ਉਮਰ - ਮੰਗੇ ਸਪਰਾਏ
ਤੁਸੀਂ ਪਤਾ ਨਹੀਂ ਕਿਵੇਂਇਹਨਾਂ ਨੂੰ ਜੀਵਨ ਦੇ
ਤਿੰਨ ਪੜਾਅ ਕਹਿ ਦਿੰਦੇ ਹੋ।
ਬਚਪਨ - ਬੇਫਿਕਰੀ
ਜਵਾਨੀ - ਮਸਤੀ
ਤੇ ਬੁਢੇਪਾ - ਭਜਨ ਬੰਦਗੀ।
ਸਾਡੀਆਂ ਤਾਂ ਤਿੰਨੇ ਉਮਰਾਂ
ਬੁਢੇਪੇ ‘ਚ ਸਿਮਟ ਜਾਂਦੀਆਂ ਹਨ।
ਜਿਨ੍ਹਾਂ ਦੇ ਅਰਥ ਹੁੰਦੇ ਨੇ
ਫਿਕਰ, ਤੌਖਲੇ ਤੇ ਸੰਸੇ।
ਅਸੀਂ ਤਾਂ
ਰੋਟੀ ਤੋਂ ਰੋਟੀ ਤੱਕ ਦੀ
ਜੂਨ ਹੰਢਾਉਂਦੇ ਹਾਂ।
ਬੁਢੇਪਾ ਹੀ ਜੰਮਦੇ ਹਾਂ।
ਬੁਢੇਪਾ ਹੀ ਜੀਂਦੇ ਹਾਂ।
ਤੇ ਖਿੱਚ ਧੂਹ ਕੇ
ਬੁਢੇਪਾ ਹੀ ਮੁਕਾਉਂਦੇ ਹਾਂ।
ਤੁਸੀਂ ਇਕ ਦੇ
ਤਿੰਨ ਕਿਵੇਂ ਬਣਾਉਂਦੇ ਹੋ।
No comments:
Post a Comment