦੇ ਨੂੰ,
ਬੋਦਾ ਵਾਹ ਕੇ ਕਲਿੱਪ ਲਾਮਾਂ|
ਗਿੱਲੀ ਕੰਧ ਤੇ ਮਧਾਣੀ ਏਂ ,
ਰੰਨਾਂ ਤੁਸੀ ਦੋ ਰੱਖੀਆਂ,
ਰੋਟੀ ਕ੍ਹੇਦੇ ਵਲ ਖਾਣੀ ਏ |
ਗਿੱਲੀ ਕੰਧ ਤੇ ਮਧਾਣੀ ਏਂ ,
ਰੰਨਾਂ ਅਸੀ ਦੋ ਰੱਖੀਆਂ,
ਰੋਟੀ ਦੋਹਾਂ ਵਲ ਖਾਣੀ ਏ |
ਪਛਵਾੜੇ ਖੂਅ ਮ੍ਹਾਈਆ,
ਘੜਾ ਸਾਡਾ ਡੁੱਬਦਾ ਨ੍ਹਈਉ ,
ਸਾਡਾ ਤਰਸਦਾ ਰੂਅ ਮ੍ਹਾਈਆ|
ਪਛਵਾੜੇ ਬੇਰੀ ਏ,
ਘੜਾ ਤੇਰਾ ਮੈ ਡੋਬਾਂ,
ਅੱਗੇ ਕਿਸਮਤ ਤੇਰੀ ਏ|
ਬਾਗੇ ਵਿਚ ਰੂਲ ਪਿਆ,
ਅੱਜ ਸਾਡੇ ਮ੍ਹਾਈਏ ਆਉਣਾਂ,
ਲੋਕਾਂ ਨੂੰ ਸੂਲ ਪਿਆ|
ਕੀ ਲੈਣਾ ਏ ਖਾਬਾਂ ਤੋਂ..
ਸਾਲ ਕਈ ਲੰਘ ਨੇ ਗਏ
ਜਿੰਦ ਛੁੱਟੀ ਨਾ ਆਜ਼ਾਬਾਂ ਤੋਂ
ਭਰ ਨੈਣਾਂ ਵਿੱਚ ਖ਼ਾਬ ਅੜੀਏ..
ਇੱਕ ਦਿਨ ਮਹਿਕਣਗੇ
ਸਾਡੇ ਲੇਖਾਂ ਦੇ ਬਾਗ ਅੜੀਏ
ਬਾਗੇ ਵਿਚ ਖੰਡ ਪਈ ਏ,
ਅੱਜ ਸਾਡੇ ਮ੍ਹਾਈਏ ਨੇ ਆਉਣਾਂ,
ਸਾਡੇ ਸੀਨੇ ਠੰਢ ਪਈ ਏ|
ਰਾਤੀਂ ਚੰਨ ਜਦੋਂ ਚੜ੍ਹਦਾ ਸੀ..
ਕਾਹਦੀ ਮੈਨੂੰ ਈਦ ਸਖੀਓ
ਮੇਰਾ ਚੰਨ ਪਿਆ ਲੜਦਾ ਸੀ
ਗੱਡੀ ਚਲਦੀ ਖਲੋ ਗਈ ਏ,
ਜ੍ਹੇਨੂੰ ਖੜੀ ਤੂੰ ਡੀਕਣਾਂ,
ਓਅਦੀ ਬਦਲੀ ਹੋ ਗਈ ਏ|
ਕਾਲੀ ਪੂਰਨਮਾਸ਼ੀ ਏ..
ਸਾਰਾ ਦਿਨ ਦਿਲ ਰੋਂਦਾ
ਭਾਂਵੇ ਬੁੱਲ੍ਹੀਆਂ 'ਤੇ ਹਾਸੀ ਏ
ਪੀਲੀ ਮਿੱਟੀ ਆ ਜਲੰਧਰਾਂ ਦੀ,
ਮ੍ਹਾਈਆ ਪਰਦੇਸ ਗਿਆ,
ਸੁੰਨ ਪੈ ਗਈ ਅੰਦਰਾਂ ਦੀ|
ਨੈਣ ਬਾਰਿਸ਼ਾਂ ਨੂੰ ਕੱਜਦੇ ਨੇ..
ਸਾਉਣ ਖੌਰੇ ਕਿੱਥੇ ਬਰਸੇ
ਲੇਖੀਂ ਬੱਦਲ ਪਏ ਗੱਜਦੇ ਨੇ
ਰੋ ਰੋ ਦੀਦੇ ਨਾ ਰੱਜਦੇ ਨੇ..
ਲੋਕੀਂ ਕਹਿੰਦੇ ਅੱਖੀਆਂ ਉੱਤੇ
ਤੇਰੇ ਹੰਝੂ ਬੜੇ ਸੱਜਦੇ ਨੇ
ਸੜਕੇ ਤੇ ਰੋੜੀ ਏ,
ਨਾਲੇ ਮੇਰਾ ਛੱਲਾ ਲ੍ਹਾ ਲਿਆ,
ਨਾਲੇ ਉ ਗਲ ਮਰੋੜੀ ਏ|
ਸੜਕੇ ਤੋ ਰੋੜੀ ਏ,
ਕ੍ਹੇੜਾ ਤੇਰਾ ਛੱਲਾ ਲ੍ਹਾ ਲਿਆ,
ਕ੍ਹੇੜੀ ਉ ਗਲ ਮਰੋੜੀ ਏ|
ਸੜਕੇ ਤੇ ਰੋੜੀ ਏ,
ਸੱਜਾ ਮੇਰਾ ਛੱਲਾ ਲ੍ਹਾ ਲਿਆ,
ਖੱਬੀ ਉ ਗਲ ਮਰੋੜੀ ਏ|
ਢੋਲਾ ਹੱਸ ਨਾ ਬੁਲਾਇਆ ਕਦੀ..
ਮੁੱਠੀ ਵਿਚੋਂ ਰੇਤ ਫਿਸਲੀ
ਵਹਿ ਗਈ ਉਮਰਾ ਵੀ ਬਣਕੇ ਨਦੀ
ਕੁੰਡੇ ਟੁੱਟ ਗਏ ਕ੍ਹੜਾਈਆਂ ਦੇ,
ਖੇਖਣ ਕੁਆਰੀਆਂ ਦੇ,
ਮੰਦੇ ਹਾਲ ਵ੍ਹਿਆਈਆਂ ਦੇ|
ਵਹਿ ਗਈ ਉਮਰਾ ਵੀ ਬਣਕੇ ਨਦੀ..
