Friday, 26 October 2012
ਬਾਰਾਂ ਮਹੀਨੇ - ਸਰਬਜੀਤ ਸਿੰਘ ਝੱਮਟ
ਚੜ੍ਹਦਾ ਜਦੋਂ ਮਹੀਨਾ ਚੇਤ,
ਕਣਕਾਂ ਪੱਕ ਜਾਵਣ ਵਿਚ ਖੇਤ |
ਆਵੇ ਜਦੋਂ ਵੈਸਾਖੀ ਆੜੀ
ਲੋਕੀਂ ਵੱਢਣ ਲੱਗਦੇ ਹਾੜ੍ਹੀ |
ਵਗਣ ਜੇਠ ‘ਚ ਤੱਤੀਆ ਲੂੰਆਂ,
ਪਾਣੀ ਘੱਟ ਜਾਂਦਾ ਵਿਚ ਖੂਹਾਂ |
ਤਪਦਾ ਤਪਾਉਂਦਾ ਆਵੇ ਹਾੜ੍ਹ,
ਗਰਮੀ ਦੇਵੇ ਸਾਡਾ ਪਿੰਡਾ ਸਾੜ |
ਮੀਂਹ ਪੈਂਦੇ ਵਿਚ ਸਾਵਣ ਦੇ,
ਦਿਨ ਆਉਂਦੇ ਗੁਲਗਲੇ ਖਾਵਣ ਦੇ |
ਭਾਦਰੋਂ ਦੀ ਧੁੱਪ ਬੜੀ ਸਤਾਵੇ,
ਕਾਰਜ ਨਾ ਕੋਈ ਕਰਨਾ ਚਾਹਵੇ।
ਆਉਂਦਾ ਅੱਸੂ ਫੇਰ ਨਿਰਾਲਾ,
ਨਾ ਗਰਮੀ ਨਾ ਬਹੁਤਾ ਪਾਲਾ |
ਕੱਤਕ ਦੀਆਂ ਚਾਨਣੀਆਂ ਰਾਤਾਂ,
ਦੇਰ ਰਾਤ ਤਕ ਸੁਣੀਏਂ ਬਾਤਾਂ |
ਮੱਘਰ ਮਹੀਨੇ ਵਿਚ ਕਹਿਣ ਸਿਆਣੇ,
ਪਾ ਕੇ ਸਵੈਟਰ ਸਾਰੇ ਰੱਖਣ ਨਿਆਣੇ |
ਪੋਹ ਵਿਚ ਪਾਲੇ ਦਾ ਹੁੰਦਾ ਹੈ ਜ਼ੋਰ,
ਕੱਪੜੇ ਪਹਿਨੀਏ ਹੋਰ ਉਤੇ ਹੋਰ |
ਲਈਏ ਨਜ਼ਾਰੇ ਮਾਘ ‘ਚ ਧੁੱਪੇ,
ਰੁੱਖਾਂ ਦੇ ਪੱਤ ਝੜਦੇ ਸੁੱਕੇ |
ਫੁੱਲ ਖਿੜਦੇ ਵਿਚ ਮਹੀਨੇ ਫੱਗਣ,
ਸਭ ਬਾਲਾਂ ਨੂੰ ਚੰਗੇ ਉਹ ਲੱਗਣ |
ਬੱਚੇ ਵੀ ਨੇ ਫੁੱਲ ਪਿਆਰੇ,
ਝੱਮਟ ਪਿੰਡ ਦੇ ਰਾਜ-ਦੁਲਾਰੇ |
Labels:
ਬਾਰਾਂ ਮਹੀਨੇ - ਸਰਬਜੀਤ ਸਿੰਘ ਝੱਮਟ
Subscribe to:
Post Comments (Atom)
No comments:
Post a Comment