Sunday, 28 October 2012



ਮੰਜੇ - ਗੁਰਿੰਦਰ ਸੂਰਾਪੁਰੀ 

ਘਰ ਦਾ ਵਿਆਹ ਜੁਆਨੋ ਪਿੰਡ ਵਿਚ ਜਾਓ
ਦੋਣ ਵਾਲੇ ਮੰਜੇ ਕੱਠੇ ਕਰ ਕੇ ਲਿਆਓ

ਇੱਕ ਮੰਜਾ ਰੱਖ ਦਿਓ ਨਲਕੇ ਦੇ ਕੋਲ
ਧੋ ਧੋ ਕਰੋਕਰੀ ਨੂੰ ਇਹਦੇ ਤੇ ਸੁਕਾਓ

ਇੱਕ ਦੋ ਮੰਜੇ ਦਿਓ ਹਲਵਾਈ ਨੂੰ
ਸੀਰਨੀ, ਬਦਾਨਾ ਕਹੋ ਇਹਦੇ ਤੇ ਵਿਛਾਓ

ਦੋ ਮੰਜੇ ਦੇ ਦਿਓ ਰਕਾਡ ਵਾਲੇ ਨੂੰ
ਕਰਕੇ ਸਪੀਕ਼ਰ ਪਿੰਡ ਵਲ ਨੂੰ ਬਜਾਓ

ਦੋ ਚਾਰ ਮੰਜੇ ਲੈ ਜਾਓ ਬੋਹੜ ਥੱਲੇ ਬਈ
ਵਿਛਾ ਕੇ ਚਾਦਰ ਮੇਲੀਆਂ ਨੂੰ ਇਹਨਾ ਤੇ ਬਿਠਾਓ

ਇੱਕ ਮੰਜੇ ਉੱਤੇ ਰੱਖੋ ਭਾਜੀ ਸਾੰਭ ਕੇ
ਪਾਵਿਆਂ ਥੱਲੇ ਪਨੀਰ ਵਾਲੇ ਪੋਣੇ ਨੂੰ ਟਿਕਾਓ

ਲਗਦਾ ਫਿਰ ਸੁਪਨੇ ਚ ਸੂਰਾਪੁਰ ਪਹੁੰਚ ਗਿਆ
ਕੋਈ ਮਾਰ ਕੇ ਚਪੇੜ ਗੁਰਿੰਦਰ ਨੂੰ ਜਗਾਓ!

No comments:

Post a Comment