ਧੀਆਂ - ਹਰਜਿੰਦਰ ਸੰਧੂ
ਜੱਗ ਵਾਲਿਓ ਕਿਉਂ ਧੀਆਂ ਦੇ ਬਣੇ ਵੈਰੀ,ਕਿਉਂ ਜੰਮਣ ਤੋਂ ਪਹਿਲਾਂ ਧੀਆਂ ਮਾਰਦੇ ਓ?
ਧੀਆਂ ਲੱਛਮੀ ਹੁੰਦੀਆਂ ਨੇ ਘਰ ਦੀ,
ਕਿਉਂ ਤੁਸੀਂ ਲੱਛਮੀ ਪਏ ਦੁਰਕਾਰਦੇ ਓ?
ਧੀਆਂ ਨਾਲ ਹੀ ਸਾਰਾ ਸੰਸਾਰ ਚੱਲੇ,
ਕਿਉਂ ਨਾ ਬਹਿ ਕੇ ਗੱਲ ਵਿਚਾਰਦੇ ਓ?
ਧੀਆਂ ਜੰਮਦੀਆਂ ਰਾਜਾਨ, ਸੂਰਵੀਰ, ਯੋਧੇ,
ਏਸ ਗੱਲ ਨੂੰ ਕਿਉਂ ਨਾਕਾਰਦੇ ਓ?
ਧੀਆਂ ਫਰਸ਼ ਤੋਂ ਅਰਸ਼ ‘ਤੇ ਪਹੁੰਚ ਗਈਆਂ,
ਫਿਰ ਵੀ ਤੁਸੀਂ ਨਾ ਇਨ੍ਹਾਂ ਨੂੰ ਸਤਿਕਾਰਦੇ ਓ।
ਧੀਆਂ ਲੜਨ ਸਰਹੱਦਾਂ ‘ਤੇ ਨਾਲ ਦੁਸ਼ਮਣ,
ਤੁਸੀਂ ਧੀਆਂ ਨੂੰ ਪਏ ਵੰਗਾਰਦੇ ਓ।
ਜੱਗ ਵਾਲਿਓ ਬਦਲ ਲਓ ਸੋਚ ਆਪਣੀ,
ਕਾਹਤੋਂ ਧੀਆਂ ‘ਤੇ ਕਹਿਰ ਗੁਜ਼ਾਰਦੇ ਓ?
‘ਸੰਧੂ’ ਰਾਜਲਹੇੜੀ ਦਾ ਸੱਚ ਕਹਿੰਦਾ,
ਧੀਆਂ ਮਾਰ ਕੇ ਪੁੱਤ ਕਿੱਥੋਂ ਭਾਲਦੇ ਓ?
No comments:
Post a Comment