ਸਿਫ਼ਤ-ਸਾਲਾਹ - ਸੁਖਦਰਸ਼ਨ ਧਾਲੀਵਾਲ
ਪਰਮਗੁਰੁ ਪੁਰਨੂਰ ਗੁਰੁ ਗੋਬਿੰਦ ਸਿੰਘ ।
ਰਹਿਮਤਾਂ ਭਰਪੂਰ ਗੁਰੁ ਗੋਬਿੰਦ ਸਿੰਘ ।
ਯਾਰ ਬਖ਼ਸ਼ਨਹਾਰ ਗੁਰੁ ਗੋਬਿੰਦ ਸਿੰਘ ।
ਆਪ ਕਿਰਪਾਧਾਰ ਗੁਰੁ ਗੋਬਿੰਦ ਸਿੰਘ ।
ਦਿਲਨਸ਼ੀਂ ਦਿਲਦਾਰ ਗੁਰੁ ਗੋਬਿੰਦ ਸਿੰਘ ।
ਸ਼ਹਿਨਸ਼ਾਹ ਦਾਤਾਰ ਗੁਰੁ ਗੋਬਿੰਦ ਸਿੰਘ ।
ਵਕ਼ਤ ਦੀ ਆਵਾਜ਼ ਗੁਰੁ ਗੋਬਿੰਦ ਸਿੰਘ ।
ਰੂਹ ਦੀ ਪਰਵਾਜ਼ ਗੁਰੁ ਗੋਬਿੰਦ ਸਿੰਘ ।
ਹਰਿ ਨਜ਼ਰ ਹਰਿ ਰੂਪ ਗੁਰੁ ਗੋਬਿੰਦ ਸਿੰਘ ।
ਪਾਤਸ਼ਾਹ ਆਨੂਪ ਗੁਰੁ ਗੋਬਿੰਦ ਸਿੰਘ ।
ਪਾਕ ਦਿਲ ਮਸਕੀਨ ਗੁਰੁ ਗੋਬਿੰਦ ਸਿੰਘ ।
ਮੁਸ਼ਤਹਰ ਪਰਬੀਨ ਗੁਰੁ ਗੋਬਿੰਦ ਸਿੰਘ ।
ਸਰਵਰੇ ਜਾਹਾਨ ਗੁਰੁ ਗੋਬਿੰਦ ਸਿੰਘ ।
ਰਹਿਮਦਿਲ ਰਹਮਾਨ ਗੁਰੁ ਗੋਬਿੰਦ ਸਿੰਘ ।
ਦਰਦੇ ਦਿਲ ਅਕਸੀਰ ਗੁਰੁ ਗੋਬਿੰਦ ਸਿੰਘ ।
ਰਹਨੁਮਾ ਦਿਲਗੀਰ ਗੁਰੁ ਗੋਬਿੰਦ ਸਿੰਘ ।
No comments:
Post a Comment