ਬੂਟੇ ਦੀ ਸੋਚ - ਡਾ: ਗਗਨਦੀਪ ਕੌਰ
ਹਰੇ ਭਰੇ ਇਕ ਬੂਟੇ ਦੀ,
ਆਓ ਸੁਣਾਵਾਂ ਬਾਤ।
ਜਦ ਉਸ ਦੇ ਦਿਲ ਅੰਦਰ,
ਮੈਂ ਮਾਰ ਕੇ ਦੇਖੀ ਝਾਤ।
ਨੱਚੇ, ਟੱਪੇ, ਟਹਿਕਾਂ ਮਾਰੇ,
ਫਿਰੇ ਹੱਸਦਾ, ਖਿਲ ਖਿਲਾਉਂਦਾ।
ਖੁਸ਼ੀ ਦੇ ਮਾਰੇ ਅੱਜ ਉਹ,
ਫੁੱਲਾ ਨਾ ਸਮਾਉਂਦਾ।
ਚਿਰਾਂ ਤੋਂ ਉਡੀਕ ਸੀ ਜਿਸ ਦੀ,
ਅੱਜ ਉਹ ਘੜੀ ਹੈ ਆਈ।
ਹਰੀਆਂ-ਹਰੀਆਂ ਕਰੂੰਬਲਾਂ ਵਿਚੋਂ,
ਇਕ ਕਲੀ ਨਜ਼ਰ ਹੈ ਆਈ।
ਚਾਅ ਕਰੇ ਉਹ ਸਧਰਾਂ ਲਾਵੇ,
ਸੁਪਨੇ ਕਈ ਸਜਾਉਂਦਾ।
ਬੈਠਾ-ਬੈਠਾ ਮਨ ਹੀ ਮਨ ਵਿਚ,
ਸੋਚਾਂ ਕਈ ਦੌੜਾਉਂਦਾ।
'ਕਦੋਂ ਖਿੜੇਗੀ, ਫੁੱਲ ਬਣੇਗੀ,
ਕਿੰਨੀ ਸੋਹਣੀ ਲੱਗੇਗੀ।
ਵਿਚ ਹਵਾ ਦੇ ਝੂਮ-ਝੂਮ ਕੇ,
ਸਭ ਨੂੰ ਮਹਿਕਾਂ ਵੰਡੇਗੀ।
ਸੂਰਜ ਦੀਆਂ ਪਹਿਲੀਆਂ ਕਿਰਨਾਂ,
ਜਦ ਇਸ ਉੱਪਰ ਪੈਣਗੀਆਂ।
ਅਰਸ਼ੋਂ ਉੱਤਰ ਪਰੀਆਂ ਵੀ,
ਇਸ ਤੋਂ ਵਾਰੀ ਜਾਣਗੀਆਂ।
No comments:
Post a Comment