ਮੇਰੀ ਵੀ ਇੱਕ ਮਾਂ ਹੁੰਦੀ ਸੀ - ਜਗਜੀਤ "ਪਿਆਸਾ"
ਮੇਰੀ ਵੀ ਇੱਕ ਮਾਂ ਹੁੰਦੀ ਸੀ |
ਠੰਡੀ ਮਿਠੜੀ ਛਾਂ ਹੁੰਦੀ ਸੀ |
ਗੋਦ ਉਸ ਦੀ ਦੱਸਾਂ ਕੀ ਮੈਂ ,
ਸੁਰਗਾਂ ਵਰਗੀ ਥਾਂ ਹੁੰਦੀ ਸੀ |
ਬੋਟ ਕਲੇਜੇ ਦਾ ਮੈਂ ਉਸਦਾ ,
ਓਹ ਮੇਰੀ ਜਿੰਦ ਜਾਂ ਹੁੰਦੀ ਸੀ
ਦੇਸ ਪਰਾਏ ਜਦ ਮੈਂ ਜਾਂਦਾ ,
ਰੋਜ਼ ਉਡਾਉਂਦੀ ਕਾਂ ਹੁੰਦੀ ਸੀ |
ਮੈਂ ਜੇ ਰੋਂਦਾ ਅਥਰੂ ਭਰਦੀ ,
ਹਸਦਾ ਜਦ ਖੁਸ਼ ਤਾਂ ਹੁੰਦੀ ਸੀ
ਮਮਤਾ ਦੀ ਉਹ ਮੂਰਤ "ਪਿਆਸੇ" ,
ਰੱਬ ਜਿਹਾ ਕੋਈ ਨਾਂ ਹੁੰਦੀ ਸੀ
ਸੁਰਗਾਂ ਵਰਗੀ ਥਾਂ ਹੁੰਦੀ ਸੀ |
ਬੋਟ ਕਲੇਜੇ ਦਾ ਮੈਂ ਉਸਦਾ ,
ਓਹ ਮੇਰੀ ਜਿੰਦ ਜਾਂ ਹੁੰਦੀ ਸੀ
ਦੇਸ ਪਰਾਏ ਜਦ ਮੈਂ ਜਾਂਦਾ ,
ਰੋਜ਼ ਉਡਾਉਂਦੀ ਕਾਂ ਹੁੰਦੀ ਸੀ |
ਮੈਂ ਜੇ ਰੋਂਦਾ ਅਥਰੂ ਭਰਦੀ ,
ਹਸਦਾ ਜਦ ਖੁਸ਼ ਤਾਂ ਹੁੰਦੀ ਸੀ
ਮਮਤਾ ਦੀ ਉਹ ਮੂਰਤ "ਪਿਆਸੇ" ,
ਰੱਬ ਜਿਹਾ ਕੋਈ ਨਾਂ ਹੁੰਦੀ ਸੀ
No comments:
Post a Comment