ਨਦੀ ਵਾਲੇ ਪਾਣੀਆਂ ਵਿਚੋਂ
ਤੇਰਾ ਸਾਇਆ ਨਾ ਦਿਖਿਆ ਕਦੀ
ਟੱਪ ਟੱਪਿਆਂ ਦੀ ਆਈ ਵਾਰੀ
ਪੰਜਾਬੀ ਲੋਕ ਧਾਰਾ
ਟੱਪਿਆਂ ਤੋਂ ਨਾ ਹਾਰੀ
ਕੋਠੇ ਤੇ ਖਲੋ ਮਾਹੀਆ
ਚੰਨ ਭਾਵੇਂ ਚੜੇ ਨਾ ਚੜੇ
ਸਾਨੂੰ ਤੇਰੀ ਲੋਅ ਮਾਹੀਆ
ਦੋ ਪੱਤਰ ਅਨਾਰਾਂ ਦੇ,
ਸਾਡੀ ਗਲੀ ਲੰਘ ਮਾਹੀਆ,
ਦੁੱਖ ਟੁੱਟਣ ਬਿਮਾਰਾਂ ਦੇ।
ਗੱਡੀ ਚੱਲਦੀ ਏ ਤਾਰਾਂ ’ਤੇ
ਅੱਗੇ ਮਾਹੀਆ ਨਿੱਤ ਮਿਲਦਾ,
ਹੁਣ ਮਿਲਦਾ ਕਰਾਰਾਂ ’ਤੇ।
ਵਿੱਚ ਕਬਰ ਖ਼ਿਆਲ ਆਇਆ,
ਬੁੱਤ ਕੋਲੋਂ ਰੂਹ ਪੁੱਛਦੀ,
ਮਾਹੀ ਕਿੱਥੋਂ ਤੀਕ ਨਾਲ ਆਇਆ।
ਕਾਲੇ ਖੰਭ ਨੇ ਕਾਵਾਂ ਦੇ
ਧੀਆਂ ਪ੍ਰਦੇਸ ਗਈਆਂ
ਧੰਨ ਜਿਗਰੇ ਮਾਵਾਂ ਦੇ ।
ਸੋਟੀ ਦੇ ਬੰਦ ਕਾਲੇ
ਆਖੀਂ ਮੇਰੇ ਮਾਹੀਏ ਨੂੰ
ਲੱਗੀ ਯਾਰੀ ਦੀ ਲੱਜ ਪਾਲੇ ।
ਪੈਸੇ ਦੀ ਚਾਹ ਪੀਤੀ
ਲੱਖਾਂ ਦੀ ਜਿੰਦੜੀ ਮੈਂ
ਤੇਰੇ ਪਿਆਰ 'ਚ ਤਬਾਹ ਕੀਤੀ ।
ਚਿੜੀਆਂ ਵੇ ਬਾਰ ਦੀਆਂ
ਰੱਜ ਕੇ ਨਾ ਦੇਖੀਆਂ ਵੇ
ਅੱਖਾਂ ਸਾਂਵਲੇ ਯਾਰ ਦੀਆਂ ।
ਇਹ ਕੀ ਖੇਡ ਹੈ ਨਸੀਬਾਂ ਦੀ
ਧੱਕਾ ਵਿਚਕਾਰ ਦੇ ਗਿਉਂ
ਕੁੜੀ ਤੱਕ ਕੇ ਗ਼ਰੀਬਾਂ ਦੀ ।
ਪਾਣੀ ਦੇ ਜਾ ਤਿਹਾਇਆਂ ਨੂੰ
ਭੌਰੇ ਵਾਂਗ ਉੱਡ ਤੂੰ ਗਿਉਂ
ਤੱਕ ਫੁੱਲ ਕੁਮਲਾਇਆਂ ਨੂੰ ।
ਸਾਂ ਚੰਨ ਨੂੰ ਗਵਾਹ ਕੀਤਾ
ਮੋਤੀਏ ਦੇ ਫੁੱਲ ਵਰਗਾ ਨੀ
ਦਿੱਲ ਤੇਰੇ ਤੇ ਫਿਦਾ ਕੀਤਾ।
ਮਹਿੰਗਾ ਹੋ ਗਿਆ ਸੋਨਾ ਵੇ
ਇਕ ਪਲ ਕੀ ਹੱਸਿਆ
ਪਿਆ ਉਮਰਾਂ ਦਾ ਰੋਣਾ ਵੇ ।
ਖੂਹੇ ਤੇ ਆ ਮਾਹੀਆ
ਨਾਲੇ ਕੋਈ ਗੱਲ ਕਰ ਜਾਹ
ਨਾਲੇ ਘੜਾ ਵੇ ਚੁਕਾ ਮਾਹੀਆ ।
ਮੈਂ ਖੜੀ ਆਂ ਬਨੇਰੇ ਤੇ
ਬੁੱਤ ਮੇਰਾ ਏਥੇ ਵਸਦਾ
ਰੂਹ ਮਾਹੀਏ ਦੇ ਡੇਰੇ ਤੇ ।
ਬੋਲਣ ਦੀ ਥਾਂ ਕੋਈ ਨਾਂ
ਜਿਹੜਾ ਸਾਨੂੰ ਲਾ ਵੇ ਦਿੱਤਾ
ਇਸ ਰੋਗ ਦਾ ਨਾਂ ਕੋਈ ਨਾ ।
ਪਾਣੀ ਦੇ ਜਾ ਤਿਹਾਇਆਂ ਨੂੰ
ਭੌਰੇ ਵਾਂਗ ਉੱਡ ਤੂੰ ਗਿਉਂ
ਤੱਕ ਫੁੱਲ ਕੁਮਲਾਇਆਂ ਨੂੰ ।
ਚਿੱਠੀ ਮਾਹੀਏ ਨੂੰ ਪਾਉਣੀ ਏਂ
ਸੌਖੀ ਏ ਲਾਉਣੀ ਚੰਨਾਂ
ਔਖੀ ਤੋੜ ਨਿਭਾਉਣੀ ਏਂ ।
ਕਟੋਰਾ ਕਾਂਸੀ ਦਾ
ਤੇਰੀ ਵੇ ਜੁਦਾਈ ਸੱਜਣਾ
ਜਿਵੇਂ ਝੂਟਾ ਫਾਂਸੀ ਦਾ ।
ਦੋ ਕਪੜੇ ਸਿਲੇ ਹੋਏ ਨੇ
ਬਾਹਰੋਂ ਭਾਵੇਂ ਰੁੱਸੇ ਹੋਏ ਹਾਂ
ਵਿਚੋਂ ਦਿਲ ਤਾਂ ਮਿਲੇ ਹੋਏ ਨੇ ।
ਹੋਇਆ ਗਲ ਗਲ ਪਾਣੀ ਏਂ
ਅਜੇ ਤਕ ਤੂੰ ਮਾਹੀਆ
ਸਾਡੀ ਕਦਰ ਨਾ ਜਾਣੀ ਏਂ ।
ਖੂਹੇ ਤੇ ਆ ਮਾਹੀਆ
ਨਾਲੇ ਕੋਈ ਗੱਲ ਕਰ ਜਾਹ
ਨਾਲੇ ਘੜਾ ਵੇ ਚੁਕਾ ਮਾਹੀਆ ।
ਗਲ ਗਾਨੀ ਪਾਈ ਰੱਖੀਏ
ਜੀਹਦੇ ਨਾਲ ਦਿਲ ਲਾਈਏ
ਸਦਾ ਦਿਲ ਨਾਲ ਲਾਈ ਰੱਖੀਏ ।
ਵੇ ਮੈਂ ਭਤ ਨਾ ਖੋਲ੍ਹਾਂਗੀ
ਲੱਖਾਂ ਜਿਹੀ ਜਿੰਦੜੀ ਚੰਨਾ
ਤੇਰੇ ਕਦਮਾਂ ਚ' ਰੋਲਾਂਗੀ
ਸੜਕੇ ਤੇ ਰੁੜ੍ਹ ਵੱਟਿਆ
ਜਿਨ੍ਹਾਂ ਯਾਰੀ ਨਹੀਉਂ ਲਾਈ
ਉਨ੍ਹਾਂ ਦੁਨੀਆਂ 'ਚ ਕੀ ਖੱਟਿਆ ।
ਮੌਜਾਂ ਪਿਆ ਜਗ ਮਾਣੇ
ਅਸੀਂ ਤੇਰੇ ਨੌਕਰ ਹਾਂ
ਤੇਰੇ ਦਿਲ ਦੀਆਂ ਰੱਬ ਜਾਣੇ ।
ਪਈ ਰਾਤ ਨਾ ਹਾਲਾਂ ਵੇ
ਵਿੱਚੋਂ ਤੇਰੀ ਸੁਖ ਮੰਗਦੀ
ਕੱਢਾਂ ਉਤੋਂ ਉਤੋਂ ਗਾਲਾਂ ਵੇ ।
ਮੈਂ ਖੜੀ ਆਂ ਬਨੇਰੇ ਤੇ
ਬੁੱਤ ਮੇਰਾ ਏਥੇ ਵਸਦਾ
ਰੂਹ ਮਾਹੀਏ ਦੇ ਡੇਰੇ ਤੇ ।
ਦੋ ਪੱਤਰ ਅਨਾਰਾਂ ਦੇ
ਸਾਡਾ ਦੁਖ ਸੁਣ ਮਾਹੀਆ
