Sunday, 28 October 2012


ਨਾਮ - ਗੁਰਨਾਮ ਸਿੰਘ ਸ਼ੇਰਗਿਲ 

ਆਗਰੇ ਦਾ ਪੇਠਾ ਵਿਕਦਾ ਅੰਮ੍ਰਿਤਸਰ ਦੀਆਂ ਵੜੀਆਂ
ਚਾਹੇ ਉੱਲੀ ਲੱਗਿਆ ਪੇਠਾ ਚਾਹੇ ਵੜੀਆਂ ਸੜੀਆਂ 
ਲੋਕੀਂ ਹੱਸ ਕੇ ਲੈ ਲੈਂਦੇ ਨੇ ਨਾਮ ਹੀ ਆਖਿਰ ਵਿਕਦਾ
ਲੈ ਕੇ ਲੋਕੀਂ ਫਿਰ ਪਛਤਾਂਦੇ ਦੋਸ਼ ਹੈ ਦੱਸੋ ਕਿਸ ਦਾ

ਚੀਨ ਦੇ ਕਪੜੇ ਦੌੜ ਕੇ ਚੱਕੇ ਕੈਨੇਡਾ ਆਕੇ ਪੰਜਾਬਣ
ਲੀ ਵਾਈ ਦੀਆਂ ਜੀਨਾ ਟੋਲੇ ਆ ਕੇ ਕੁੜੀ ਦੁਆਬਣ 
ਸੱਚਾ ਸੁੱਚਾ ਮਾਲ ਨਾ ਵਿਕਦਾ ਨਾਮ ਦਾ ਖੇਲ ਹੈ ਸਾਰਾ
ਵਧੀਆ ਕਾਟਨ ਭੇਜ ਕੇ ਰੋਂਦਾ ਬੰਗਲਾਦੇਸ਼ ਬਚਾਰਾ

ਦਾਰਜਲਿੰਗ ਚਾਹ ਦੀ ਪੱਤੀ ਪੀਂਦੇ ਕਿਸਮਤ ਵਾਲੇ
ਕਹਿ ਕਹਿ ਝੂਠ ਪਿਲਾਈ ਜਾਂਦੇ ਅੰਮ੍ਰਿਤਸਰ ਦੇ ਲਾਲੇ
ਜਿਤਨੀ ਮਰਜ਼ੀ ਪਾਈ ਜਾਵੋ ਰੰਗ ਨਾ ਆਵੇ ਗੂੜ੍ਹਾ
ਦਾਰਜਲਿੰਗ ਦੇ ਨਾਮ ਤੇ ਵਿਕਦਾ ਅੰਮ੍ਰਿਤਸਰ ਦਾ ਕੂੜਾ

ਚੋਰਾਂ ਕੋਲੋਂ ਕਦੇ ਨਾ ਟੁੱਟਣ ਅਲੀਗ੍ਹੜ ਦੇ ਤਾਲੇ
ਗੋਦਰੇਜ ਦੇ ਵੀ ਤਾਲੇ ਪੱਕੇ ਖੁੱਲ ਨਾ ਸਕਣ ਸੁਖਾਲੇ
ਬਾਹਰੋਂ ਹੈ ਬਸ ਨਾਮ ਵਿਕੇੰਦਾ ਹੁੰਦੇ ਨੇ ਅੰਦਰੋਂ ਪੋਲੇ
ਸੱਸ ਮਾਈ ਜਦ ਜਾਂਦੀ ਮੰਦਿਰ ਨੂਹ ਸੂਈ ਨਾਲ ਖੋਲੇ

No comments:

Post a Comment