ਕੁੜੀਆਂ ਤੇ ਚਿੜੀਆਂ - ਜਗਜੀਤ ਕੌਰ ਜੀਤ
ਕਿਉਂ ਧਰਤੀ ‘ਤੇ ਕਾਲ ਪਿਐ,ਕੁੜੀਆਂ ਤੇ ਚਿੜੀਆਂ ਦਾ।ਕੌਣ ਭਰੂ ਹਰਜਾਨਾ ਮਿੱਧੀਆਂ,ਕਲੀਆਂ ਖਿੜੀਆਂ ਦਾ?
ਨਾ ਛੱਤਾਂ ਵਿੱਚ ਚੀਂ ਚੀਂ ਸੁਣਦੀ,ਨਾ ਵਿਹੜਿਆਂ ਵਿੱਚ ਹਾਸੇ।
ਉਲਝ ਗਿਆ ਏ ਤਾਣਾ,ਨਾਜ਼ੁਕ ਤੰਦਾਂ ਤਿੜੀਆਂ ਦਾ।
ਜ਼ਹਿਰੀ ਪੌਣ ਤੇ ਜ਼ਹਿਰੀ ਪਾਣੀ,ਕੀ ਪੀਵਾ ਕਿੰਝ ਜੀਵਾਂ?
ਵਹਿਸ਼ੀ ਹੋਇਆ ਬੰਦਾ,ਚੜ੍ਹਿਆ ਵਿਸ਼ ਹੈ ਬਿੜ੍ਹੀਆਂ ਦਾ।
ਸੇਕ ਨਾ ਸਕਦੀ ਬੇਬੇ ਅੱਗ,ਬਾਲਾਂ ਦੇ ਸਿਵਿਆਂ ਦੀ।
ਚੁੱਕ ਨਾ ਸਕਦੇ ਬਾਪੂ ਬੋਝ,ਪੁੱਤਾਂ ਦੀਆਂ ਸਿੜ੍ਹੀਆਂ ਦਾ।
ਸ਼ਰਮ ਹਯਾ ਤੋਂ ਆਕੀ ਹੋਏ,ਗਾਇਕਾਂ ਨੂੰ ਆਖਾਂ?
ਅੰਤ ਨਾ ਕਿਧਰੇ ਦਿਸਦਾ,ਲੱਚਰ ਦੌੜਾਂ ਛਿੜੀਆਂ ਦਾ।
No comments:
Post a Comment