ਰੋਂਦੇ ਪੱਥਰ ਪਹਾੜਾਂ ਦੇ ।
ਮੰਦੇ ਹਾਲ ਬੀਮਾਰਾਂ ਦੇ
ਇਸ਼ਕੇ ਦੇ ਵਹਿਣ ਅੰਦਰ
ਬੇੜੇ ਡੁਬ ਗਏ ਹਜ਼ਾਰਾਂ ਦੇ ।
ਲੀਰਾਂ ਲਮਕਣ ਸੂਟ ਦੀਆਂ
ਮੈਂ ਪਈ ਰੋਂਵਦੀ ਚੰਨਾਂ
ਸਹੀਆਂ ਪੀਂਘਾਂ ਝੂਟਦੀਆਂ ।
ਕਿੱਥੇ ਟੁੱਟੀਆਂ ਮਿਲਣ ਪਈਆਂ
ਜਦੋਂ ਦਾ ਤੂੰ ਗਿਆ ਸੱਜਣਾ
ਕੰਧਾਂ ਦਿਲ ਦੀਆਂ ਹਿਲਣ ਪਈਆਂ ।
ਨਾਂ ਤੇਰਾ ਲੀਤਾ ਈ
ਸਚ ਦੱਸ ਤੂੰ ਮਾਹੀਆ
ਕਦੀ ਯਾਦ ਵੀ ਕੀਤਾ ਈ ।
ਬੋਲਣ ਦੀ ਥਾਂ ਕੋਈ ਨਾਂ
ਜਿਹੜਾ ਸਾਨੂੰ ਲਾ ਵੇ ਦਿੱਤਾ
ਇਸ ਰੋਗ ਦਾ ਨਾਂ ਕੋਈ ਨਾ ।
ਮੀਂਹ ਵਰਦਾ ਏ ਕਿੱਕਰਾਂ ਤੇ
ਇਕ ਵਾਰੀ ਮੇਲ ਵੇ ਰੱਬਾ
ਮੁੜ ਕਦੇ ਵੀ ਨਾ ਵਿਛੜਾਂਗੇ ।
ਮੀਂਹ ਪੈਂਦਾ ਏ ਫਾਂਡੇ ਦਾ
ਭਿੱਜ ਗਈ ਬਾਹਰ ਖੜੀ
ਬੂਹਾ ਖੋਲ੍ਹ ਬਰਾਂਡੇ ਦਾ ।
ਚਿੱਠੀ ਮਾਹੀਏ ਨੂੰ ਪਾਉਣੀ ਏਂ
ਸੌਖੀ ਏ ਲਾਉਣੀ ਚੰਨਾਂ
ਔਖੀ ਤੋੜ ਨਿਭਾਉਣੀ ਏਂ ।
ਦੋ ਫੁੱਲ ਕੁਮਲਾਏ ਹੋਏ ਨੇ
ਸਾਡੇ ਨਾਲੋਂ ਬਟਣ ਚੰਗੇ,
ਜਿਹੜੇ ਹਿਕ ਨਾਲ ਲਾਏ ਹੋਏ ਨੇ ।
ਹੋਇਆ ਗਲ ਗਲ ਪਾਣੀ ਏਂ
ਅਜੇ ਤਕ ਤੂੰ ਮਾਹੀਆ
ਸਾਡੀ ਕਦਰ ਨਾ ਜਾਣੀ ਏਂ ।
ਚੰਨ ਬੱਦਲਾਂ ਵਿੱਚ ਆ ਨੀ ਗਿਆ
ਕੱਚਿਆ ਨੇ ਕਚ ਕੀਤਾ
ਸਾਡੇ ਪੱਕੇ ਨੂੰ ਵਟਾ ਨੀ ਗਿਆ
ਗਲ ਗਾਨੀ ਪਾਈ ਰੱਖੀਏ
ਜੀਹਦੇ ਨਾਲ ਦਿਲ ਲਾਈਏ
ਸਦਾ ਦਿਲ ਨਾਲ ਲਾਈ ਰੱਖੀਏ ।
ਠੰਡੀ ਛਾਂ ਹੋਵੇ ਏਸ ਰੁਖ ਦੀ
ਕਿੱਥੇ ਮਹੀਂਵਾਲ ਮੇਰਾ
ਸੋਹਣੀ ਮੱਛੀਆਂ ਨੂੰ ਰਾਹ ਪੁੱਛਦੀ।
ਫੁੱਲਾ ਵੇ ਗੁਲਾਬ ਦਿਆ
ਕਿੱਥੇ ਤੈਨੂੰ ਸਾਂਭ ਰੱਖਾਂ
ਮੇਰੇ ਮਾਹੀਏ ਦੇ ਬਾਗ਼ ਦਿਆ ।
ਅਸਾਂ ਚੰਨ ਨੂੰ ਗਵਾਹ ਕੀਤਾ
ਮੋਤੀਏ ਦੇ ਫੁੱਲ ਵਰਗਾ
ਨੀ ਦਿਲ ਤੇਰੇ ਤੇ ਫਿਦਾ ਕੀਤਾ
ਸਭ ਸੌਦੇ ਤਕਦੀਰਾਂ ਦੇ,
ਅਮੀਰਾਂ ਦੀਆਂ ਰੋਣ ਕਬਰਾਂ,
ਮੇਲੇ ਲੱਗਦੇ ਫ਼ਕੀਰਾਂ ਦੇ..||
ਓ ਬੱਗਾ-ਕੁੱਕੜ ਬਨੇਰੇ ਤੇ,
ਨੀਂ ਰੇਸ਼ਮੀ-ਦੁਪੱਟੇ ਵਾਲੀਏ,
ਮੁੰਡਾ ਆਸ਼ਿਕ ਤੇਰੇ ਤੇ..||
ਪਾਣੀ ਛੰਨੇ ਵਿੱਚੋਂ ਕਾਂ ਪੀਤਾ,
ਤੇਰੇ ਵਿੱਚੋਂ ਰੱਬ ਦਿਸਿਆ,
ਤੈਨੂੰ ਸਜਦਾ ਮੈਂ ਤਾਂ ਕੀਤਾ..||
ਮੇਰਾ ਸੂਟ ੲੇ ਲਾਲ ਮਾਹੀਅਾ
ਚੱਲਿਅਾ ਜੇ ਲਾਮਾਂ ਨੂੰ
ਮੈਨੂੰ ਲੈ ਚਲ ਨਾਲ ਮਾਹੀਅਾ
ਤੇਰੀ ਯਾਦ ਸਤਾਉਂਦੀ ਏ,
ਗੱਡੀਆਂ ਚ’ ਬੈਠਦਿਆਂ,
ਓ ਯਾਦ ਗੱਡਿਆਂ ਦੀ ਆਉਂਦੀ ਏ..||
ਪਾਣੀ ਵਿੱਚ ਵੀ ਲਕੀਰਾਂ ਨੇਂ,
ਦੁਨੀਆ ਨੇਂ ਜੱਗ ਖੱਟਿਆ,
ਤੇ ਰੱਬ ਖੱਟਿਆ ਫ਼ਕੀਰਾਂ ਨੇਂ..||
ਸੋਨੇ ਦੀਅਾਂ ਮੇਖਾਂ ਵੇ
ਵਿਅਾਹ ਵਿਚ ਨੱਚਦੇ ਨੂੰ
ਤੈਨੂੰ ਚੋਰੀ ਚੋਰੀ ਵੇਖਾਂ ਵੇ
ਸੜਕਾਂ ਤੇ ਰੋੜ੍ਹੀ ਏ,
ਨਾਲੇ ਮੇਰਾ ਛੱਲਾ ਲਾ ਲਿਆ,
ਨਾਲੇ ਉਂਗਲੀ ਮਰੋੜੀ ਏ..||
ਕੀ ਕਰਨਾਂ ਨਿਸ਼ਾਨੀ ਦਾ,
ਉਨ੍ਹਾਂ ਤੈਨੂੰ ਪਿਆਰ ਨਹੀਂ,
ਜਿੰਨਾਂ ਮਾਣ ਜਵਾਨੀਂ ਦਾ..||
ਨਦੀ ਵਿਚ ਫੁੱਲ ਤਰਦਾ
ਏਸ ਜੁਦਾਈ ਨਾਲੋ
ਰੱਬ ਪੈਦਾ ਹੀ ਨਾ ਕਰਦਾ
ਲੱਕੜੀ ਚ ਕਿਲ ਮਾਹੀਆ
ਲੋਕਾ ਦੀਆ ਰੋਣ ਅੱਖੀਆ
ਸਾਡਾ ਰੋਦਾ ਏ ਦਿਲ ਮਾਹੀਆ
ਲੋਕਾ ਦਿਆ ਪੱਥਰਾ ਦੀ ਪੀੜ ਰਤਾ ਨਾ ਹੋਈ
ਮਾਹੀਏ ਨੇ ਫੁਲ ਮਾਰਿਆ
ਸਾਡੀ ਰੂਹ ਅੰਬਰਾਂ ਤੱਕ ਰੋਈ
ਖੰਭ ਕਾਲੇ ਤਿੱਤਰਾਂ ਦੇ
ਇੱਕ ਵਾਰੀ ਮੇਲ ਕਰੀਂ
ਰੱਬਾ ਵਿਛੜੇ ਮਿੱਤਰਾਂ ਦੇ....
