Monday, 18 July 2016


ਜਿੰਦਗੀ - ਪੂਰਨ ਕਾਉਂਕੇ

ਅਸੀਂ ਤਾਂ
ਜਿੰਦਗੀ ਜਿਉਣ ਆਏ ਸਾਂ
ਨਹੀਂ ਪਤਾ ਸੀ
ਕਿ ਇਥੇ ਤਾਂ
ਅਹਿਸਾਨ ਉਤਾਰੇ ਜਾਂਦੇ ਨੇ
ਬਸ ਕੁਝ ਇਸ ਤਰ੍ਹਾਂ ਹੀ
ਦਿਨ ਗੁਜ਼ਾਰੇ ਜਾਂਦੇ ਨੇ...
ਨਹੀਂ ਸੀ ਪਤਾ
ਕਿ
ਸਾਡਾ ਆਉਣਾ ਤਾਂ ਸੀ
ਮਹਿਜ ਜਿਸਮ-ਸਮਾਗਮ
ਨਹੀਂ ਸੀ ਜਾਣਦੇ
ਕਿ
ਬੰਧਨਾਂ ਦੀ ਪਰਕਰਮਾਂ ਕਰਦੇ
ਸੁਣਦੇ ਰਹਾਂਗੇ ਦੇਹੀ-ਨਾਦ...
ਨਹੀਂ ਸੀ ਜਾਣਦੇ
ਕਿ
ਰੂਹਾਂ ਦਾ ਮੇਲ
ਮਹਿਜ
ਇਕ ਭਰਮ
ਤੇ ਇੱਛਾ ਪੂਰਤੀ ਪਿੱਛੋਂ
ਹੋਵੇਗਾ ਬੇ-ਮੇਲ...

ਨਹੀਂ ਸੀ ਜਾਣਦੇ
ਕਿ ਉਮਰਾਂ ਦੇ ਪੰਧ ਤੇ
ਰਹਾਂਗੇ ਟਿੰਡਾਂ ਬਣ ਗਿੜਦੇ
ਰਸਮਾਂ ਦੇ ਕਰਜ਼ਈ
ਫ਼ਰਜਾਂ ਦੀ ਚੱਕੀ ਪੀਸ ਦਿਆਂ
ਅਨਹਦ ਨਾਦ ਨੂੰ ਉਡੀਕਦੇ
ਸੂਰਜ ਢਲ ਜਾਵੇਗਾ
ਨਹੀਂ ਸੀ ਜਾਣਦੇ।

No comments:

Post a Comment