ਸੁੱਚੀ ਸੁੱਚੀ ਯਾਦ ਤੇਰੀ - ਦੇਵ ਥਰੀਕੇ ਵਾਲਾ
ਸੁੱਚੀ-ਸੁੱਚੀ ਯਾਦ ਤੇਰੀ-ਦਿਲਾਂ ਦਿਆਂ ਮਹਿਰਮਾ ਵੇ ਬਣ ਗਈ ਕਲੇਜੜੇ ਨਸੂਰ।
ਮਿੱਠੀ ਮਿੱਠੀ ਪੀੜ ਧੁਖੇ, ਹੱਡੀਆਂ ਦੇ ਬਾਲਣਾਂ ’ਚ ਇਸ਼ਕੇ ਦਾ ਤਪੇ ਨਾ ਤੰਦੂਰ।
ਵੱਡਾ ਸਾਰਾ ਰੋਗ ਤਾਂ- ਨਿਆਣੀ ਜੇਹੀ ਜਿੰਦੜੀ ਨੂੰ ਬੈਠੇ ਹਾਂ ਕੁਵੇਲੜੇ ਵੇਲਾ।
ਨੈਣਾਂ ਜੋ ਕੀਤੀਆਂ, ਬੇਵੱਸ ਹੋ ਕੇ ਸਾਡੇ ਕੋਲੋਂ ਪੇਸ਼ ਨੇ ਦਿਲਾਂ ਦੇ ਗਈਆਂ ਆ।
ਹੰਝੂਆਂ ਦੇ ਵੈਦਾਂ ਕੀਤੀ ਲੱਗ ਵੇ ਟਕੋਰ ਆਉਂਦਾ ਬਿਰਹੋਂ ਦੇ ਫੱਟੀਂ ਨਾ ਅੰਗੂਰ।
ਸੁੱਚੀ-ਸੁੱਚੀ ਯਾਦ ਤੇਰੀ….
ਲੁਕ ਲੁਕ ਰੋਵੇ ਵੇ ਮੁਹੱਬਤਾਂ ਦੀ ਕੁੜੀ ਆ ਕੇ ਹਾਣੀਆਂ ਤੂੰ ਏਸ ਨੂੰ ਵਰ੍ਹਾਅ
ਉਮਰਾਂ ਦੇ ਬੁਝ ਜਾਏ-ਤਰੇਹ ਮੇਰੇ ਚੰਨਾਂ ਘੁਟ ਦੀਦ ਦੀ ਵੇ ਚਾਨਣੀ ਪਿਲਾਅ।
ਜਿੰਦ ਸਾਡੀ ਮੱਸਿਆ ਦੀ ਰਾਤ ਜਿਹੜੀ ਬਣੀ ਹੋਈ ਬਣ ਜਾਊ ਪੁੰਨਿਆ ਜ਼ਰੂਰ।
ਸੱਚੀ-ਸੁੱਚੀ ਯਾਦ......
ਆਪ ਰੁਲੇਂ ਵਿੱਚ ਪਰਦੇਸ ਦੇ ਤੂੰ ਮਹਿਰਮਾ ਵੇ, ਘਰ ਰੁਲੇ ਕੂੰਜ ਜੇਹੀ ਨਾਰ।
ਜਾਪਦੈ ਪਿਆਰੀਆਂ ਨੇ ਸਾਡੇ ਨਾਲੋਂ ਤੈਨੂੰ ਚੰਨਾ, ਚਾਂਦੀ ਦੀਆਂ ਛਿੱਲੜਾਂ ਜੋ ਚਾਰ।
ਪਿਆਰ ਸਾਹਵੇਂ ਦੱਮਾਂ ਦਾ ਕੀ ਮੁੱਲ ਹੁੰਦਾ ਲੋਭੀਆਂ ਵੇ, ਦਮਾਂ ਉੱਤੇ ਕਰੇਂ ਤੂੰ ਗਰੂਰ।
ਸੁੱਚੀ ਸੁੱਚੀ ਯਾਦ ਤੇਰੀ….
ਲੱਖਾਂ ਵੇ ਸੁਨੇਹੇ ਤੈਨੂੰ ਪੌਣਾਂ ਹੱਥ ਘੱਲੇ, ਅਸੀਂ ਰੁੱਤਾਂ ਹੱਥੀਂ ਘੱਲਿਆ ਪਿਆਰ।
ਕਾਲਿਆਂ ਵੇ ਕਾਵਾਂ ਤਾਈਂ-ਚੂਰੀਆਂ ਦੀ ਵੱਢੀਦੇ, ਅਸੀਂ ਗਏ ਸੋਹਣਿਆਂ ਵੇ ਹਾਰ।
ਨੈਣਾਂ ਦੀ ਦਹਿਲੀਜ਼ ਵਿੱਚ- ਬੈਠੀ ਵੇ ਉਡੀਕ ਊਂਘੇ, ਬੈਠ ਗਿਉਂ ‘ਦੇਵ’ ਜਾ ਕੇ ਦੂਰ।
ਸੁੱਚੀ ਸੁੱਚੀ ਯਾਦ ਤੇਰੀ…..
No comments:
Post a Comment