ਵੇ ਮਾਹੀਆ,
ਕੋਈ ਮੁੰਦਰੀ ਪਾਈ ਹੋਵੇ,
ਵੇ ਨੀਂਦਰ ਨਹੀ ਆਉਂਦੀ,
ਕਿਸੇ ਨਾਲ ਜੇ ਲਾਈ ਹੋਵੇ,
ਗਾਨੀ ਦੀਆਂ ਦੋ ਲੜੀਆਂ
ਇੱਕ ਵਾਰੀ ਆ ਮਾਹੀਆ
ਭਾਵੇਂ ਬਹਿ ਜਾਵੀਂ ਦੋ ਘੜੀਆਂ...
ਛੱਪੜੀ ਚ ਚੰਨ ਤਰਦਾ
ਏਸ ਜੁਦਾਈ ਨਾਲੋਂ
ਰੱਬ ਪੈਦਾ ਹੀ ਨਾ ਕਰਦਾ...
ਓ ਵੇਲ੍ਹਾ ਆਵੇਗਾ,
ਅੱਜ ਵੀ ਮਿਲਾਇਆ ਰੱਬ ਨੇਂ,
ਤੇ ਰੱਬ ਫ਼ੇਰ ਮਿਲਾਵੇਗਾ..||
ਦੋ-ਬੋਲ ਪਿਆਰਾਂ ਦੇ,
ਦੁਨੀਆ ਨੇਂ ਤਰੱਕੀ ਕਰ ਲਈ,
ਮੇਲੇ ਮੁੱਕ ਗਏ ਨੇਂ ਯਾਰਾਂ ਦੇ..||
ਤਸਵੀਰਾਂ ਨਾ ਮਿਲੀਆ
ਦੋ ਦਿਲ ਮਿਲ ਬੈਠੇ
ਤਕਦੀਰਾਂ ਨਾ ਮਿਲੀਆਂ
ਕੀ ਜਿਓਂਈਏ ਤੇ ਕੀ ਮਰੀਏ,
ਫ਼ੁੱਲਾਂ ਨਾਲ ਜੋ ਭੇਜੇ..
ਉਨ੍ਹਾਂ ਕੰਢਿਆਂ ਦਾ ਕੀ ਕਰੀਏ..||
ਕੁੰਡੇ ਲਾਉਂਦੀਆਂ ਤਾਕਾਂ ਨੂੰ,
ਨਿੱਕੀ ਹੁੰਦੀ ਮਰ ਜਾਂਦੀ,
ਠੰਡ ਪੈ ਜਾਂਦੀ ਸਾਕਾਂ ਨੂੰ,
ਸਾਰੇ ਸੌਦੇ ਦਿਲ ਦੇ ਨੇਂ,
ਫ਼ੁੱਲਾਂ ਕੋਲੋਂ ਬਚ ਕੇ ਰਹੀਂ,
ਫ਼ੁੱਲ ਕੰਢਿਆਂ ਚ’ ਖਿਲ ਦੇ ਨੇਂ..||
ਪਾਣੀ ਪਾਕ ਸਮੁੰਦਰਾਂ ਦੇ
ਯਾਰੀ ਤਾਂ ਦੋ ਦਿਨ ਦੀ
ਮਿਹਨੇ ਸਾਰੀਆਂ ਉਮਰਾਂ ਦੇ..
ਕੋਠੇ ਤੇ ਖਲੋ ਮਾਹੀਆ
ਚੰਨ ਭਾਵੇਂ ਚੜੇ ਨਾਂ ਚੜੇ
ਸਾਨੂੰ ਤੇਰੀ ਲੋਅ ਮਾਹੀਆ...
ਸਾਰੇ ਸੌਦੇ ਦਿਲ ਦੇ ਨੇ,
ਸਾਇੰਸ ਨੇ ਤਰੱਕੀ ਕਰਤੀ,
ਫੁੱਲ ਕੰਢਿਆਂ ਤੋ ਬਿਨਾਂ ਮਿਲਦੇ ਨੇ,
ਕਾਲੇ ਕਾਂ ਮਾਹੀਆ।
ਓਥੇ ਗੱਲਾਂ ਕਰੀਏ,
ਗੱਲਾਂ ਕਰਨੇ ਦੀ ਥਾਂ ਮਾਹੀਆ।
ਗਲ ਕਰ ਕੇ ਕੀ ਲੈਣਾ ਏ।
ਦੁਨੀਆ ਤੋਂ ਡਰ ਚੰਨ ਵੇ,
ਅਸੀਂ ਦੁਨੀਆ ’ਚ ਰਹਿਣਾ ਏ।
ਫੁੱਲ ਲੱਗ ਗਏ ਅਨਾਰਾਂ ਨੂੰ
ਦਰਸ਼ ਦਿਖਾ ਪਤਲੋ
ਨੀ ਸਾਨੂੰ ਇਸ਼ਕ ਬੀਮਾਰਾਂ ਨੂੰ,,,
ਕਾਟੋ ਫੁੱਲਾਂ ਰਹਿੰਦੀ ਏ,
ਦੁਨੀਆਂ ਤੋਂ ਨਾ ਡਰ ਸੱਜਣਾ,
ਇਹ ਤਾਂ ਭੌਂਕਦੀ ਰਹਿੰਦੀ ਏ,
ਕੋਈ ਬੱਕਰਾ ਥਲ ਮੋਇਆ,
ਮਸਲਾ ਇਸ਼ਕੇ ਦਾ,
ਨਹੀਂ ਦੁਨੀਆਂ ਤੋਂ ਹੱਲ ਹੋਇਆ
ਮੁੱਠੀ ਭਰੀ ਹੋਈ ਕਲੀਆਂ ਦੀ,
ਯਾਰ ਗੁਆ ਬੈਠੀ ਆਂ,
ਨਹੀਂ ਸੀ ਵਾਕਿਫ਼ ਗਲੀਆਂ ਦੀ
ਉਏ ਸਾਨੂੰ ਮਿਲਦਾ ਵਹਿਲ ਨਹੀਂ
ਇਸ਼ਕ ਹਕੀਕੀ ਸੱਜਣਾ
ਬੱਚਿਆਂ ਦਾ ਖੇਲ ਨਹੀਂ
ਕਾਲੀ ਘਟਾ ਚੜ ਆਈ ਏ
ਗੱਭਰੂ ਜੁਆਨ ਪੁੱਤ ਨੇ
ਜੁਆਨੀ ਨਸ਼ੇ ਲੇਖੇ ਲਾਈ ਏ,,,
ਬੇਰੀ ਨਾਲ ਕੰਡਾ ਕੋਈ ਨਾ,
ਆ ਢੋਲਾ ਗਲ ਲੱਗੀਏ,
ਵਿਹੜੇ ਵਿੱਚ ਬੰਦਾ ਕੋਈ ਨਾ।
ਚੁੱਲ੍ਹੇ ’ਚੋਂ ਅੱਗ ਪਾ ਲਾਂ ।
ਤੂੰ ਮੇਰਾ ਦੁਸ਼ਮਣ ਏਂ,
ਮੈਂ ਲੱਗੀਆਂ ਦੀ ਲੱਜ ਪਾਲਾਂ।
ਸੋਨੇ ਦਿਆ ਵੇ ਕੰਗਣਾ,
ਸੱਜਣਾ ਨੇ ਬੂਹਾ ਢੋਅ ਲਿਆ,
ਹੁਣ ਗਲੀ ਵਿੱਚੋਂ ਕੀ ਲੰਘਣਾ।
ਛੱਪੜੀ ਵਿਚ ਜੋਕਾਂ ਨੇ,
ਜਿਨਾ ਪਿਛੇ ਸਾਨੂ ਛੱਡਿਅਾ
ਸਾਡੀ ਜੁਤੀ ਦੀਅਾਂ ਨੋਕਾਂ ਨੇ!
