ਚਰਖਾ ਚੰਨਣ ਦਾ - ਹਰਬੰਸ ਸਿੰਘ 'ਅਖਾੜਾ'
ਚਰਖਾ ਚੰਨਣ ਦਾ
ਮੇਰਾ ਵੀਰ ਲਿਆਇਆ ਨੀ।
ਪੂਣੀਆਂ ਕੱਤ-ਕੱਤ ਕੇ
ਮੈਂ ਸੂਤ ਬਣਾਇਆ ਨੀ।
ਚਰਖਾ ਚੰਨਣ ਦਾ
ਮੈਂ ਕੱਤੇ ਗੋਹੜੇ ਨੀ।
ਮਾਵਾਂ ਧੀਆਂ ਦੇ
ਪੈ ਗਏ ਵਿਛੋੜੇ ਨੀ।
ਚਰਖਾ ਚੰਨਣ ਦਾ
ਇਹਦੀ ਗੂੰਜ ਸਤਾ ਜਾਵੇ।
ਸਹੁਰੀਂ ਬੈਠੀ ਨੂੰ
ਮਾਂ ਚੇਤੇ ਆ ਜਾਵੇ।
ਚਰਖਾ ਚੰਨਣ ਦਾ
ਅੰਬੀ ਹੇਠਾਂ ਕੱਤਾਂ ਨੀ।
ਪੱਲੇ ਬੰਨ੍ਹ ਲਈਆਂ
ਮਾਏ ਤੇਰੀਆਂ ਮੱਤਾਂ ਨੀ।
ਚਰਖਾ ਚੰਨਣ ਦਾ
ਸੁਹਾਗ ਪਟਾਰੀ ਵੇ।
ਬਾਬਲ ਘਰ ਤੇਰੇ
ਮੇਰੀ ਸੀ ਸਰਦਾਰੀ ਵੇ।
ਚਰਖਾ ਚੰਨਣ ਦਾ
ਤੇ ਤੀਆਂ ਸਾਉਣ ਦੀਆਂ।
ਸਹੁਰੇ ਬੈਠੀ ਨੂੰ ਮਾਂ
ਯਾਦਾਂ ਆਉਣਗੀਆਂ।
ਚਰਖਾ ਚੰਨਣ ਦਾ
ਯੁੱਗਾਂ ਤੱਕ ਚੱਲੇ ਵੇ।
ਵੀਰ ਘਰ ਪੁੱਤ ਜੰਮਿਆ
ਹੋਏ ਭਾਗ ਸਵੱਲੇ ਵੇ।
ਚਰਖਾ ਚੰਨਣ ਦਾ
ਘਰ ਬਾਰ ਸਵਾਰੇ ਵੇ।
ਜਿਉਂਦਾ ਰਹਿ ਵੀਰਾ
ਤੇਰੇ ਵਸਣ ਚੁਬਾਰੇ ਵੇ।
ਚਰਖਾ ਚੰਨਣ ਦਾ
ਮੈਨੂੰ ਜਾਨ ਤੋਂ ਪਿਆਰਾ ਵੇ।
'ਅਖਾੜੇ' ਵਾਲੇ ਵੀਰਾ
ਮੈਨੂੰ ਤੇਰਾ ਸਹਾਰਾ ਵੇ।
ਚਰਖਾ ਚੰਨਣ ਦਾ
ਮੇਰਾ ਵੀਰ ਲਿਆਇਆ ਨੀ।
ਪੂਣੀਆਂ ਕੱਤ-ਕੱਤ ਕੇ
ਮੈਂ ਸੂਤ ਬਣਾਇਆ ਨੀ।
ਚਰਖਾ ਚੰਨਣ ਦਾ
ਮੈਂ ਕੱਤੇ ਗੋਹੜੇ ਨੀ।
ਮਾਵਾਂ ਧੀਆਂ ਦੇ
ਪੈ ਗਏ ਵਿਛੋੜੇ ਨੀ।
ਚਰਖਾ ਚੰਨਣ ਦਾ
ਇਹਦੀ ਗੂੰਜ ਸਤਾ ਜਾਵੇ।
ਸਹੁਰੀਂ ਬੈਠੀ ਨੂੰ
ਮਾਂ ਚੇਤੇ ਆ ਜਾਵੇ।
ਚਰਖਾ ਚੰਨਣ ਦਾ
ਅੰਬੀ ਹੇਠਾਂ ਕੱਤਾਂ ਨੀ।
ਪੱਲੇ ਬੰਨ੍ਹ ਲਈਆਂ
ਮਾਏ ਤੇਰੀਆਂ ਮੱਤਾਂ ਨੀ।
ਚਰਖਾ ਚੰਨਣ ਦਾ
ਸੁਹਾਗ ਪਟਾਰੀ ਵੇ।
ਬਾਬਲ ਘਰ ਤੇਰੇ
ਮੇਰੀ ਸੀ ਸਰਦਾਰੀ ਵੇ।
ਚਰਖਾ ਚੰਨਣ ਦਾ
ਤੇ ਤੀਆਂ ਸਾਉਣ ਦੀਆਂ।
ਸਹੁਰੇ ਬੈਠੀ ਨੂੰ ਮਾਂ
ਯਾਦਾਂ ਆਉਣਗੀਆਂ।
ਚਰਖਾ ਚੰਨਣ ਦਾ
ਯੁੱਗਾਂ ਤੱਕ ਚੱਲੇ ਵੇ।
ਵੀਰ ਘਰ ਪੁੱਤ ਜੰਮਿਆ
ਹੋਏ ਭਾਗ ਸਵੱਲੇ ਵੇ।
ਚਰਖਾ ਚੰਨਣ ਦਾ
ਘਰ ਬਾਰ ਸਵਾਰੇ ਵੇ।
ਜਿਉਂਦਾ ਰਹਿ ਵੀਰਾ
ਤੇਰੇ ਵਸਣ ਚੁਬਾਰੇ ਵੇ।
ਚਰਖਾ ਚੰਨਣ ਦਾ
ਮੈਨੂੰ ਜਾਨ ਤੋਂ ਪਿਆਰਾ ਵੇ।
'ਅਖਾੜੇ' ਵਾਲੇ ਵੀਰਾ
ਮੈਨੂੰ ਤੇਰਾ ਸਹਾਰਾ ਵੇ।
No comments:
Post a Comment