ਲਾਡਾਂ ਦੀਏ ਪਲੀਏ ਨੀ।
ਮਿੱਠੀ ਮਿੱਠੀ ਗੱਲ ਕਰ ਜਾ,
ਮਿਸ਼ਰੀ ਦੀਏ ਡਲੀਏ ਨੀ।
ਬਾਗ਼ਾਂ ਵਿੱਚ ਮਹਿੰਦੀ ਏ।
ਇੱਕ ਗੇੜਾ ਮਾਰ ਮਾਹੀਏ ਤੂੰ,
ਬਾਲੋ ਬਾਰੀ ’ਚ ਬਹਿੰਦੀ ਏ।
ਗੱਡੀ ਚੱਲਦੀ ਏ ਲੀਕਾਂ ’ਤੇ
ਅੱਗੇ ਬਾਲੋ ਨਿੱਤ ਮਿਲਦੀ,
ਹੁਣ ਮਿਲਦੀ ਤਰੀਕਾਂ ’ਤੇ।
ਹਾਰ ਦੀਆਂ ਤਿੰਨ ਲੜੀਆਂ,
ਤੇਰਾ ਪਿੱਛਾ ਨਹੀਂ ਛੱਡਣਾ,
ਭਾਵੇਂ ਲੱਗ ਜਾਣ ਹੱਥਕੜੀਆਂ।
ਦੁੱਖ ਸਾਰੇ ਜਰ ਜਾਂਗੇ।
ਤੇਰੇ ਬਿਨਾਂ ਬਾਲੋ ਮੇਰੀਏ,
ਅਸੀਂ ਜਿਊਂਦੇ ਈ ਮਰ ਜਾਂਗੇ।
ਬਸ ਨੌਂ ਸੋ ਛਿਆਹਠ ਆਈ ,
ਉਦੋਂ ਅਸੀਂ ਉੱਜੜ ਗਏ,
ਜਦੋਂ ਵੱਸਣੇ ਦੀ ਜਾਚ ਆਈ।
ਦੋ ਗਿੱਟਕਾਂ ਰੀਠੇ ਦੀਆਂ,
ਗਬਰੂ ਭੁੱਲੇ ਰੰਗ ਮੁਸ਼ਕੀ,
ਹੁਣ ਤਾਂ ਉਡੀਕਾਂ ਚਿੱਟੇ ਦੀਆਂ,
ਮੁੱਠੀ ਭਰੀ ਹੋਈ ਕਲੀਆਂ ਦੀ,
ਯਾਰ ਗੁਆ ਬੈਠੀ ਆਂ,
ਨਹੀਂ ਸੀ ਵਾਕਿਫ਼ ਗਲੀਆਂ ਦੀ।
ਕੋਠੇ ਤੇ ਆਇਆ ਕਰੋ
ਘਰੇ ਥੋਡੇ ਰੇਂਜ ਨਹੀਂ
ਨਵਾਂ ਸਿਮ ਕੋਈ ਪਾਇਆ ਕਰੋ
ਕੋਠੇ 'ਤੇ ਚੜ੍ਹਿਅਾ ਕਰੋ
ਫੂਨ ਕਾਲ ਮਹਿੰਗੀ ਹੋ ਗੲੀ
ਗੱਲ ਸੈਨਤਾਂ ਦੇ ਨਾਲ ਕਰੋ
ਅੱਖੀਆਂ ਚ ਨੀਰ ਆਇਆ,
ਓਦੋਂ ਸਾਨੂੰ ਮਾਹੀ ਮਿਲਿਆ,
ਜਦੋਂ ਵਕਤ ਅਖ਼ੀਰ ਆਇਆ।
ਕਾਲੇ ਰੰਗ ਦੇ ਮਲੋਕ ਹੁੰਦੇ,
ਲੱਗੀਆਂ ਨਹੀਂ ਭੁੱਲਦੇ,
ਜਿਹੜੇ ਅਸਲੀ ਲੋਕ ਹੁੰਦੇ।
ਵਿੱਚ ਕਬਰ ਖਿਆਲ ਆਇਆ,
ਰੂਹ ਕੋਲੋਂ ਬੁੱਤ ਪੁੱਛਦਾ ,
ਮਾਹੀਆ ਕਿੱਥੋਂ ਤੱਕ ਨਾਲ ਆਇਆ,
ਵੇ ਹਾਏ ਮੇਰਾ ਦਿੱਲ ਹਿੱਲਿਆ
ਪੱਕੀ ਰਹਿਗੀ ਵੇ ਤਵੇ 'ਤੇ ਰੋਟੀ,
ਮਾਹੀ ਬਸਰੇ ਨੂੰ ਤੁਰ ਚੱਲਿਆ,
ਤੈਨੂੰ ਆਉਂਦੀ ਨੀ ਸੰਗ ਮਾਹੀਆ
ਗਾਲੀ ਵਿੱਚ ਬੜਾ ਖੰਘਨੈ
ਹੁਣ ਸਾਹਮਣੇ ਵੀ ਖੰਘ ਮਾਹੀਆ
ਕੋਠੇ 'ਤੇ ਕਾਂ ਬੋਲੇ
ੲਿਸ਼ਕੇ ਦੀ ਗੱਲ ਚਲ ਪੲੀ
ੳੁਥੇ ਤੇਰਾ ਮੇਰਾ ਨਾਂ ਬੋਲੇ
ਕੋਠੇ ਤੇ ਕਾਨਾ ਏ
ਮਿਲਣਾ ਤੇ ਰੱਬ ਨੂੰ ਏ
ਤੇਰਾ ਪਿਆਰ ਬਹਾਨਾ ਏ
ਕੋਠੇ ਤੇ ਆਇਆ ਕਰੋ
ਜਦੋਂ ਅਸੀਂ ਸੌਂ ਜਾਈਏ
ਤੁਸੀਂ ਮੱਖੀਆਂ ਉਡਾਇਆ ਕਰੋ
ਗੁੜ ਥੋੜਾ ਖਾਇਆ ਕਰੋ
ਮੱਖੀਆਂ ਨਹੀਂ ਉਡਾਣੀਆਂ,
ਤੁਸੀਂ ਰੋਜ਼ ਨਹਾਇਆ ਕਰੋ।
ਬਾਰੀ ਵਿਚ ਸੀਖਾਂ ਨੇ ,
ਪਰਾਂ ਹੋ ਕੇ ਬਹਿ ਮਾਹੀਆ ,
ਤੇਰੇ ਸਿਰ ਵਿਚ ਲੀਖਾਂ ਨੇ।
ਬਾਕੀ ਸਾਰੇ ਕੰਮ ਛੱਡ ਕੁੜੀੲੇ
ਲੀਖਾਂ ਦੀਅਾਂ ਜੂੰਅਾਂ ਬਣੀਅਾਂ
ਹਾੜਾ, ਰੋਲ਼ ਪਾਕੇ ਕੱਢ ਕੁੜੀੲੇ
ਬਾਈਸਾਈਕਲ ਚਲਾਈ ਜਾਂਦੇ ਓ
ਨਾਲੇ ਤੁਹਾਡਾ ਨੱਕ ਵੱਗਦਾ
ਨਾਲੇ ਕੁਲਫੀ ਖਾਈ ਜਾਂਦੇ ਓ
ਜਾਨ ਸੂਲ਼ੀ ਤੇ ਨਾ ਟੰਗਿਅਾ ਕਰੋ
ਜੇ ਸਾਡੇ ਨਾਲ ਨਹੀਂ ਬੋਲਣਾ
ਸਾਡੀ ਗਲ਼ੀ ਵੀ ਨਾ ਲੰਘਿਅਾ ਕਰੋ
ਜਿੰਦ ਕੀ ਪਈ ਸਹਿੰਦੀ ਏ,
ਬਿਰਹੋਂ ਦਾ ਮਲ਼ ਵੱਟਣਾ,
ਹੱਥੀਂ ਅੱਗ ਦੀ ਮਹਿੰਦੀ ਏ
ਕਣੀਆਂ ਪਈਆਂ ਵਰ੍ਹਦੀਆਂ ਨੇ
ਧੀਆਂ ਨੂੰ ਸੰਧਾਰੇ ਬੇਜ ਕੇ
ਮਾਵਾਂ ਪਈਆਂ ਠਰਦੀਆਂ ਨੇ
ਘਟਾ ਕਾਲੀ ਛਾ ਜਾਣੀ ਏ
ਛਮ ਛਮ ਮੇਘ ਬਰਸੇ
ਹਰਿਆਲੀ ਆ ਜਾਣੀ ਏ
ਰੱਬਾ ਸਾਵਣ ਵਰ੍ਹਾਉਣਾ ਏ
ਖਿੜੀਆਂ ਫਸਲਾਂ ਵੇਖ
ਕਿਸਾਨ ਵੀਰ ਮੁਸਕਾਉਣਾ ਏ
ਪੈਲਾਂ ਮੋਰਾਂ ਨੇ ਪਾਉਣੀਆਂ ਨੇ
ਸਾਵਣ ਦੇ ਗੀਤ ਗਾ ਕੇ
ਅਸਾਂ ਰੌਣਕਾਂ ਲਾਉਣੀਆਂ ਨੇ
ਦਿਨ ਪਿਅਾਰੇ ਨੇ ਸਾਵਣ ਦੇ
ਹੌਲੀ ਹੋਲ਼ੀ ਵਰ੍ਹ ਸਾੳੁਣਾ
ਘਰ ਮਾਹੀੲੇ ਨੂੰ ਅਾਵਣ ਦੇ
ਗੱਡੀ ਆ ਗਈ ਏ ਟੇਸ਼ਣ ਤੇ,
ਪਰਾਂ ਹੱਟ ਵੇ ਬਾਬੂ
ਸਾਨੂੰ ਮਾਹੀਆ ਵੇਖਣ ਦੇ।
ਕਿੳੁਂ ਚੁੱਪ ਮਾਂ ਜਾੲਿਅਾ ਵੇ
ਸੱਸ ਮੇਰੀ ਨਿੱਤ ਪੁੱਛਦੀ
ਤੇਰਾ ਵੀਰ ਨਹੀਂ ਅਾੲਿਅਾ ੲੇ
ਰੰਗ ਹੋ ਗਿਅਾ ਬਸਾਰ ਭੈਣੇ
ਤਾਪ ਨਹੀਂ ਖਹਿੜਾ ਛੱਡਦਾ
ਤੇਰੀ ਭਾਬੀ ਬੀਮਾਰ ਭੈਣੇ
ਰੇ ਦੁੱਖੜੇ ਵੰਡਾ ਜਾੳੂਂਗੀ
ਕਾਂ ਹੱਥ ਸਨੇਹਾ ਘੱਲ ਦੲੀਂ
ਗੱਡੀ ਤੱੜਕੇ ਦੀ ਅਾ ਜਾੳੂਂਗੀ
ਮੋਰ ਚੁੰਨੀ ‘ਤੇ ਪੁਆ ਲੈਣੇ
ਪੈਲਾਂ ਅੰਗ ਸੰਗ ਪਾਉਣੀਆਂ
ਜਿੰਦੇ ਬੱਦਲਾਂ ਨੂੰ ਲਾ ਲੈਣੇ
ਬੂਟਾ ਹਰਿਆ ਸੁੱਕ ਚੱਲਿਆ
ਐਸ਼ ਅਸਾਂ ਕੀ ਕਰਨੀ
ਜਦੋਂ ਸਾਵਣ ਹੀ ਮੁੱਕ ਚੱਲਿਆ।
ਬੀਜ ਨਵੇਂ ਕੋਈ ਪਾ ਚੱਲੀਏ
ਮੁਹੱਬਤਾਂ ਦੀ ਛਾਂ ਹੋਵੇ
ਬੂਟੇ ਸਾਂਝਾਂ ਵਾਲੇ ਲਾ ਚੱਲੀਏ
ਗਜ ਟੁੱਟ ਗਿਆ ਦਰਜੀ ਦਾ,
ਨਾਂ ਸਾਨੂੰ ਘਰ ਜੁੜਿਆ,
ਨਾਂ ਮਾਹੀਆ ਮਰਜੀ ਦਾ|
ਘੋੜੀ ਨੇ ਲਿੱਦ ਕੀਤੀ,
ਵੇ ਜਿੱਥੇ ਸਾਡਾ ਸਹੁ ਨਾਂ ਡੁੱਬੇ
ਉਥੇ ਮਾਪਿਆਂ ਨੇ ਜਿਦ ਕੀਤੀ|
ਕੰਨੀ ਕਾਂਟੇ ਪਾਏ ਹੋਏ ਆ,
ਸਾਡੇ ਨਾਲੋ ਬਟਣ ਚੰਗੇ,
ਜ੍ਹੇੜੇ ਸੀਨੇ ਨਾਲ ਲਾਏ ਹੋਏ ਆ|
ਬਾਗੇ ਵਿਚ ਚੁਅਲਾ ਚੌਂਕਾ
ਹੁਣ ਦੀਆਂ ਕੁੜੀਆਂ ਦਾ,
ਭੀੜਾ ਕੁੜਤਾ ਤੇ ਤੰਗ ਪ੍ਹੌਚਾ|
ਦੋ ਤਾਰਾਂ ਪਿੱਤਲ ਦੀਆਂ,
ਜਦੋ ਮਾਹੀ ਯਾਦ ਆਵੇ,
ਅੱਗਾਂ ਬਲ ਬਲ ਨਿਕਲਦੀਆਂ|
ਕੋਰੇ ਘੜੇ ਤੇ ਪਿਆਲਾ ਏ,
ਸੱਜਣਾਂ ਨੇ ਹੱਥ ਮਾਰਿਆ,
ਜਿਉ ਗਰਮ ਮਸਾਲਾ ਏ|
ਦੋ ਫੁਲਕੇ ਫੁੱਲ ਗਏ ਨੇ ,
ਪ੍ਰੀਤ ਲਗਾ ਕੇ ਚੰਨਾਂ
ਅੱਜ ਚੇਤੇ ਭੁੱਲ ਗਏ ਨੇ |
ਸਾਬਣ ਦੀ ਗਾਚੀ ਆ,
ਸਾਨੂੰ ਤਾਂ ਛੋੜ ਚਲੇ,
ਪਰਦੇਸੀ ਜਾਤੀ ਆ|
ਗੱਡੀ ਆਈ ਏ ਟੇਸ਼ਣ ’ਤੇ,
ਪਰਾਂ ਹੋ ਜਾ ਵੇ ਬਾਬੂ,
ਸਾਨੂੰ ਮਾਹੀਏ ਨੂੰ ਦੇਖਣ ਦੇ
ਗੱਡੀ ਤੁਰਦੀ ਨੂੰ ਪਾਵਾਂ ਰੱਸੀਆਂ
ਰੂਹੋਂ ਸੱਖਣੇ ਕਲਬੂਤ ਦੋ ਬੰਨ੍ਹਤੇ
ਰੂਹਾਂ ਕਿਤੇ ਹੋਰ ਵਸੀਆਂ
ਦਿਲ ਹੋ ਗਿਆ ਆਰੇ ਤੇ
ਵੇਖ ਕਾੜ੍ਹਨੀ ਦੇ ਦੁੱਧ ਵਰਗਾ
ਫੁੱਲ ਕਾਸ਼ਨੀ ਚੁਬਾਰੇ 'ਤੇ.
ਸਵਰਗਾਂ ਦਾ ਰਾਜ ਜਿਹਾ
ਪੰਜਾਬੀ ਲੋਕਧਾਰਾ ਸੱਜਣੋ
ਫੁੱਲਾਂ ਕਲੀਅਾਂ ਦਾ ਬਾਗ ਜਿਹਾ
ਗੱਡੀ ਚਲਦੀ ਏ ਸੰਗਲਾਂ ਤੇ,
ਅੱਗੇ ਮ੍ਹਾਈਆ ਨਿੱਤ ਮਿਲਦਾ,
ਹੁਣ ਮਿਲਦਾ ਏ ਮੰਗਲਾਂ ਤੇ|
ਗੱਡੀ ਚਲਦੀ ਸਲਾਖਾਂ ਤੇ,
ਜਦੋ ਮ੍ਹਾਈਆ ਯਾਦ ਆਵੇ,
ਹੰਝੂ ਡਿਗਦੇ ਕਿਤਾਬਾਂ ਤੇ|
ਗੱਡੀ ਚਲਦੀ ਸਲਾਖਾਂ ਤੇ,
ਅੱਗੇ ਮ੍ਹਾਈਆ ਨਿੱਤ ਮਿਲਦਾ,
ਹੁਣ ਮਿਲਦਾ ਏ ਆਖਾਂ ਤੇ|
ਭੁੱਗਾ ਤਿਲਾਂ ਦਾ ਬਣਾਉਣਾ ਏਾ,
ਲੋਹੜੀ ਦਾ ਨਿੱਘ ਮਾਣੀਏ,
ਵੈਰ ਦਿਲਾਂ 'ਚ ਨਾ ਪਾਉਣਾ ਏ
ਆਪਾਂ ਰੀਤ ਨਵੀਂ ਪਾਉਣੀ ਏ,
ਧੀ ਪੁੱਤ ਇੱਕੋ ਜਾਣ ਕੇ,
ਲੋਹੜੀ ਦੋਹਾਂ ਦੀ ਮਨਾਉਣੀ ਏ
ਦੋ ਤਾਰਾਂ ਲਿਸ਼ਕਦੀਆਂ
ਮੈਂ ਤੇਰੀ ਨਬਜ਼ ਵੇਖੀ
ਤੈਨੂੰ ਮਰਜ਼ਾਂ ਇਸ਼ਕ ਦੀਆਂ
ਇਸ਼ਕ਼ ਮਜਾਜੀ ਏ
ਸੰਭਲ ਕੇ ਚੱਲ ਸੱਜਣਾ
ਇਹ ਤਿਲਕਣ ਬਾਜੀ ਏ |
ਚਿੱਟਾ ਫੁੰਮਣ ਪਰਾਂਦੇ ਦਾ,
ਘਰ ਬੈਠੀ ਸੁਖਣਾਂ ਕਰਾਂ,
ਨਾਮਾਂ ਟੁੱਟ ਜਾਏ ਜਾਂਦੇ ਦਾ|
ਮਸਰਾਂ ਦੀਆਂ ਟੋਕਰੀਆਂ,
ਅਸੀ ਛੋਡੇ ਭੈਣ ਭਰਾ,
ਤੁਸੀ ਛੋਡੋ ਨੌਕਰੀਆਂ|
ਘੜਾ ਖੂਹ ਤੇ ਛੋੜ ਆਈ ਆਂ
ਕਿ ਅੱਜ ਦਿਲ ਖਫਾ ਏ ,
ਮੈਂ ਮਾਹੀਏ ਨੂੰ ਤੋਰ ਆਈ ਆਂ
ਦੀਵਾ ਬਲਦਾ ਬਨੇਰੇ ਤੇ
ਗਲੀ- ਗਲੀ ਤੂੰ ਫਿਰਦਾ
ਵੇ ਮੈਂ ਆਸ਼ਿਕ ਤੇਰੇ ਤੇ
ਮਸਰਾਂ ਦੀ ਗਹਾਈ ਕੀਤੀ,
ਮਾਪਿਆਂ ਦੀ ਧੀ ਲਾਡਲੀ,
ਤੁਸਾਂ ਬੇ ਪਰਵ੍ਹਾਈ ਕੀਤੀ|
ਕੋਟ ਕੀਲੀ ਉੰਤੇ ਟੰਗਿਆ ਕਰੋ,
ਸਾਡੇ ਨਾਲ ਨ੍ਹਈਉ ਬੋਲਣਾ,
ਸਾਡੀ ਗਲੀ ਵੀ ਨਾਂ ਲੰਘਿਆ ਕਰੋ|
ਕੋਟ ਕੀਲੀ ਨਾਲ ਟੰਗਣਾਂ ਏ ,
ਗਲੀ ਤੇਰੇ ਪੇ ਦੀ ਨ੍ਹਈਉਂ ,
ਅਸਾਂ ਸੌ ਬਾਰੀ ਲੰਘਣਾਂ ਏ |
ਕੋਠੋ ਤੇ ਰੱਸੀਆਂ ਨੇ
ਕਿ ਕੱਚੀਏ ਕਰਾਰਾਂ ਦੀਏ
ਗੱਲਾਂ ਘਰ ਜਾਕੇ ਦੱਸੀਆਂ ਨੇ
ਸਾਰੇ ਸੌਦੇ ਦਿਲ ਦੇ ਨੇਂ,
ਫ਼ੁੱਲਾਂ ਕੋਲੋਂ ਬਚ ਕੇ ਰਹੀਂ,
ਫ਼ੁੱਲ ਕੰਢਿਆਂ ਚ’ ਖਿਲ ਦੇ ਨੇਂ..||
ਤੇਰੀ ਯਾਦ ਸਤਾਉਂਦੀ ਏ,
ਗੱਡੀਆਂ ਚ’ ਬੈਠਦਿਆਂ,
ਓ ਯਾਦ ਗੱਡਿਆਂ ਦੀ ਆਉਂਦੀ ਏ..||
ਕੋਠੇ ਤੇ ਤਾਰ ਪਈ
ਫੁੱਲ ਵੇ ਗੁਲਾਬ ਦਿਆ
ਰਾਤੀਂ ਤੇਰੇ ਪਿੱਛੇ ਮਾਰ ਪਈ
ਕੀ ਜਿਓਂਈਏ ਤੇ ਕੀ ਮਰੀਏ,
ਫ਼ੁੱਲਾਂ ਨਾਲ ਜੋ ਭੇਜੇ..
ਉਨ੍ਹਾਂ ਕੰਢਿਆਂ ਦਾ ਕੀ ਕਰੀਏ..|
ਬਾਗੇ ਵਿੱਚ ਪਿੱਤਲ ਪਿਆ ,
ਮਾਹੀਏ ਮੈਨੂੰ ਅੱਖ ਮਾਰੀ ,
ਮੇਰਾ ਹਾਸਾ ਨਿਕਲ ਗਿਆ
ਆਟਾ ਗੁਅਨ ਕੇ ਪਲੱਥ ਕੀਤਾ,
ਅਸਾਂ ਤੈਨੂੰ ਕੀ ਆਖਿਆ,
ਕ੍ਹੇੜੀ ਗੱਲ ਦਾ ਤੂੰ ਵੱਟ ਕੀਤਾ|
ਚਿੱਟਾ ਕੁੱਕੜ ਬਨੇਰੇ ਤੇ,
ਕਾਸ਼ਨੀ ਡਵੱਟੇ ਵਾਲੀਏ
ਮੁੰਡਾ ਆਸ਼ਕ ਤੇਰੇ ਤੇ|
ਹੁਣ ਪੈ ਗਈਆਂ ਤਰਕਾਲਾਂ ਵੇ ,
ਕਿ ਵਿੱਚੋ ਤੇਰੀ ਸੁੱਖ ਮੰਗਦੀ
ਕੱਢਾ ਉੱਤੋਂ- ਉੱਤੋਂ ਗਾਲਾਂ ਵੇ
ਸੜਕਾਂ ਤੇ ਰੋੜ੍ਹੀ ਏ,
ਨਾਲੇ ਮੇਰਾ ਛੱਲਾ ਲਾ ਲਿਆ,
ਨਾਲੇ ਉਂਗਲੀ ਮਰੋੜੀ ਏ..||
ਚਿੱਟਾ ਫੁੰਮਣ ਪਰਾਂਦੇ ਦਾ,
ਬ੍ਹਾਰ ਖੜੀ ਮੈ ਭਿੱਜ ਗਈ,
ਬੂਹਾ ਖ੍ਹੋਲ ਵਰਾਂਡੇ ਦਾ|
ਕੀ ਕਰਨਾਂ ਨਿਸ਼ਾਨੀ ਦਾ,
ਉਨ੍ਹਾਂ ਤੈਨੂੰ ਪਿਆਰ ਨਹੀਂ,
ਜਿੰਨਾਂ ਮਾਣ ਜਵਾਨੀਂ ਦਾ..||
ਗੱਡੀ ਆ ਗਈ ਟੇਸ਼ਣ ਤੇ,
ਪ੍ਹਰਾਂ ਹੋ ਕੇ ਮਰ ਬਾਬੂ,
ਸਾਨੂੰ ਮ੍ਹਾਈਆ ਤਾਂ ਦੇਖਣ ਦੇ|
ਗੱਡੀ ਆ ਗਈ ਘੂੰ ਕਰ ਕੇ,
ਹੁਣ ਕਿਉ ਰੋਨੀ ਆਂ ਬਾਲੋ,
ਬਸਰੇ ਵਲ ਮੂੰਅ ਕਰ ਕੇ|
ਗੱਡੀ ਆਉ ਦੀ ਨੂੰ ਲੁੱਕ ਲਾਮਾਂ
ਮਾਹੀਏ ਆਉਂਦੇ ਨੂੰ,
ਬੋਦਾ ਵਾਹ ਕੇ ਕਲਿੱਪ ਲਾਮਾਂ|
ਗਿੱਲੀ ਕੰਧ ਤੇ ਮਧਾਣੀ ਏਂ ,
ਰੰਨਾਂ ਤੁਸੀ ਦੋ ਰੱਖੀਆਂ,
ਰੋਟੀ ਕ੍ਹੇਦੇ ਵਲ ਖਾਣੀ ਏ |
ਗਿੱਲੀ ਕੰਧ ਤੇ ਮਧਾਣੀ ਏਂ ,
ਰੰਨਾਂ ਅਸੀ ਦੋ ਰੱਖੀਆਂ,
ਰੋਟੀ ਦੋਹਾਂ ਵਲ ਖਾਣੀ ਏ |
ਪਛਵਾੜੇ ਖੂਅ ਮ੍ਹਾਈਆ,
ਘੜਾ ਸਾਡਾ ਡੁੱਬਦਾ ਨ੍ਹਈਉ ,
ਸਾਡਾ ਤਰਸਦਾ ਰੂਅ ਮ੍ਹਾਈਆ|
ਪਛਵਾੜੇ ਬੇਰੀ ਏ,
ਘੜਾ ਤੇਰਾ ਮੈ ਡੋਬਾਂ,
ਅੱਗੇ ਕਿਸਮਤ ਤੇਰੀ ਏ|
ਬਾਗੇ ਵਿਚ ਰੂਲ ਪਿਆ,
ਅੱਜ ਸਾਡੇ ਮ੍ਹਾਈਏ ਆਉਣਾਂ,
ਲੋਕਾਂ ਨੂੰ ਸੂਲ ਪਿਆ|
ਕੀ ਲੈਣਾ ਏ ਖਾਬਾਂ ਤੋਂ..
ਸਾਲ ਕਈ ਲੰਘ ਨੇ ਗਏ
ਜਿੰਦ ਛੁੱਟੀ ਨਾ ਆਜ਼ਾਬਾਂ ਤੋਂ
ਭਰ ਨੈਣਾਂ ਵਿੱਚ ਖ਼ਾਬ ਅੜੀਏ..
ਇੱਕ ਦਿਨ ਮਹਿਕਣਗੇ
ਸਾਡੇ ਲੇਖਾਂ ਦੇ ਬਾਗ ਅੜੀਏ
ਬਾਗੇ ਵਿਚ ਖੰਡ ਪਈ ਏ,
ਅੱਜ ਸਾਡੇ ਮ੍ਹਾਈਏ ਨੇ ਆਉਣਾਂ,
ਸਾਡੇ ਸੀਨੇ ਠੰਢ ਪਈ ਏ|
ਰਾਤੀਂ ਚੰਨ ਜਦੋਂ ਚੜ੍ਹਦਾ ਸੀ..
ਕਾਹਦੀ ਮੈਨੂੰ ਈਦ ਸਖੀਓ
ਮੇਰਾ ਚੰਨ ਪਿਆ ਲੜਦਾ ਸੀ
ਗੱਡੀ ਚਲਦੀ ਖਲੋ ਗਈ ਏ,
ਜ੍ਹੇਨੂੰ ਖੜੀ ਤੂੰ ਡੀਕਣਾਂ,
ਓਅਦੀ ਬਦਲੀ ਹੋ ਗਈ ਏ|
ਕਾਲੀ ਪੂਰਨਮਾਸ਼ੀ ਏ..
ਸਾਰਾ ਦਿਨ ਦਿਲ ਰੋਂਦਾ
ਭਾਂਵੇ ਬੁੱਲ੍ਹੀਆਂ 'ਤੇ ਹਾਸੀ ਏ
ਪੀਲੀ ਮਿੱਟੀ ਆ ਜਲੰਧਰਾਂ ਦੀ,
ਮ੍ਹਾਈਆ ਪਰਦੇਸ ਗਿਆ,
ਸੁੰਨ ਪੈ ਗਈ ਅੰਦਰਾਂ ਦੀ|
ਨੈਣ ਬਾਰਿਸ਼ਾਂ ਨੂੰ ਕੱਜਦੇ ਨੇ..
ਸਾਉਣ ਖੌਰੇ ਕਿੱਥੇ ਬਰਸੇ
ਲੇਖੀਂ ਬੱਦਲ ਪਏ ਗੱਜਦੇ ਨੇ
ਰੋ ਰੋ ਦੀਦੇ ਨਾ ਰੱਜਦੇ ਨੇ..
ਲੋਕੀਂ ਕਹਿੰਦੇ ਅੱਖੀਆਂ ਉੱਤੇ
ਤੇਰੇ ਹੰਝੂ ਬੜੇ ਸੱਜਦੇ ਨੇ
ਸੜਕੇ ਤੇ ਰੋੜੀ ਏ,
ਨਾਲੇ ਮੇਰਾ ਛੱਲਾ ਲ੍ਹਾ ਲਿਆ,
ਨਾਲੇ ਉ ਗਲ ਮਰੋੜੀ ਏ|
ਸੜਕੇ ਤੋ ਰੋੜੀ ਏ,
ਕ੍ਹੇੜਾ ਤੇਰਾ ਛੱਲਾ ਲ੍ਹਾ ਲਿਆ,
ਕ੍ਹੇੜੀ ਉ ਗਲ ਮਰੋੜੀ ਏ|
ਸੜਕੇ ਤੇ ਰੋੜੀ ਏ,
ਸੱਜਾ ਮੇਰਾ ਛੱਲਾ ਲ੍ਹਾ ਲਿਆ,
ਖੱਬੀ ਉ ਗਲ ਮਰੋੜੀ ਏ|
ਢੋਲਾ ਹੱਸ ਨਾ ਬੁਲਾਇਆ ਕਦੀ..
ਮੁੱਠੀ ਵਿਚੋਂ ਰੇਤ ਫਿਸਲੀ
ਵਹਿ ਗਈ ਉਮਰਾ ਵੀ ਬਣਕੇ ਨਦੀ
ਕੁੰਡੇ ਟੁੱਟ ਗਏ ਕ੍ਹੜਾਈਆਂ ਦੇ,
ਖੇਖਣ ਕੁਆਰੀਆਂ ਦੇ,
ਮੰਦੇ ਹਾਲ ਵ੍ਹਿਆਈਆਂ ਦੇ|
ਵਹਿ ਗਈ ਉਮਰਾ ਵੀ ਬਣਕੇ ਨਦੀ..
ਨਦੀ ਵਾਲੇ ਪਾਣੀਆਂ ਵਿਚੋਂ
ਤੇਰਾ ਸਾਇਆ ਨਾ ਦਿਖਿਆ ਕਦੀ
ਧੰਨਵਾਦ ਜੀ
ReplyDeleteਵੱਲੋਂ: ਪੰਜਾਬੀ ਲੋਕਧਾਰਾ
https://www.facebook.com/photo.php?fbid=121787668430544&set=gm.1609278022415559&type=3&theater
ReplyDeleteਸਾਡੇ ਵਿਰਸੇ ਨੂੰ ਸਾਂਭਣ ਲਈ ਮੈਂ ਪੰਜਾਬੀ ਲੋਕਧਾਰਾ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ।
ReplyDeleteਬਹੁਤ ਖੂਬ 👏👏👏
ReplyDelete